ਹੋਸ਼ਿਆਰਪੁਰ – ਅੱਜ ਮਿਤੀ 29-06-2024 ਨੂੰ ਮਾਨਯੋਗ ਸ: ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ,ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ, ਮਾਨਯੋਗ ਸ਼੍ਰੀ ਕੁਲਦੀਪ ਸਿੰਘ ਆਈ.ਪੀ.ਐਸ, ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਐਸ.ਟੀ.ਐਫ.ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ਼੍ਰੀ ਹਰਮਨਬੀਰ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼, ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਰਾਜ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕ ਮੁਹਿੰਮ ਅਤੇ ਜਵਾਨਾਂ ਤੇ ਬੱਚਿਆ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਮਿਤੀ 24-06-24 ਤੋਂ 25-06-24 उँर घाटा पॅपत डे, भिडी 26-06-24 3 27-06-24 उंर मप्त इहीत्तत पॅपत के भडे ਮਿਤੀ 28-06-24 ਤੋਂ 29-06-24 ਤੱਕ ਪੁਲਿਸ ਲਾਈਨ ਵਿਖੇ, ਜਿਲ੍ਹਾ ਪੱਧਰ ਤੇ ਫੁੱਟਬਾਲ, ਬਾਲੀਬਾਲ, ਬਾਸਕਟਬਾਲ ਅਤੇ ਕਬੱਡੀ ਦੇ ਫਾਇਨਲ ਮੁਕਾਬਲੇ ਕਰਵਾਏ ਗਏ। ਇਹਨਾ ਫਾਇਨਲ ਮੁਕਾਬਲਿਆ ਵਿੱਚ ਕੁੱਲ 42 ਟੀਮਾ ਦੇ ਕਰੀਬ 500 ਖਿਡਾਰੀਆ ਨੇ ਹਿੱਸਾ ਲਿਆ। ਇੱਥੇ ਇਹ ਗੱਲ ਜਿਕਰ ਯੋਗ ਹੈ ਕਿ ਇਸ ਤੋਂ ਇਲਾਵਾ ਇਸ 6 ਦਿਵਸੀਏ ਟੂਰਨਾਮੈਂਟ ਵਿੱਚ ਥਾਣਾ, ਸਬ-ਡਵੀਜਨ ਅਤੇ ਜਿਲ੍ਹਾ ਪੱਧਰ ਤੇ ਕੁੱਲ 100 ਟੀਮਾਂ ਵਿੱਚ 1000 ਤੋ ਵੱਧ ਖਿਡਾਰੀਆ ਨੇ ਭਾਗ ਲਿਆ । ਮਾਨਯੋਗ ਡਿਪਟੀ ਸਪੀਕਰ ਪੰਜਾਬ, ਸ਼੍ਰੀ ਜੈ ਕਿਸ਼ਨ ਰੋੜੀ, ਜੀ ਨੇ ਜੇਤੂ ਖਿਡਾਰੀਆ ਨੂੰ ਇਨਾਮਾ ਦੀ ਵੰਡ ਕੀਤੀ ਅਤੇ ਖਿਡਾਰੀਆ ਨੂੰ ਭਵਿੱਖ ਵਿੱਚ ਵੀ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਣਾ ਦਿੱਤੀ। ਇਹਨਾਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹੇਠ ਲਿਖੀਆਂ ਟੀਮਾਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਜੇਤੂ ਰਹੀਆਂ ਟੀਮਾਂ ਨੂੰ ਪਹਿਲਾਂ ਇਨਾਮ 11000/- ਰੁਪਏ, ਦੂਜਾ ਇਨਾਮ 5100/- ਰੁਪਏ ਅਤੇ ਤੀਜਾ ਇਨਾਮ 2100/- ਰੁਪਏ ਅਤੇ ਮੁਮੈਂਟੋ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੋਰ ਭਾਗ ਲੈਣ ਵਾਲੀਆ ਟੀਮਾ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਫੁੱਟਬਾਲ, ਬਾਲੀਬਾਲ ਅਤੇ ਬਾਸਕਟਬਾਲ ਦੀ ਵੰਡ ਵੀ ਕੀਤੀ ਗਈ।

















































