ਸ੍ਰੀ ਮਾਨ 108 ਸੰਤ ਸ਼ਿੰਗਾਰਾ ਰਾਮ ਜੀ ਮਹਾਰਾਜ ਦੀ 13ਵੀਂ ਬਰਸੀ ਪਿੰਡ ਖੰਨੀ ਜ਼ਿਲਾ ਹੁਸ਼ਿਆਰਪੁਰ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਮਨਾਈ ਗਈ

ਆਦਮਪੁਰ( ਦਲਜੀਤ ਸਿੰਘ ਕਲਸੀ)- ਸ੍ਰੀ ਮਾਨ 108 ਸੰਤ ਸ਼ਿੰਗਾਰਾ ਰਾਮ ਜੀ ਮਹਾਰਾਜ ਦੀ 13ਵੀਂ ਬਰਸੀ ਪਿੰਡ ਖੰਨੀ ਜ਼ਿਲਾ ਹੁਸ਼ਿਆਰਪੁਰ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਮਨਾਈ ਗਈ।  ਗੱਦੀ ਨਸ਼ੀਨ ਸੰਤ ਰਾਮ ਸਰੂਪ ਮਹਾਰਾਜ ਜੀ ਦੀ ਰਹਿਮ ਨੁਮਾਈ ਹੇਠ ਸ੍ਰੀ ਮਾਨ 108 ਸੰਤ ਸ਼ਿੰਗਾਰਾ  ਰਾਮ ਜੀ ਦੀ ਤੇਰਵੀਂ ਤੇ ਸਾਧੂ ਸਮਾਜ ਅਤੇ ਸੰਗਤਾਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਵੱਖ ਵੱਖ ਡੇਰਿਆਂ ਤੋਂ ਆਏ ਸਾਧੂ ਮਹਾਤਮਾ ਨੇ ਆਪਣੇ ਪਰਵਚਨਾ  ਰਾਹੀਂ ਸੰਗਤਾਂ ਨੂੰ ਪਰਮਾਤਮਾ ਦੀ ਭਗਤੀ ਕਰਨ ਨੂੰ ਪ੍ਰੇਰਿਤ ਕੀਤਾ। ਸ੍ਰੀ ਮਾਨ 108 ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਵਾਲਿਆਂ ਨੇ ਆਪਣੀ ਰਸ ਭਿੰਨੀ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਤੋਂ ਇਲਾਵਾ ਸ੍ਰੀਮਾਨ 108 ਸੰਤ ਪਰਮਜੀਤ ਜੀ ਨਗਰ ਵਾਲੇ ਅਤੇ ਪਿੰਡ ਤੱਗੜ ਵਡਾਲਾ ਅਤੇ ਹੋਰ ਮਹਾਂਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ।

ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗਦੀਨਸ਼ੀਨ ਸੰਤ ਰਾਮ ਸਰੂਪ ਜੀ ਮਹਾਰਾਜ ਜੀ ਨੇ ਆਏ ਹੋਏ ਮਹਾਂਪੁਰਸ਼ਾਂ ਨੂੰ ਸਮਾਨਿਤ ਅਤੇ ਧੰਨਵਾਦ ਕੀਤਾ ਹਰ ਸਾਲ ਇਸੇ ਤਰ੍ਹਾਂ ਹੀ ਬਰਸੀ ਸਮਾਗਮ ਤੇ ਆਉਣ ਦੀ ਬੇਨਤੀ ਕੀਤੀ।

Leave a Comment

Your email address will not be published. Required fields are marked *

Scroll to Top