ਅੰਮਿ੍ਤਸਰ- ਸੀਆਰਪੀਐਫ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਬਾਬਾ ਬਕਾਲਾ ਵਿੱਚ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਨੂੰ ਚੰਗੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਹਨ। ਦਲਵੀਰ ਸਿੰਘ ਢਿੱਲੋਂ ਪਿਛਲੇ 10 ਸਾਲਾਂ ਤੋਂ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਪਰਿਵਾਰਾਂ ਦੀਆਂ ਕੁਝ ਮੁਸ਼ਕਲਾਂ ਨੂੰ ਦੇਖਦੇ ਹੋਏ ਲੋਕਾਂ ਦੀ ਭਲਾਈ ਲਈ ਬਾਬਾ ਬਕਾਲਾ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਐਕਸਮੈਨਸ ਜਾਂ ਸ਼ਹੀਦ ਪਰਿਵਾਰਾਂ ਨੂੰ ਜਲੰਧਰ ਆਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਕੰਮ ਲਈ ਬਾਬਾ ਬਕਾਲਾ ਵਿੱਚ ਦਲਵੀਰ ਸਿੰਘ ਢਿੱਲੋ ਨੂੰ ਮਿਲ ਸਕਦਾ ਹੈ ਤੇ ਆਪਣੇ ਕੰਮ ਕਰਵਾ ਸਕਦਾ ਹੈ।

ਦਲਵੀਰ ਸਿੰਘ ਢਿੱਲੋ ਬਾਬਾ ਬਕਾਲਾ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਸੇਵਾਵਾਂ ਨਿਭਾ ਰਹੇ ਹਨ। ਸੀਆਰਪੀਐਫ ਵਿੱਚ ਵੀ ਇਹਨਾਂ ਨੇ ਬਹੁਤ ਹੀ ਵਧੀਆ ਸੇਵਾਵਾਂ ਦਿੱਤੀਆਂ ਹਨ। ਸੀਆਰਪੀਐਫ ਵਿੱਚ 1983 ਵਿੱਚ ਭਾਰਤੀ ਹੋਏ ਅਤੇ 2005 ਵਿੱਚ ਪੈਨਸ਼ਨ ਆਏ। ਘਰ ਆ ਕੇ ਇਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੁਣ ਇਹ ਕਾਰੋਬਾਰ ਦੇ ਨਾਲ ਗੁਰਦੁਆਰਾ ਸਾਹਿਬ ਸੇਵਾਵਾਂ ਦੇ ਰਹੇ ਹਨ ਅਤੇ ਸ਼ਹੀਦ ਪਰਿਵਾਰਾਂ ਦੀ ਵੀ ਸੇਵਾ ਕਰਨਾ ਚਾਹੁੰਦੇ ਹਨ। ਸੀਆਰਪੀਐਫ ਦੇ ਜਵਾਨ ਅਤੇ ਸ਼ਹੀਦ ਪਰਿਵਾਰਾਂ ਨੂੰ ਜੇਕਰ ਕੋਈ ਕਚਹਿਰੀਆਂ, ਸਿਵਲ ਪ੍ਰਸ਼ਾਸਨ ਨਾਲ ਕੋਈ ਕੰਮ ਹੋਵੇ ਤਾਂ ਉਹ ਦਲਵੀਰ ਸਿੰਘ ਢਿੱਲੋ ਨੂੰ ਉਹਨਾਂ ਨਾਲ ਫੋਨ ਰਾਹੀਂ ਗੱਲ ਕਰ ਸਕਦੇ ਹਨ।

















































