ਹੁਸ਼ਿਆਰਪੁਰ – ਸ਼੍ਰੀ ਸਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼੍ਰੀ ਪਰਮਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਹਦਾਇਤ ਅਨੁਸਾਰ ਐਸ ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਸਮੇਤ ਪੁਲਿਸ ਪਾਰਟੀ ਨੇ ਦੋਰਾਨੇ ਗਸ਼ਤ ਅਤੇ CASO ਅਪਰੇਸ਼ਨ ਦੇ ਸਬੰਧ ਵਿਚ ਪੁਲ ਨਹਿਰ ਰਾਵਲਪਿੰਡੀ ਲਾਗੇ ਤੋ ਕਮਲਦੀਪ ਉਰਫ ਦੀਪਾ ਪੁੱਤਰ ਗਿਆਨ ਚੰਦ ਵਾਸੀ ਵਾਰਡ ਨੰਬਰ 02 ਮੁਹੱਲਾ ਨੋ ਗਰੁੱਪ ਗੜਸੰਕਰ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ 35 ਗ੍ਰਾਮ ਹੈਰੋਇਨ ਅਤੇ 15 ਪੱਤੇ ਹਰੇਕ ਪੱਤੇ ਵਿੱਚ 15/15 ਕੁੱਲ 225 ਗੋਲੀਆ ETIZOLAM ਬ੍ਰਾਮਦ ਕਰਕੇ ਮੁੱਕਦਮਾ ਨੰਬਰ 146 ਮਿਤੀ 14-09-2024 ਅ/ਧ 21/22-61-85 NDPS ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾਇਆ ਅਤੇ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
- +91 99148 68600
- info@livepunjabnews.com