ਜਲੰਧਰ (ਬਿਊਰੋ ਰਿਪੋਰਟ)- ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਮਿਹਨਤੀ ਜੁਆਨ ਡੀਐਸਪੀ ਸੁਰਿੰਦਰ ਸਿੰਘ ਭਟਨੂਰਾ ਅਤੇ ਸੁੱਚਾ ਸਿੰਘ ਵਾਈਸ ਪ੍ਰਧਾਨ ਐਸੋਸੀਏਸ਼ਨ ਪੰਜਾਬ ਦੇ ਉਹ ਜੁਆਨ ਹਨ ਜੋ ਕਿ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਪਾਉਂਦੇ ਹਨ।ਇਹ ਜੁਆਨ ਹਰ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ। ਸੁਰਿੰਦਰ ਸਿੰਘ ਭਟਨੂਰਾ ਹਰ ਮੀਟਿੰਗ ਵਿੱਚ ਫਾਰਮਾਂ ਦਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੇ ਹਨ ਅਤੇ ਦਫਤਰੀ ਕੰਮਾਂ ਵਿੱਚ ਵੀ ਪਹਿਲ ਦੇ ਆਧਾਰ ਤੇ ਹਿੱਸਾ ਪਾਉਦੇ ਹਨ। ਸੁਰਿੰਦਰ ਸਿੰਘ ਭਟਨੂਰਾ ਆਪਣੇ ਘਰੇਲੂ ਕੰਮਾਂ ਦੇ ਨਾਲ-ਨਾਲ ਐਸੋਸੀਏਸ਼ਨ ਦੇ ਹਰ ਪ੍ਰੋਗਰਾਮ ਵਿੱਚ ਵਧ ਚੜ ਕੇ ਯੋਗਦਾਨ ਪਾਉਂਦੇ ਹਨ। ਆਪਣੇ ਇਲਾਕੇ ਵਿੱਚ ਵੀ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਦੀ ਸੇਵਾ ਲਈ ਹਰ ਤਰ੍ਹਾਂ ਦੀ ਸਹੂਲਤ ਉਨ੍ਹਾਂ ਨੂੰ ਆਪਣੇ ਹੀ ਖੇਤਰ ਵਿੱਚ ਦੇ ਦਿੰਦੇ ਹਨ। ਸੁਰਿੰਦਰ ਸਿੰਘ ਭਟਨੂਰਾ ਕਰੀਬ 4-5 ਸਾਲਾਂ ਤੋਂ ਹਰ ਮੀਟਿੰਗ ਵਿੱਚ ਆਪਣਾ ਯੋਗਦਾਨ ਪਾਉਣਾ ਆਪਣਾ ਅਹਿਮ ਫਰਜ਼ ਸਮਝਦੇ ਹਨ।
ਸੁੱਚਾ ਸਿੰਘ ਪ੍ਰਧਾਨ ਕਪੂਰਥਲਾ ਨੇ ਆਪਣੀਆਂ ਸੇਵਾਵਾਂ ਪਹਿਲਾਂ ਆਪਣੇ ਜਿਲੵੇ ਵਿੱਚ ਵੀ ਦਿੱਤੀਆਂ ਹਨ। ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਦੇਖ ਕੇ ਐਸੋਸੀਏਸ਼ਨ ਨੇ ਸੁੱਚਾ ਸਿੰਘ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਦਿੱਤੀ। ਸੁੱਚਾ ਸਿੰਘ ਭਲੁੱਥ ਵਿੱਚ ਇਕ ਫਰਨੀਚਰ ਹਾਊਸ ਚਲਾਉਂਦੇ ਹਨ। ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਨੁਸਾਰ ਲੋੜ ਪੈਣ ਤੇ ਐਸੋਸੀਏਸ਼ਨ ਦੇ ਕੰਮਾਂ ਨੂੰ ਪਹਿਲ ਦਿੰਦੇ ਹਨ। ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਾ ਅਤੇ ਸ਼ਹੀਦਾਂ ਦੇ ਸੰਸਕਾਰ ਤੇ ਭੋਗ ਵਿੱਚ ਜਰੂਰ ਪਹੁੰਚਦੇ ਹਨ। ਉਹ ਆਪਣੇ ਇਲਾਕੇ ਦੇ ਐਕਸਮੈਨਸ ਨਾਲ ਬਹੁਤ ਵਧੀਆ ਤਾਲਮੇਲ ਰੱਖਦੇ ਹਨ। ਐਸੋਸੀਏਸ਼ਨ ਦੇ ਜੁਆਨਾਂ ਦੀਆਂ ਮੁਸ਼ਕਲਾਂ ਸੁਣ ਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੂੰ ਦੱਸ ਕੇ ਉਨ੍ਹਾਂ ਦੀਆਂ ਸਮਸਿਆਵਾਂ ਵੀ ਹੱਲ ਕਰਵਾਉਦੇ ਹਨ। ਹਰ ਮੀਟਿੰਗ ਵਿੱਚ ਪਹੁੰਚਣਾ ਉਨ੍ਹਾਂ ਦਾ ਇੱਕ ਸੁਭਾਅ ਜਿਹਾ ਬਣ ਗਿਆ ਹੈ। ਘਰੇਲੂ ਪਰਿਵਾਰ ਦੇ ਨਾਲ-ਨਾਲ ਉਹ ਐਸੋਸੀਏਸ਼ਨ ਦੇ ਪਰਿਵਾਰਾਂ ਨੂੰ ਵੀ ਆਪਣਾ ਪਰਿਵਾਰ ਸਮਝਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਇਹਨਾਂ ਦੋਹਾਂ ਅਹੁਦੇਦਾਰਾਂ ਦਾ ਐਸੋਸੀਏਸ਼ਨ ਵੱਲੋਂ ਧੰਨਵਾਦ ਕਰਦੇ ਹਨ। ਜੋ ਆਪਣੇ ਘਰੇਲੂ ਕੰਮਾਂ ਨੂੰ ਛੱਡਕੇ ਐਸੋਸੀਏਸ਼ਨ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਦੇਖਦੇ ਹਨ।

















































