ਜਲੰਧਰ (ਪਰਮਜੀਤ ਸਾਬੀ) – ਤੁਹਾਡੀ ਆਪਣੀ ਐਨ ਜੀ ਓ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ 56 ਵਾ ਸਵੈਂ ਇੱਛੁਕ ਖੂਨਦਾਨ ਕੈਂਪ 15 ਮਾਰਚ 2026 ਦਿਨ ਐਤਵਾਰ ਨੂੰ ਪਿੰਡ ਖਲਵਾੜਾ ਕਲੋਨੀ ਗਰਾਉਂਡ ( ਨੇੜੇ ਫਗਵਾੜਾ ) ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ ਜੀ ਇਸ ਦੋਰਾਨ ਪੱਤਰਕਾਰ ਸਹਿਬਾਨਾਂ ਨਾਲ ਗੱਲਬਾਤ ਕਰਦਿਆਂ ਉੱਘੇ ਗੀਤਕਾਰ ਸਰਦਾਰ ਗੁਰਬਖਸ਼ ਸੂਬਾ ਅਤੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੇ ਦੱਸਿਆ ਕਿ ਤੁਹਾਡੇ ਵੱਲੋਂ ਕੀਤਾਂ ਗਿਆ ਇੱਕ ਇੱਕ ਯੂਨਿਟ ਬਲੱਡ ਦਾਨ ਹਰ ਔਖੇ ਸਮੇਂ ਕਿੰਨਿਆਂ ਹੀ ਲੋੜਵੰਦ ਮਰੀਜ਼ਾਂ ਦੀ ਜਾਨ ਬਚਾ ਸਕਦਾ ਹੈ ਜੀ ਉਨ੍ਹਾਂ ਦੱਸਿਆ ਕਿ ਇਹ ਸਾਰਾ ਬਲੱਡ ਖਾਲਸਾ ਬਲੱਡ ਯੂਨਿਟ ਸ਼੍ਰੀ ਅੰਮ੍ਰਿਤਸਰ ਸਹਿਬ ਜੀ ਦੀ ਸਮੁੱਚੀ ਟੀਮ ਵਲੋਂ ਇਕੱਤਰਤ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਕਦੇ ਵੀ ਲੋੜ ਪੈਣ ਤੇ ਤਰੁੰਤ ਮੁੱਹਈਆ ਕਰਵਾਇਆ ਜਾਵੇਗਾ

















































