ਜਲੰਧਰ (ਬਿਊਰੋ ਰਿਪੋਰਟ)- ਡਾਕਟਰ ਗੁਰਬੀਰ ਸਿੰਘ ਗਿੱਲ ਜਲੰਧਰ ਸ਼ਹਿਰ ਦੇ ਉਹ ਦਾਨੀ ਸੱਜਣਾਂ ਵਿੱਚ ਆਉਂਦੇ ਹਨ ਜੋ ਸ਼ਹਿਰ ਦੇ ਧਾਰਮਿਕ ਅਤੇ ਸਮਾਜ ਭਲਾਈ ਦੇ ਪ੍ਰੋਗਰਾਮਾਂ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਡਾਕਟਰ ਸਾਹਿਬ ਇਕੱਲਾ ਡਾਕਟਰੀ ਕਿੱਤਾ ਹੀ ਨਹੀਂ ਕਰਦੇ, ਉਹਦੇ ਨਾਲ ਨਾਲ ਸਮਾਜ ਭਲਾਈ ਅਤੇ ਬੱਚਿਆਂ ਦੀਆਂ ਖੇਡਾਂ ਵਿੱਚ ਵੀ ਯੋਗਦਾਨ ਪਾਉਂਦੇ ਹਨ। ਡਾਕਟਰ ਸਾਹਿਬ ਨੇ ਹਸਪਤਾਲ ਦੇ ਨਾਲ ਚੈਰੀਟੇਬਲ ਦੀ ਸੰਸਥਾ ਵੀ ਚਲਾਈ ਹੈ। ਬਹੁਤ ਸਾਰੇ ਮਰੀਜ਼ਾਂ ਨਾਲ ਵਾਰਤਾਲਾਪ ਕਰਕੇ ਹੀ ਉਹ ਅੱਧਾ ਰੋਗ ਠੀਕ ਕਰ ਦਿੰਦੇ ਹਨ। ਡਾਕਟਰ ਗੁਰਬੀਰ ਸਿੰਘ ਗਿੱਲ ਨੇ ਸੀਆਰਪੀਐਫ ਦੇ ਸ਼ਹੀਦ ਪਰਿਵਾਰਾਂ ਵਿੱਚ ਵੀ ਵਿਸ਼ੇਸ਼ ਉਪਰਾਲੇ ਕੀਤੇ ਹਨ। ਸ਼ਹੀਦ ਪਰਿਵਾਰਾਂ ਦੇ ਪ੍ਰੋਗਰਾਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਵੀ ਪਾਇਆ ਹੈ। ਡਾਕਟਰ ਸਾਹਿਬ ਖੁਦ ਆਪ ਸ਼ਹੀਦ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸ਼ਹੀਦ ਬੰਤਾ ਸਿੰਘ ਡਾਕਟਰ ਸਾਹਿਬ ਜੀ ਦੇ ਵੱਡੇ ਵਡੇਰਿਆਂ ਵਿੱਚੋਂ ਸ਼ਹੀਦੀ ਦੇ ਚੁੱਕੇ ਹਨ। ਜਿਨਾਂ ਦਾ ਸ਼ਹਿਰ ਦੇ ਪਠਾਨਕੋਟ ਬਾਈਪਾਸ ਤੇ ਬੁੱਤ ਵੀ ਲੱਗਾ ਹੈ। ਡਾਕਟਰ ਸਾਹਿਬ ਦੇ ਪਿਤਾ ਜੀ ਵੀ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਸੀ। ਡਾਕਟਰ ਗੁਰਬੀਰ ਸਿੰਘ ਉਹਨਾਂ ਡਾਕਟਰਾਂ ਵਿੱਚੋਂ ਗਿਣੇ ਜਾਂਦੇ ਹਨ, ਜਿਨਾਂ ਨੂੰ ਲੋਕ ਰੱਬ ਅਤੇ ਡਾਕਟਰਾਂ ਦੀ ਇੱਕ ਗੱਲ ਆਖਦੇ ਹਨ। ਆਕਸਫੋਰਡ ਹਸਪਤਾਲ ਵਿੱਚ ਧਾਰਮਿਕ ਖਿਆਲਾਂ ਕਰਕੇ 24 ਘੰਟੇ ਗੁਰਬਾਣੀ ਦਾ ਪਾਠ ਚਲਦਾ ਰਹਿੰਦਾ ਹੈ। ਡਾਕਟਰ ਗੁਰਬੀਰ ਸਿੰਘ ਗਿੱਲ ਸ਼ਹਿਰ ਦੇ ਉਹ ਪਹਿਲੇ ਡਾਕਟਰਾਂ ਵਿੱਚੋਂ ਜਾਣੇ ਜਾਂਦੇ ਹਨ ਜਿਨਾਂ ਨੇ ਹਾਰਟ ਦੇ ਸਟੰਟ ਪਾਉਣ ਦਾ ਕੰਮ ਖਤਮ ਕੀਤਾ। ਸੀਆਰਪੀਐਫ ਦੇ ਸ਼ਹੀਦਾਂ ਦੇ ਹਰ ਪ੍ਰੋਗਰਾਮ ਵਿੱਚ ਇਹਨਾਂ ਦਾ ਪੂਰਾ ਸਹਿਯੋਗ ਵੀ ਹੁੰਦਾ ਹੈ। ਹਰ ਸਾਲ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੇ ਵੱਡੇ ਵਡੇਰਿਆਂ ਦੀਆਂ ਯਾਦਾਂ ਵੀ ਤਾਜ਼ਾ ਕਰਦੇ ਹਨ। ਸੀਆਰਪੀਐਫ ਐਕਸਮੈਨ ਵੈਲਫੇਅਰ ਅਸੋਸੀਏਸ਼ਨ ਡਾਕਟਰ ਗੁਰਬੀਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ ਉਹਨਾਂ ਦੇ ਹਸਪਤਾਲ ਪਹੁੰਚ ਕੇ ਉਹਨਾਂ ਦਾ ਮਾਨ ਸਨਮਾਨ ਕਰਦੀ ਹੈ। ਐਸੋਸੀਏਸ਼ਨ ਵੱਲੋਂ ਅਰਦਾਸ ਕਰਦੇ ਹਨ ਕੀ ਇਹੋ ਜਿਹੇ ਦਾਨੀ ਅਤੇ ਸਮਾਜ ਵਿੱਚ ਲੋਕਾਂ ਦੀ ਭਲਾਈ ਲਈ ਕੰਮ ਆਉਣ ਵਾਲੇ ਡਾਕਟਰ ਗੁਰਬੀਰ ਸਿੰਘ ਗਿੱਲ ਨੂੰ ਰੱਬ ਤੰਦਰੁਸਤੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਐਸੋਸੀਏਸ਼ਨ ਇਹਨਾਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕਰਦੀ ਹੈ।

















































