ਹੁਸ਼ਿਆਰਪੁਰ- ਜਿਲ੍ਹਾ ਹੁਸ਼ਿਆਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਸੋਹਣ ਸਿੰਘ ਠੰਡਲ ਜਿਲ੍ਹਾ ਹੁਸ਼ਿਆਰਪੁਰ ਵਿੱਚ ਚੋਣਾਂ ਦਾ ਦਾਅ ਪੇਚ ਵਿੱਚ ਵਧਾਵਾ ਦੇ ਰਹੇ ਹਨ। ਸੋਹਣ ਸਿੰਘ ਠੰਡਲ ਪਹਿਲਾਂ ਵੀ ਅਕਾਲੀ ਦਲ ਵਿੱਚ ਮਨਿਸਟਰ ਰਹਿ ਚੁੱਕੇ ਹਨ। ਉਨ੍ਹਾਂ ਦੀ ਆਪਣੇ ਜਿਲ੍ਹੇ ਵਿੱਚ ਕੰਮ ਕਾਰ ਕਰਕੇ ਕਾਫ਼ੀ ਚਰਚਾ ਬਣੀ ਹੋਈ ਹੈ। ਅੱਜ ਕੱਲ ਵੀ ਉਨ੍ਹਾਂ ਦੀਆਂ ਗਤੀਵਿਧੀਆਂ ਬਹੁਤ ਵਧੀਆ ਚੱਲ ਰਹੀਆਂ ਹਨ। ਜਿਲ੍ਹੇ ਹੁਸ਼ਿਆਰਪੁਰ ਦੇ ਲੋਕ ਉਨ੍ਹਾਂ ਨੂੰ ਕਾਫ਼ੀ ਹੌਸਲਾ ਅਫਜਾਈ ਦੇ ਰਹੇ ਹਨ। ਸੋਹਣ ਸਿੰਘ ਠੰਡਲ ਇੱਕ ਅਜਿਹੇ ਲੀਡਰ ਹਨ ਜੋ ਕਦੇ ਵੀ ਕਿਸੇ ਨੂੰ ਆਪਣਾ ਵਿਰੋਧੀ ਨਹੀ ਸਮਝਦੇ। ਪਾਵਰ ਵਿੱਚ ਆਉਣ ਤੇ ਵੀ ਵਿਰੋਧੀ ਧਿਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਮਿਲਦੇ ਹਨ। ਹਰ ਵੋਟਰ ਤੱਕ ਪਹੁੰਚਣਾ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ।
ਪਿਛਲੇ ਦਿਨੀ ਉਨ੍ਹਾਂ ਨੇ ਚੱਬੇਵਾਲ ਹਲਕੇ ਦੇ ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਨੂੰ ਮਿਲ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸੰਤ ਬਾਬਾ ਨਿਹਾਲ ਸਿੰਘ ਜੀ ਸਿੱਖ ਕੌਮ ਦੀ ਇੱਕ ਹਸਤੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਪੰਜਾਬ ਅਤੇ ਵਿਦੇਸ਼ਾਂ ਦੇ ਨਿਹੰਗ ਜੱਥੇਬੰਦੀਆਂ ਵਿੱਚ ਬਹੁਤ ਵਧੀਆ ਬੋਲਵਾਲਾ ਹੈ। ਬਾਬਾ ਨਿਹਾਲ ਸਿੰਘ ਜੀ ਬਚਪਨ ਤੋਂ ਹੀ ਇਸ ਜਗ੍ਹਾ ਸੇਵਾ ਕਰਦੇ ਆ ਰਹੇ ਹਨ।
ਅੱਜ ਬਾਬਾ ਨਿਹਾਲ ਸਿੰਘ ਜੀ ਨੇ ਸੋਹਣ ਸਿੰਘ ਠੰਡਲ ਨੂੰ ਆਪਣਾ ਆਸ਼ੀਰਵਾਦ ਦਿੱਤਾ। ਸੋਹਣ ਸਿੰਘ ਠੰਡਲ ਦੀ ਜਿੱਤ ਕੁਦਰਤ ਦੇ ਹੱਥ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਠੰਡਲ ਵਰਗੇ ਵਧੀਆਂ ਇਨਸਾਨ ਨੂੰ ਜਿੱਤਾ ਕੇ ਦਿੱਲੀ ਭੇਜਿਆ ਜਾਵੇ ਤਾਂ ਜੋ ਉਹ ਪੰਜਾਬ ਦੇ ਲੋਕਾਂ ਦੀਆਂ ਸਮਸਿਆਵਾਂ ਦਿੱਲੀ ਦੇ ਪਾਰਲੀਮੈਂਟ ਹਾਊਸ ਵਿੱਚ ਜਾਕੇ ਦੱਸ ਸਕਣ ਅਤੇ ਪੰਜਾਬ ਦੇ ਕੁਰਾਹੇ ਪਏ ਨੌਜਵਾਨਾਂ ਲਈ ਨੌਕਰੀਆਂ ਦੇ ਪ੍ਰਬੰਧ ਕੀਤੇ ਜਾਣ। ਪੰਜਾਬ ਦੇ ਕਿਸਾਨ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਵੀ ਉੱਥੇ ਦੱਸ ਸਕਣ। ਸੋਹਣ ਸਿੰਘ ਠੰਡਲ ਇੱਕ ਅਜਿਹੇ ਨੇਤਾ ਹਨ ਜੋ ਹਰ ਵਰਗ ਦਾ ਧਿਆਨ ਰੱਖਦੇ ਹਨ। ਇਹੋ ਜਿਹੇ ਸੂਝਵਾਨ ਨੇਤਾਵਾਂ ਨੂੰ ਦਿੱਲੀ ਪਹੁੰਚਣਾ ਸਾਡੇ ਵੋਟਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਬਾਬਾ ਨਿਹਾਲ ਸਿੰਘ ਨੇ ਸਾਰੇ ਵੋਟਰਾਂ ਨੂੰ ਇੱਕ ਸੰਦੇਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ ਜਿਤਾਇਆ ਜਾਵੇ ਤਾਂ ਜੋ ਪੰਜਾਬ ਦੇ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਚੰਗੀ ਕਾਰਗੁਜ਼ਾਰੀ ਕਰ ਸਕੇ।

















































