ਡਿਪਟੀ ਕਮਿਸ਼ਨਰ ਵੱਲੋਂ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ-2024 ਦਾ ਫਲੈਕਸ ਜਾਰੀ

ਜਲੰਧਰ – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ-2024, ਜੋ ਕਿ 21 ਜੂਨ ਨੂੰ ‘ਯੋਗ ਫਾਰ ਵੁਮੈਨ ਇੰਪਾਵਰਮੈਂਟ’ ਵਿਸ਼ੇ ’ਤੇ ਮਨਾਇਆ ਜਾ ਰਿਹਾ ਹੈ, ਦਾ ਫਲੈਕਸ ਜਾਰੀ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਯੋਗ ਦਿਵਸ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਯੋਗ ਸਰੀਰਿਕ ਅਤੇ ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਯੋਗ ਦਿਵਸ ਜ਼ਰੀਏ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸੁਨੇਹਾ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਆਯੁਰਵੇਦਿਕ ਅਤੇ ਯੁਨਾਨੀ ਅਫ਼ਸਰ ਜਲੰਧਰ ਡਾ. ਵੀਨੂੰ ਖੰਨਾ, ਆਯੁਰਵੇਦਿਕ ਡਾਕਟਰਾਂ ਦੀ ਸੰਸਥਾ ਪਾਮਸਾ ਜਲੰਧਰ ਦੇ ਪ੍ਰਧਾਨ ਡਾ. ਰੁਪਾਲੀ ਕੋਹਲੀ, ਕੈਸ਼ੀਅਰ ਡਾ. ਦਲਵੀਰ ਕੌਰ, ਡਾ. ਰੀਤਿਕਾ ਬਾਲੀ ਅਤੇ ਡਾਕਟਰ ਚੇਤਨ ਮਹਿਤਾ ਮੌਜੂਦ ਸਨ।

ਕੈਪਸ਼ਨ: ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ-2024  ਦਾ ਫਲੈਕਸ ਜਾਰੀ ਕਰਦੇ ਹੋਏ।

Leave a Comment

Your email address will not be published. Required fields are marked *

Scroll to Top