ਜ਼ਿਲ੍ਹੇ ਵਿੱਚ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਅਤੇ 70 ਫੀਸਦੀ ਤੋਂ ਵੱਧ ਮਤਦਾਨ ਕਰਨ ਦੀ ਨਵੀਂ ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਨੇ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਇਆ ਹੈ, ਜਿਸ ਤਹਿਤ ਪੋਲਿੰਗ ਵਾਲੇ ਦਿਨ ਤੇਲ ਵੰਡਣ ਦਾ ਐਲਾਨ ਕੀਤਾ ਗਿਆ ਹੈ। ਕੀਮਤਾਂ ‘ਤੇ ਛੋਟ ਪ੍ਰਦਾਨ ਦਾ ਕੀਤਾ ਐਲਾਨ।
ਜ਼ਿਲ੍ਹਾ ਰਿਟਰਨਿੰਗ ਅਫ਼ਸਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਰਾਗਪੁਰ ਵਿੱਚ ਅਮਰ ਹਾਈਵੇ ਪੈਟਰੋਲ ਸਟੇਸ਼ਨ, ਕਰਤਾਰਪੁਰ ਵਿੱਚ ਅਮਰ ਹਾਈਵੇਅ ਪੈਟਰੋਲ ਸਟੇਸ਼ਨ ਅਤੇ ਸੁਰਾਨੁੱਸੀ ਦੇ ਰਾਖਾ ਪੈਟਰੋਲ ਸਟੇਸ਼ਨਾਂ ਨੇ 1 ਜੂਨ ਨੂੰ ਪੋਲਿੰਗ ਵਾਲੇ ਦਿਨ ਵੋਟਰਾਂ ਲਈ ਵਿਸ਼ੇਸ਼ ਛੋਟਾਂ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੋਲਿੰਗ ਵਾਲੇ ਦਿਨ ਵੋਟਰ ਆਪਣੀ ਉਂਗਲੀ ‘ਤੇ ਸਿਆਹੀ ਦਾ ਦਾਗ ਦਿਖਾ ਕੇ ਪੈਟਰੋਲ ਅਤੇ ਡੀਜ਼ਲ ਲਈ ਕ੍ਰਮਵਾਰ 2 ਰੁਪਏ ਤੇ 5 ਰੁਪਏ ਐਕਸ. ਪੀ. 100 ਪੈਟਰੋਲ ’ਤੇ ਛੋਟ ਪ੍ਰਾਪਤ ਕਰ ਸਕਦੇ ਹਨ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਕੀਤਾ ਗਿਆ ਇਹ ਵੱਡਾ ਸਵੈ-ਇੱਛੁਕ ਉਪਰਾਲਾ ਹਲਕੇ ਵਿੱਚ 70 ਫੀਸਦੀ ਤੋਂ ਵੱਧ ਵੋਟਾਂ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰੇਗਾ।

















































