ਜਲੰਧਰ (ਬਿਊਰੋ ਰਿਪੋਰਟ)- ਜਿਲਾਂ ਹੁਸ਼ਿਆਰਪੁਰ ਦੇ ਦੋ ਤਿੰਨ ਵਿਅਕਤੀਆਂ ਦੇ ਬਿਮਾਰ ਹੋਣ ਤੇ ਉਹਨਾਂ ਨੂੰ ਉਸ ਸਮੇਂ ਸੀ ਜੀ ਐਚ ਐਸ ਦਾ ਕਾਰਡ ਯਾਦ ਆਇਆ ਜਦੋਂ ਉਹ ਹਸਪਤਾਲ ਦਾਖਲ ਹੋਣ ਲਈ ਗਏ। ਹਸਪਤਾਲ ਪਹੁੰਚਣ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਸੀਆਰਪੀਐਫ ਦੇ ਐਕਸਮੈਨ ਹਾਂ ਤਾਂ ਹਸਪਤਾਲ ਵਾਲਿਆਂ ਨੇ ਸੀਜੀਐਚਐਸ ਦੇ ਕਾਰਡ ਦੀ ਮੰਗ ਕੀਤੀ। ਪਰ ਸੀਆਰਪੀਐਫ ਦੇ ਜਵਾਨ ਨੇ ਸੀ ਜੀ ਐਚਐਸ ਦਾ ਕਾਰਡ ਨਹੀਂ ਬਣਾਇਆ ਸੀ। ਪਰਿਵਾਰ ਨੇ ਉਸ ਸਮੇਂ ਐਸੋਸੀਏਸ਼ਨ ਨਾਲ ਸੰਪਰਕ ਕੀਤਾ ਅਤੇ ਕਾਰਡ ਬਣਾਉਣ ਦੀ ਗੱਲ ਆਖੀ। ਐਸੋਸੀਏਸ਼ਨ ਨੇ ਉਹਨਾਂ ਨੂੰ ਕਾਰਡ ਬਣਾਉਣ ਦੀ ਸਾਰੀ ਜਾਣਕਾਰੀ ਦਿੱਤੀ। ਪਰ ਪਰਿਵਾਰ ਨੂੰ ਉਸ ਸਮੇਂ ਨਾਮੋਸ਼ੀ ਜਾਹਿਰ ਹੋਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਾਰਡ ਬਣਾਉਣ ਲਈ 30 ਤੋਂ 35 ਦਿਨਾਂ ਦਾ ਸਮਾਂ ਲੱਗ ਜਾਵੇਗਾ। ਐਸ਼ੋਸੀਏਸ਼ਨ ਦੇ ਉਪਰਾਲੇ ਨਾਲ ਕਾਰਡ ਤਾਂ ਅਪਲਾਈ ਹੋ ਗਿਆ ਪਰ ਕਾਰਡ ਆਉਣ ਵਿੱਚ ਕੁਝ ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।

ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਐਸੋਸੀਏਸ਼ਨ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਰੇ ਐਕਸਮੈਨ ਨੂੰ ਇਹ ਖਾਸ ਅਪੀਲ ਹੈ ਕਿ ਹਰ ਜਵਾਨ ਦੇ ਕੋਲ ਸੀ ਜੀ ਐਚ ਐਸ ਦਾ ਕਾਰਡ ਹੋਣਾ ਚਾਹੀਦਾ ਹੈ। ਤਾਂ ਜੋ ਹਸਪਤਾਲ ਵਿੱਚ ਮੌਕੇ ਤੇ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ।ਸੀ ਜੀ ਐਚਐਸ ਦੇ ਕਾਰਡ ਬਣਾਉਣ ਲਈ ਐਸੋਸੀਏਸ਼ਨ ਬਹੁਤ ਕਠਿਨ ਉਪਰਾਲੇ ਕਰ ਰਹੀ ਹੈ। ਪਰ ਕੁਝ ਪੈਸਿਆਂ ਦੀ ਖਾਤਰ ਪੈਰਾ ਮਿਲਟਰੀ ਫੋਰਸ ਦੇ ਐਕਸਮੈਨ ਫਿਰ ਵੀ ਸੀਜੀਐਚਐਸ ਦੀ ਸਹੂਲਤ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਸੀਜੀਐਚਐਸ ਦੀਆਂ ਡਿਸਪੈਸਰੀਆਂ ਬਣਾਉਣ ਲਈ ਐਸ਼ੋਸ਼ੀਏਸ਼ਨ ਕਈ ਜਿਲਿਆਂ ਵਿੱਚ ਉਪਰਾਲੇ ਕਰ ਰਹੀ ਹੈ ਪਰ ਐਸ਼ੋਸ਼ੀਏਸ਼ਨ ਨੇ ਮਹਿਸੂਸ ਕੀਤਾ ਕਿ ਜੇਕਰ ਜਵਾਨਾਂ ਨੇ ਸੀਜੀਐਚਐਸ ਦੇ ਕਾਰਡ ਹੀ ਨਹੀਂ ਬਣਾਉਣੇ ਤਾਂ ਇਹਨਾਂ ਡਿਸਪੈਂਸਰੀਆਂ ਦਾ ਵੀ ਕੋਈ ਫਾਇਦਾ ਨਹੀਂ ਹੈ। ਗਰੁੱਪ ਸੈਂਟਰ ਦੇ ਡੀਆਈਜੀ ਰਕੇਸ਼ ਰਾਓ ਜੀ ਦਾ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਪ੍ਰਤੀ ਕਾਫੀ ਨਵੇਂ ਉਪਰਾਲੇ ਵੀ ਕੀਤੇ ਜਾ ਰਹੇ ਹਨ। ਐਸ਼ੋਸੀਏਸ਼ਨ ਪੰਜਾਬ ਕਾਫੀ ਸਖਤੀ ਨਾਲ ਹੋਰ ਵੀ ਜਦੋ ਜਾਹਿਦ ਕਰਕੇ ਜਵਾਨਾਂ ਦੀਆਂ ਸਹੂਲਤਾਂ ਲਈ ਜਿਲਿਆ ਵਾਈਜ਼ ਮੀਟਿੰਗਾਂ ਕਰਨਾ ਚਾਹੁੰਦੀ ਹੈ।

ਐਕਸਮੈਨਸ ਦੀ ਜਾਗਰਤੀ ਵਾਸਤੇ ਛੋਟੇ ਛੋਟੇ ਕੈਂਪ ਪਿੰਡਾਂ ਵਿੱਚ ਵੀ ਲਗਾਏ ਜਾਣਗੇ, ਜਿਸ ਨਾਲ ਐਕਸਮੈਨਸ ਨੂੰ ਸੀਜੀਐਚਐਸ ਦੀਆਂ ਸਹੂਲਤਾਂ ਬਾਰੇ ਪਤਾ ਲੱਗ ਸਕੇ। ਹੈਡ ਆਫਿਸ ਦਿੱਲੀ ਵੱਲੋਂ ਵੀ ਅਲੱਗ ਅਲੱਗ ਕੰਟਰੋਲ ਰੂਮ ਖੋਲੇ ਜਾ ਰਹੇ ਹਨ। ਤਾਂ ਜੋ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਪਰ ਪੈਰਾਮਿਲਟਰੀ ਫੋਰਸ ਦੇ ਜਵਾਨ ਆਪਣੀ ਸਿਹਤ ਵਾਸਤੇ ਵੀ ਜਰੂਰੀ ਉਪਰਾਲੇ ਨਹੀਂ ਕਰ ਰਹੇ ਅਤੇ ਆਪਣੀ ਹੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਐਸ਼ੋਸੀਏਸ਼ਨ ਪੰਜਾਬ ਇਹ ਹੁਕਮ ਜਾਰੀ ਕਰਨ ਵਾਲੀ ਹੈ ਕਿ ਮੀਟਿੰਗ ਵਿੱਚ ਹਰ ਜਵਾਨ ਦਾ ਸੀਜੀਐਚਐਸ ਦਾ ਕਾਰਡ ਚੈੱਕ ਕੀਤਾ ਜਾਵੇਗਾ। ਜਿਸ ਦੇ ਕੋਲ ਸੀਜੀਐਚਐਸ ਦਾ ਕਾਰਡ ਨਾ ਪਾਇਆ ਗਿਆ, ਉਹ ਡੀਆਈਜੀ ਸਰ ਦੇ ਨੋਟਿਸ ਵਿੱਚ ਲਿਆਂਦਾ ਜਾਵੇਗਾ। ਐਸੋਸੀਏਸ਼ਨ ਵੱਲੋਂ ਸਾਰਿਆਂ ਜਵਾਨਾਂ ਨੂੰ ਅਪੀਲ ਹੈ ਕਿ ਆਪਣੇ ਸੀਜੀਐਚਐਸ ਦੇ ਕਾਰਡ ਨੂੰ ਪਹਿਲ ਦੇ ਅਧਾਰ ਤੇ ਬਣਾਉਣ।

















































