ਜਲੰਧਰ (ਬਿਊਰੋ ਰਿਪੋਰਟ) – ਸੀਆਰਪੀਐਫ ਦੇ ਗਰੁੱਪ ਸੈਟਰ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਨੇ ਪਿਛਲੇ ਦਿਨਾਂ ਵਿੱਚ ਸ਼ਹੀਦ ਪਰਿਵਾਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਸੁਣੀਆਂ ਅਤੇ ਹੱਲ ਕੀਤੀਆਂ ਹਨ। ਡੀਆਈਜੀ ਸਰ ਨੇ ਐਕਸਮੈਨਸ ਐਸੋਸੀਏਸ਼ਨ ਦੇ ਜਵਾਨਾਂ ਨੂੰ ਵੀ ਪੂਰਨ ਭਰੋਸਾ ਦਿੱਤਾ ਕਿ ਆਪ ਦੀ ਹਰ ਸਮਸਿਆ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਸ਼ਹੀਦ ਪਰਿਵਾਰਾਂ ਨੇ ਇਸ ਮੀਟਿੰਗ ਵਿੱਚ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਇਹ ਮੰਗ ਰੱਖੀ ਕਿ ਸਾਡੇ ਪਿੰਡਾਂ ਜਾਂ ਕਸਬਿਆਂ ਵਿੱਚ ਸ਼ਹੀਦਾਂ ਦੇ ਬੁੱਤ ਜਾਂ ਗੇਟ ਬਣਾਏ ਜਾਣ। ਡੀਆਈਜੀ ਸਰ ਨੇ ਪੂਰਨ ਭਰੋਸਾ ਦਿੱਤਾ ਕਿ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਇਸ ਕੰਮ ਨੂੰ ਪੂਰਾ ਕਰਾਂਗੇ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਡੀਆਈਜੀ ਸਰ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪਠਾਨਕੋਟ ਹਲਕਾ ਦੇ ਭੋਹਾ ਹਲਕੇ ਦੇ ਐਮਐਲਏ ਜੋਗਿੰਦਰ ਪਾਲ ਜੀ ਨੇ ਸਾਡੇ ਸ਼ਹੀਦਾਂ ਦੇ 6 ਗੇਟ ਬਣਾਏ ਹਨ। ਇਹ ਗੇਟ ਬਣਾਉਣ ਵਿੱਚ ਵਿੱਚ ਪੰਚਾਇਤਾਂ, ਪਰਿਵਾਰਾਂ ਅਤੇ ਐਮਐਲਏ ਦਾ ਵਡਮੁੱਲਾ ਯੋਗਦਾਨ ਸੀ। ਐਸੋਸੀਏਸ਼ਨ ਨੇ ਇਸ ਬਾਰੇ ਪੰਜਾਬ ਦੇ ਹਰ ਸ਼ਹੀਦ ਪਰਿਵਾਰ ਨੂੰ ਦੱਸਿਆ ਅਤੇ ਐਮਐਲਏ ਤੱਕ ਪਹੁੰਚ ਵੀ ਕੀਤੀ।

ਡੀਆਈਜੀ ਸਰ ਨੇ ਇਹਨਾਂ ਮੁਸ਼ਕਲਾਂ ਨੂੰ ਸੁਣ ਕੇ ਸਾਰੀ ਬਣਦੀ ਕਰਵਾਈ ਪ੍ਰਸ਼ਾਸਨ ਤੱਕ ਪਹੁੰਚਾਈ। ਹੁਣ ਅੱਗੇ ਇਹ ਦੇਖਿਆ ਜਾਵੇਗਾ ਕਿ ਪ੍ਰਸ਼ਾਸਨ ਇਸ ਬਾਰੇ ਕਿ ਫੈਸਲਾ ਲੈਂਦਾ ਹੈ। ਜਿਸ ਵੇਲੇ ਕੋਈ ਵੀ ਜਵਾਨ ਸ਼ਹੀਦ ਹੋ ਜਾਂਦਾ ਹੈ ਉਸ ਸਮੇਂ ਪ੍ਰਸ਼ਾਸਨ ਲੰਬੀਆਂ-ਲੰਬੀਆ ਛੱਡ ਜਾਂਦੇ ਹਨ। ਪਰ ਬਾਅਦ ਵਿੱਚ ਸੀਨੀਅਰ ਅਫਸਰਾਂ ਨੂੰ ਇਹ ਕੰਮ ਪੂਰੇ ਕਰਨ ਵਾਸਤੇ ਬਹੁਤ ਮੁਸ਼ਕਲਾਂ ਆਉਦੀਆਂ ਹਨ ਕਿਉਂਕਿ ਸ਼ਹੀਦਾਂ ਨੂੰ ਸਰਕਾਰਾਂ ਵੱਲੋਂ ਕੋਈ ਵੀ ਫੰਡ ਨਹੀਂ ਦਿੱਤਾ ਜਾਂਦਾ। ਗਰੁੱਪ ਸੈਟਰ ਦੇ ਡੀਆਈਜੀ ਯਾਦਾਂ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ। ਸਰਕਾਰਾਂ ਦੀਆਂ ਬਦਲਦੀਆਂ ਨੀਤੀਆਂ ਕਰਕੇ ਇਹ ਕੰਮਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਗਰੁੱਪ ਸੈਟਰ ਦੇ ਡੀਆਈਜੀ ਰਾਕੇਸ਼ ਰਾਉ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਸਰਕਾਰਾਂ ਕੋਲੋਂ ਇਹ ਮੰਗ ਕਰਦੇ ਹਨ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਵਾਸਤੇ ਫੰਡ ਦਿੱਤੇ ਜਾਣ ਤਾਂ ਜੋ ਆਉਣ ਵਾਲੀ ਪੀੜੀ ਨੂੰ ਇਹਨਾਂ ਸ਼ਹੀਦਾਂ ਬਾਰੇ ਜਾਣਕਾਰੀ ਮਿਲ ਸਕੇ। ਡੀਆਈਜੀ ਨੇ ਸ਼ਹੀਦ ਪਰਿਵਾਰਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਸ਼ਹੀਦਾਂ ਦੀਆਂ ਯਾਦਾਂ ਲਈ ਪ੍ਰਸ਼ਾਸਨ ਤੇ ਪੂਰਾ ਜੋਰ ਦਿੱਤਾ ਜਾਵੇਗਾ ਤਾਂ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਜਾਇਆ ਨਾ ਜਾਣ ਅਤੇ ਆਪਣੇ ਦੇਸ਼ ਨਾਲ ਜੁੜੀਆਂ ਸ਼ਹੀਦਾਂ ਦੀਆਂ ਯਾਦਾਂ ਵੀ ਤਾਜ਼ੀਆਂ ਰਹਿਣ। ਡੀਆਈਜੀ ਰਾਕੇਸ਼ ਰਾਉ ਜੀ ਜਦੋਂ ਦੇ ਗਰੁੱਪ ਸੈਟਰ ਜਲੰਧਰ ਵਿੱਚ ਆਏ ਉਹ ਐਸੋਸੀਏਸ਼ਨ ਦੀ ਹਰ ਮੀਟਿੰਗ ਵਿੱਚ ਪਹੁੰਚ ਕੇ ਜਵਾਨਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਭਰੋਸਾ ਵੀ ਦਿੰਦੇ ਹਨ।

ਡੀਆਈਜੀ ਰਾਕੇਸ਼ ਰਾਉ ਜੀ ਇੱਕ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਹਨ। ਪਿਛਲੇ ਸਮੇਂ ਤੋਂ ਇਹ ਹਰ ਜਵਾਨ ਦੀ ਸਮਸਿਆ ਨੂੰ ਆਪਣੇ ਨਾਲ ਜੋੜ ਕੇ ਕੰਮ ਕਰਦੇ ਹਨ। ਹਰ ਜਵਾਨ ਨੂੰ ਮਿਲਣਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਉਨ੍ਹਾਂ ਦਾ ਇੱਕ ਆਪਣਾ ਹੀ ਸੁਭਾਅ ਹੈ ਅਤੇ ਬਹੁਤ ਸਾਰੇ ਕੰਮਾਂ ਨੂੰ ਆਪਣੇ ਹੱਥੀ ਹੀ ਕਰਨਾ ਪਸੰਦ ਕਰਦੇ ਹਨ। ਪਿਛਲੇ ਦਿਨਾਂ ਵਿੱਚ ਡੀਆਈਜੀ ਨੇ ਸ਼ਹੀਦ ਪਰਿਵਾਰਾਂ ਨੂੰ ਫੋਨਾਂ ਰਾਹੀ ਗੱਲ ਕੀਤੀ ਅਤੇ ਵਿਦੇਸਾਂ ਵਿੱਚ ਰਹਿ ਰਹੇ ਕੁਝ ਸ਼ਹੀਦ ਪਰਿਵਾਰਾਂ ਨਾਲ ਵੀ ਗੱਲ ਕਰਕੇ ਖਬਰ ਸਾਰ ਲਈ। ਉਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਸਾਡੇ ਪਰਿਵਾਰਾਂ ਦਾ ਇੱਕ ਹਿੱਸਾ ਹੋ। ਵਿਦੇਸ਼ਾਂ ਵਿੱਚ ਵੱਸਦਿਆ ਸ਼ਹੀਦ ਪਰਿਵਾਰਾਂ ਨੇ ਡੀਆਈਜੀ ਸਰ ਦੀ ਇਸ ਗੱਲ ਦੀ ਸਲਾਘਾ ਕੀਤੀ।

















































