ਹੁਸ਼ਿਆਰਪੁਰ – ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਨਡਾਲੋਂ ਵਾਲਿਆਂ ਦੀ ਦੇਖ-ਰੇਖ ਹੇਠ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ 35 ਰੋਜ਼ਾ ਧਾਰਮਿਕ ਜੋੜ ਮੇਲਾ 1 ਜਨਵਰੀ ਤੋਂ 4 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਨਡਾਲੋਂ ਵਾਲਿਆਂ ਨੇ ਦੱਸਿਆ ਕਿ 1 ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹੋਣਗੀਆਂ ਤੇ ਉਨ੍ਹਾਂ ਦੇ ਭੋਗ 4 ਫਰਵਰੀ ਨੂੰ ਪਾਏ ਜਾਣਗੇ, 21 ਜਨਵਰੀ ਤੋਂ 29 ਜਨਵਰੀ ਤੱਕ ਦੁਪਹਿਰ ਨੂੰ 12 ਤੋਂ 4 ਵਜੇ ਤੱਕ ਰੋਜ਼ਾਨਾ ਨਾਮ ਸਿਮਰਨ ਜਾਪ ਹੋਵੇਗਾ, 30 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਤੋਂ ਸਵੇਰੇ 8 ਵਜੇ ਆਰੰਭ ਹੋ ਕੇ ਅਜਨੋਹਾ, ਨੰਗਲ-ਠੰਡਲ-ਚੈੜ, ਜਲਵੇਹੜਾ, ਪਾਂਸ਼ਟਾ, ਕੁੱਕੋਵਾਲ, ਮਾਇਓਪੱਟੀ, ਬੱਡੋਂ, ਪੰਜੌੜ ਤੋਂ ਹੁੰਦਾ ਹੋਇਆ ਉਕਤ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਵੇਗਾ ਇਸ ਮੌਕੇ ਢਾਡੀ ਗਿਆਨੀ ਦੀਦਾਰ ਸਿੰਘ ਜੀ ਸੰਗਤਪੁਰ ਵਾਲੇ ਤੇ ਢਾਡੀ ਗਿਆਨੀ ਗੁਰਮੇਲ ਸਿੰਘ ਜੀ ਬਘਾਣੇ ਵਾਲੇ ਗੁਰਬਾਣੀ ਗੁਰਇਤਿਹਾਸ ਸਰਵਣ ਕਰਵਾਉਣਗੇ, 1 ਫਰਵਰੀ ਤੋਂ 4 ਫਰਵਰੀ ਸਵੇਰ ਤੱਕ 24 ਘੰਟੇ ਅਖੰਡ ਨਾਮ ਸਿਮਰਨ ਜਾਪ ਹੋਵੇਗਾ, 4 ਫਰਵਰੀ ਨੂੰ ਨਾਮ ਸਿਮਰਨ ਜਾਪ ਤੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਚੱਲ ਰਹੀਆਂ ਲੜੀਆਂ ਦੇ ਭੋਗ ਪਾਏ ਜਾਣਗੇ ਉਪਰੰਤ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਵੀਸ਼ਰ ਭਾਈ ਕੇਵਲ ਸਿੰਘ ਜੀ ਮਹਿਤਾ, ਢਾਡੀ ਭਾਈ ਮਿਲਖਾ ਸਿੰਘ ਜੀ ਮੌਜੀ, ਕਥਾਵਾਚਕ ਭਾਈ ਮਨਦੀਪ ਸਿੰਘ ਜੀ ਪਟਿਆਲੇ ਵਾਲੇ, ਕਵੀਸ਼ਰ ਭਾਈ ਚਾਨਣ ਸਿੰਘ ਬੀ. ਏ. ਸੁਰਵਿੰਡ ਵਾਲੇ, ਭਾਈ ਰਣਜੋਧ ਸਿੰਘ ਜੀ ਨਡਾਲੋਂ, ਭਾਈ ਸੁਖਦੇਵ ਸਿੰਘ ਜੀ ਨਡਾਲੋਂ, ਮੁੱਖ ਗ੍ਰੰਥੀ ਭਾਈ ਅਕਾਸ਼ਦੀਪ ਸਿੰਘ ਬਾਸਰਕੇ ਗਿੱਲਾਂ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਤੇ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕਰਨਗੇ

















































