ਪੰਥਕ ਇਲਾਕਾ ਖਡੂਰ ਸਾਹਿਬ ਵਿੱਚ ਜਨਤਾ ਕਿਸ ਉਮੀਦਵਾਰ ਦਾ ਦੇਵੇਗੀ ਸਾਥ

ਹਲਕਾ ਖੰਡੂਰ ਸਾਹਿਬ ਵਿੱਚ ਉਸ ਵੇਲੇ ਸਿਆਸਤ ਵਿੱਚ ਹਫੜਾ ਦਫੜੀ ਮੱਚ ਗਈ ਜਦੋਂ ਅੰਮ੍ਰਿਤ ਪਾਲ ਸਿੰਘ ਖਾਲਸਾ ਚੋਣ ਦੇ ਮੈਦਾਨ ਵਿੱਚ ਉਤਰਿਆ। ਸੂਤਰਾਂ ਅਨੁਸਾਰ ਇਹ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤ ਪਾਲ ਸਿੰਘ ਖਾਲਸਾ ਜੋ ਕਿ ਡਿੱਬਰੂਗੜ੍ਹ ਦੀ ਜੇਲ ਵਿੱਚ ਐਨਐਸਏ ਦੇ ਅਧੀਨ ਬੰਦ ਹੈ। ਪਿਛਲੇ ਦਿਨਾਂ ਵਿੱਚ ਜਦੋਂ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਨਸ਼ਾ ਛੱਡੋ ਦੀ ਲਹਿਰ ਚਲਾਈ ਤੇ ਪੰਜਾਬ ਵਿੱਚੋਂ ਉਹਨਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਅੰਮ੍ਰਿਤਪਾਲ ਨੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ਾ ਛਡਾ ਕੇ ਚੰਗੇ ਪਾਸੇ ਲਗਾਇਆ। ਲੋਕ ਅੰਮ੍ਰਿਤ ਪਾਲ ਦਾ ਪੰਜਾਬ ਵਿੱਚ ਉਸ ਵੇਲੇ ਚੰਗਾ ਸਤਿਕਾਰ ਕਰ ਰਹੇ ਸੀ। ਉਸ ਵੇਲੇ ਅੰਮ੍ਰਿਤਪਾਲ ਦੀ ਲਹਿਰ ਨੇ ਇੱਕ ਅਲੱਗ ਹੀ ਰੰਗ ਫੜਿਆ ਸੀ। ਪਰ ਸਰਕਾਰਾਂ ਇਹ ਗੱਲ ਨਹੀਂ ਸੀ ਚਾਹੁੰਦੀਆਂ ਕਿ ਅੰਮ੍ਰਿਤ ਪਾਲ ਪੰਜਾਬ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰੇ। ਅੰਮ੍ਰਿਤਪਾਲ ਨੂੰ ਉਭਰਦਾ ਹੋਇਆ ਦੇਖ ਕੇ ਸਰਕਾਰਾਂ ਨੇ ਉਸ ਨੂੰ ਡਿੱਬਰੂਗੜ ਜੇਲ ਵਿੱਚ ਭੇਜ ਦਿੱਤਾ। ਇਸ ਵੇਲੇ ਉਹ ਆਪਣੇ ਦਿਨ ਬਤੀਤ ਕਰ ਰਹੇ ਹਨ। ਸੋਸ਼ਲ ਮੀਡੀਆ ਦੀਆਂ ਖਬਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਲੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਲਏ ਰਹੇ ਹਨ। ਪੰਜਾਬ ਦਾ ਪੰਥ ਅੰਮ੍ਰਿਤਪਾਲ ਦੀ ਚੜਾਈ ਦੇਖ ਕੇ ਲੋਕ ਉਹਨਾਂ ਦੇ ਨਾਲ ਆ ਖੜੇ ਹਨ। ਪਰ ਹੁਣ ਅਕਾਲੀ ਦਲ ਵੱਲੋਂ ਵੀ ਖਡੂਰ ਸਾਹਿਬ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਵਿੱਚ ਖੜੇ ਕਰ ਦਿੱਤਾ। ਕਾਂਗਰਸ ਨੇ ਵੀ ਆਪਣਾ ਉਮੀਦਵਾਰ ਕੁਲਵੀਰ ਸਿੰਘ ਜੀਰਾ ਖੜਾ ਕਰ ਦਿੱਤਾ ਅਤੇ ਕੁਝ ਹੋਰ ਉਮੀਦਵਾਰ ਵੀ ਆ ਰਹੇ ਹਨ। ਖਡੂਰ ਸਾਹਿਬ ਹਲਕਾ ਬਹੁਤ ਹੀ ਪੰਥਕ ਇਲਾਕੇ ਵਜੋਂ ਜਾਣਿਆ ਜਾਂਦਾ ਹੈ। ਜਿਸ ਇਲਾਕੇ ਵਿੱਚ ਰਣਜੀਤ ਸਿੰਘ ਬਰਾਮਪੁਰ ਵਾਲੇ ਨੇ ਵੀ ਕਾਫੀ ਸਿੱਕਾ ਚਲਾਇਆ ਸੀ। ਪੰਥਕ ਇਲਾਕਾ ਹੋਣ ਕਰਕੇ ਅੰਮ੍ਰਿਤ ਪਾਲ ਸਿੰਘ ਖਾਲਸੇ ਨੂੰ ਇਸ ਕਰਕੇ ਉਤਾਰਿਆ ਗਿਆ ਹੈ। ਹੁਣ ਦੇਖਿਆ ਇਹ ਜਾਣਾ ਹੈ ਕਿ ਖਡੂਰ ਸਾਹਿਬ ਇਲਾਕੇ ਦੇ ਲੋਕ ਕਿਸ ਨੇਤਾ ਨੂੰ ਪਸੰਦ ਕਰਦੇ ਹਨ ਕਿ ਅੰਮ੍ਰਿਤਪਾਲ ਸਿੰਘ ਦੀ ਚਲਾਈ ਹੋਈ ਨਸ਼ਾ ਛੱਡੋ ਅੰਦੋਲਨ ਕਾਮਯਾਬ ਹੁੰਦਾ ਹੈ ਜਾ ਵਿਰਸਾ ਸਿੰਘ ਵਲਟੋਹਾ ਸਬਕਾ ਮਨਿਸਟਰੀ ਨੂੰ ਲੋਕ ਪਸੰਦ ਕਰਦੇ ਹਨ। ਵਿਰਸਾ ਸਿੰਘ ਵਲਟੋਹਾ ਵੀ ਪਿਛਲੇ ਸਮੇਂ ਵਿੱਚ ਖਾੜਕੂ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਵਲਟੋਹਾ ਜੀ ਅਕਾਲੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਸੂਤਰਾਂ ਅਨੁਸਾਰ ਖਡੂਰ ਸਾਹਿਬ ਹਲਕੇ ਦੀਆਂ ਚੋਣਾਂ ਬਹੁਤ ਹੀ ਦਿਲਚਸਪ ਹੋ ਚੁੱਕੀਆਂ ਹਨ। ਇਸ ਇਲਾਕੇ ਵਿੱਚ ਕਾਂਗਰਸ ਦੇ ਵੀ ਐਮਐਲਏ ਰਮਨਜੀਤ ਸਿੱਕੀ ਚੰਗੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਇਲਾਕੇ ਵਿੱਚ ਹੁਣ ਅੰਮ੍ਰਿਤਪਾਲ ਸਿੰਘ ਖਾਲਸਾ, ਵਿਰਸਾ ਸਿੰਘ ਵਲਟੋਹਾ, ਕੁਲਵੀਰ ਸਿੰਘ ਜੀਰਾ ਤਿੰਨੋ ਮਜਬੂਤ ਉਮੀਦਵਾਰ ਮੰਨੇ ਜਾਂਦੇ ਹਨ। ਹੁਣ ਸੰਗਤਾਂ ਦੇ ਹੱਥ ਵਿੱਚ ਹੈ ਅਤੇ ਸੰਗਤਾਂ ਕਮੈਂਟਾਂ ਰਾਹੀਂ ਦੱਸੇ ਕਿ ਲੋਕ ਆਪਣੇ ਇਲਾਕੇ ਦਾ ਕਿਸ ਨੂੰ ਹਰਮਨ ਪਿਆਰਾ ਨੇਤਾ ਮੰਨਦੀ ਹੈ ਜੋ ਖਡੂਰ ਸਾਹਿਬ ਦੇ ਇਲਾਕੇ ਵਿੱਚ ਨੌਜਵਾਨ ਪੀੜੀ ਨੂੰ ਅੱਗੇ ਵਧਾ ਸਕੇ ਅਤੇ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾ ਸਕੇ। ਪੰਥਕ ਇਲਾਕੇ ਦੀ ਇਹ ਬਾਗ ਡੋਰ ਕਿਸ ਨੂੰ ਦੇਣਾ ਪਸੰਦ ਕਰਦੇ ਹਨ।

Leave a Comment

Your email address will not be published. Required fields are marked *

Scroll to Top