ਬਿਲਾਵਲ ਭੁੱਟੋ ਨੇ ਭਾਰਤ ਦੀ ਵੇਖਾਵੇਖੀ ਵਿੱਚ ਮਿਆਰੀ ਸਿੱਖਿਆ ਅਤੇ ਮੁਫਤ ਬਿਜਲੀ, ਆਮਦਨ ਦੁੱਗਣੀ ਕਰਨ ਦਾ ਕੀਤਾ ਵਾਅਦਾ

ਲਾਲਚਾਂ ਦਾ ਪਿਟਾਰਾ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਖੋਲ ਦਿੰਦੀਆ ਹਨ, ਜਦੋਂ ਵੀ ਚੋਣਾਂ ਨੇੜੇ ਆਉਦੀਆ ਹਨ। ਭਾਰਤ ‘ਚ ਇਸ ਦੀ ਸ਼ੁਰਆਤ ਤਮਿਲਨਾਡੂ ਦੀ ਸਵ ਮੁੱਖ ਮੰਤਰੀ ਜੈਲ ਲਿਤਾ ਨੇ ਕੀਤੀ ਸੀ ਅਤੇ ਓਦੋ ਤੋਂ ਇਹ ਸਿਲਸਿਲਾ ਹਰ ਆਉਣ ਵਾਲੀ ਚੋਣ ਦੇ ਨਾਲ ਸਭ ਸੂਬਿਆ ਚ ਫੈਲ ਗਿਆ ਹੈ।

ਸਭ ਤੋਂ ਪਹਿਲਾ ਪੰਜਾਬ ਚ’ ਦੇਸ਼ ਵਿਚ ਮੁਫ਼ਤ ਬਿਜਲੀ ਪ੍ਰਕਾਸ਼ ਸਿੰਘ ਬਾਦਲ ਦੀ ਸ੍ਰੋਮਣੀ ਅਕਾਲੀ ਦਲ -ਭਾਜਪਾ ਗਠਜੋੜ ਵਾਲੀ ਸਰਕਾਰ ਨੇ ਦੇਣੀ ਸ਼ੁਰੂ ਕੀਤੀ ਸੀ, ਜਿਸ ਪਿੱਛੋਂ ਕਈ ਸੂਬਿਆ ਦੀਆਂ ਸਰਕਾਰਾਂ ਬਿਜਲੀ ਬਿੱਲਾ ਚ, ਸੌ ਫ਼ੀਸਦੀ ਜਾ ਅੰਸ਼ਿਕ ਛੋਟ ਦੇ ਰਹੀਆਂ ਹਨ। ਹੁਣ ਗੁਆਢੀਂ ਸ਼੍ਰੀਲੰਕਾ ਪਿੱਛੋਂ ਪਾਕਿਸਤਾਨ ਚ ਵੀ ਇਹ ਸਭ ਸ਼ੁਰੂ ਹੋਣ ਲੱਗਾ ਹੈ।

ਪਾਕਿਸਤਾਨ ਚ, ਆਉਦੀ 8 ਫ਼ਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ‘ਚ ਪਾਕਿਸਤਾਨ ਪੀਪਲਜ਼ ਪਾਰਟੀ ਨੇ ਚੋਣਾਂ ‘ਚ ਜਿੱਤਣ ਤੇ ਬਿਲਾਵਾਲ ਭੁੱਟੋ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਬਿਲਾਵਲ ਭੁੱਟੋ ਨੇ ਲਾਹੌਰ (ਐਨ.ਏ.127) ਖੇਤਰ ਚੋ ਆਪਣੇ ਨਾਮ਼ਦਗੀ ਕਾਗ਼ਜ਼ ਦਾਖ਼ਲ ਕਰਨ ਪਿੱਛੋਂ ਪਾਰਟੀ ਦੇ ਮੈਨੀਫੈਸਟੋ ‘ਚ ਪਾਕਿਸਤਾਨ ਦੇ ਲੋਕਾਂ ਨਾਲ ਕਈ ਲੋਕ ਲੁਭਾਉਣੇ ਵਾਅਦੇ ਕੀਤੇ ਹਨ।

ਇਨ੍ਹਾਂ ‘ਚ ਵਾਂਝੇ ਵਰਗ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣਾ, ਹਰ ਜ਼ਿਲ੍ਹੇ ਚ ਹਰਿਤ ਊਰਜਾ ਪਾਰਕ ਬਣਾਉਣੇ, ਬਚਿਆ ਨੂੰ ਮੁਫਤ ਗੁਣਵਤਾ ਭਰੀ ਸਿੱਖਿਆ ਪ੍ਰਦਾਨ ਕਰਨੀ, 5 ਸਾਲਾਂ ‘ਚ ਪਾਕਿਸਤਾਨ ਦੇ ਲੋਕਾਂ ਦੀ ਆਮਦਨ ਦੁੱਗਣੀ ਕਰਨੀ ਆਦਿ ਸ਼ਾਮਿਲ ਹੈ।

ਇਸ ਸਮੇਂ ਤਾਂ ਪਾਕਿਸਤਾਨ ‘ਚ ਮਹਿੰਗਾਈ ਕਾਰਨ ਹਾਹਾ ਕਾਰ ਮਚੀ ਹੋਈ ਹੈ। ਆਟਾ ਅਤੇ ਚੋਲ ਵਰਗੀਆ ਜਿੰਦਗੀ ਲਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਚ 76 ਤੋਂ 88 ਫ਼ੀਸਦੀ ਤਕ ਵਾਧਾ ਹੋ ਗਿਆ ਹੈ ਅਤੇ ਲੋਕ ਅਨਾਜ ਦੇ ਦਾਣੇ -ਦਾਣੇ ਨੂੰ ਤਰਸ ਰਹੇ ਹਨ।

ਭਾਰੀ ਮਹਿੰਗਾਈ ਅਤੇ ਆਰਥਿਕ ਕੰਗਾਲੀ ਦੇ ਸ਼ਿਕਾਰ ਪਾਕਿਸਤਾਨ ‘ਚ ਆਪਣੀ ਜਿੱਤ ਦੀ ਸਥਿਤੀ ‘ਚ ਬਿਲਾਵਲ ਭੁੱਟੋ ਕਿਸ ਤਰ੍ਹਾਂ ਇਹ ਵਾਅਦਾ ਪੂਰਾ ਕਰ ਸਕਣਗੇ ਅਤੇ ਇਸ ਲਈ ਪੈਸਾ ਕਿੱਥੋਂ ਇਕੱਠਾ ਕਰਨਗੇ, ਇਸ ਦਾ ਜਵਾਬ ਸਮਾਂ ਹੀ ਦੇਵੇਗਾ।

Leave a Comment

Your email address will not be published. Required fields are marked *

Scroll to Top