ਜਲੰਧਰ,6 ਮਈ:- ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਤਹਿਤ ਅੱਜ ਸਥਾਨਕ ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ।
ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਕੱਢੀ ਗਈ ਇਸ ਰੈਲੀ ਨੂੰ ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਵੋਟਰ ਜਾਗਰੂਕਤਾ ਸਾਈਕਲ ਰੈਲੀ ਸਕੂਲ ਆਫ ਐਮੀਨੈਂਸ ਤੋਂ ਸ਼ੁਰੂ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ, ਕਚਹਿਰੀ ਚੌਕ, ਸ਼ਾਸਤਰੀ ਮਾਰਕੀਟ ਅਤੇ ਲਾਡੋਵਾਲੀ ਰੋਡ ਤੋਂ ਹੁੰਦੇ ਹੋਏ ਵਾਪਸ ਸਕੂਲ ਪਹੁੰਚੀ, ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ ਸਿੰਘ ਨੇ ਕਿਹਾ ਕਿ ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ 1 ਜੂਨ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਤਹਿਸੀਲਦਾਰ ਚੋਣਾਂ ਸੁਖਦੇਵ ਸਿੰਘ ਸਹਾਇਕ ਨੋਡਲ ਅਫ਼ਸਰ ਸਵੀਪ ਜਲੰਧਰ ਡਾ. ਸੁਰਜੀਤ ਲਾਲ, ਪ੍ਰਿੰ. ਯੋਗੇਸ਼ ਕੁਮਾਰ, ਨੋਡਲ ਅਫ਼ਸਰ ਸਵੀਪ ਜਲੰਧਰ ਕੇਂਦਰੀ, ਡਾ. ਅਸ਼ੋਕ ਸਹੋਤਾ, ਚੰਦਰ ਸ਼ੇਖਰ, ਸਹਾਇਕ ਨੋਡਲ ਅਫ਼ਸਰ ਸਵੀਪ ਜਲੰਧਰ ਕੇਂਦਰੀ ਮਨਜੀਤ ਮੈਨੀ, ਦਾਊਦ ਆਲਮ, ਨੋਡਲ ਅਫ਼ਸਰ ਸਵੀਪ ਆਦਮਪੁਰ ਰਵਿੰਦਰ ਸਿੰਘ, ਸਕੂਲ ਨੋਡਲ ਅਫ਼ਸਰ ਸਵੀਪ ਸੁਖਵਿੰਦਰ ਸਿੰਘ ਤੇ ਸਵਿਤਾ, ਜਸਵਿੰਦਰ ਸਿੰਘ, ਰੋਹਿਤ, ਇਕਬਾਲ ਸਿੰਘ ਸਮੇਤ ਕੋਈ ਅਧਿਆਪਕ ਮੌਜੂਦ ਸਨ।

















































