2013 ਵਿੱਚ 42 ਨੰਬਰ fIR ਡੀਐਸਪੀ ਭੋਲਾ, ਬਿੱਟੂ ਔਲਖ, ਸੁੱਖਾ ਗਾਖਲ, ਸੁੱਖਾ ਸੂਸਾ ਵਾਲੇ ਤੇ ਹੋਇਆ ਸੀ ਮਾਮਲਾ ਦਰਜ

ਜਲੰਧਰ – 2013 ਵਿੱਚ 42 ਨੰਬਰ ਐਫਆਈਆਰ ਪੰਜਾਬ ਪੁਲਿਸ ਦੇ ਡੀਐਸਪੀ ਭੋਲਾ, ਬਿੱਟੂ ਔਲਖ, ਸੁੱਖਾ ਗਾਖਲ, ਸੁੱਖਾ ਸੂਸਾ ਵਾਲਾ, ਮਨੀ ਲੁਧਿਆਣੇ ਵਾਲਾ, ਅਵਤਾਰ ਸਿੰਘ ਤਾਰੀ ਜਲੰਧਰ ਵਾਲਾ ਤੇ ਦਰਜ ਹੋਈ ਸੀ। ਜਿਸ ਦੇ ਉਤਾਰ ਚੜਾਅ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਵੀ ਨਾਮ ਬਹੁਤ ਚਰਚਾ ਵਿੱਚ ਆਇਆ ਸੀ। ਜਿਸ ਵਿੱਚ ਬਿਕਰਮ ਮਜੀਠੀਏ ਦੇ ਨਾਲ ਇਹਨਾਂ ਸਾਰਿਆਂ ਦੋਸ਼ੀਆਂ ਨੂੰ ਈਡੀ ਨੇ ਵੀ ਆਪਣੀ ਪੁੱਛਗਿੱਛ ਲਈ ਬੁਲਾਇਆ ਸੀ। 42 ਨੰਬਰ ਐਫਆਈਆਰ ਵਿੱਚ ਕੁਝ ਲੋਕ ਪਿਛਲੇ ਸਮੇਂ ਵਿੱਚ ਬਰੀ ਹੋ ਗਏ ਸਨ ਅਤੇ ਹੁਣ ਈਡੀ ਦਾ ਕੇਸ ਵੀ ਮਾਨਯੋਗ ਅਦਾਲਤ ਹਰਿਆਣੇ ਵਿੱਚ ਚੱਲ ਰਿਹਾ ਹੈ। ਜਿਸ ਵਿੱਚ ਹਾਈ ਕੋਰਟ ਨੇ ਇਸ ਕੇਸ ਨੂੰ ਟਾਈਮ ਬੋਂਡ ਕਰ ਦਿੱਤਾ ਹੈ। ਹੁਣ ਅਦਾਲਤ ਹਰ ਰੋਜ਼ ਇਸ ਦੀ ਸੁਣਵਾਈ ਕਰ ਰਹੀ ਹੈ। ਇਹਨਾਂ ਸਾਰੇ ਦੋਸ਼ੀਆਂ ਦਾ ਕੇਸ ਚੰਡੀਗੜ੍ਹ ਦੀ ਸੀਨੀਅਰ ਅਤੇ ਸੁਲਝੀ ਹੋਈ ਵਕੀਲ ਡਾਕਟਰ ਸ਼ੈਲੀ ਸ਼ਰਮਾ ਲੜ ਰਹੀ ਹੈ। ਸ਼ੈਲੀ ਸ਼ਰਮਾ ਦੇ ਚੰਡੀਗੜ੍ਹ ਵਿੱਚ ਬਹੁਤ ਹੀ ਇਮਾਨਦਾਰੀ ਦੇ ਚਰਚੇ ਹਨ। ਸ਼ੈਲੀ ਸ਼ਰਮਾ ਹਰ ਰੋਜ਼ ਦੀ ਤਰ੍ਹਾਂ 9 ਵਜੇ ਕੋਰਟ ਵਿੱਚ ਪਹੁੰਚ ਕੇ ਆਪਣੇ ਕੇਸਾਂ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਹੁਣ ਉਮੀਦ ਹੈ ਕਿ 11 ਸਾਲਾਂ ਦਾ ਚੱਲਦਾ ਇਹ ਪੁਰਾਣਾ ਮੁਕਦਮਾ ਬਹੁਤ ਜਲਦੀ ਖਤਮ ਹੋਣ ਜਾ ਰਿਹਾ ਹੈ।ਦੋਸ਼ੀਆਂ ਅਤੇ ਨਿਰਦੋਸ਼ੀਆਂ ਦਾ ਵੀ ਪਤਾ ਲੱਗ ਜਾਵੇਗਾ।

Leave a Comment

Your email address will not be published. Required fields are marked *

Scroll to Top