ਮੁਕੇਰੀਆਂ – ਕਮਿਊਨਿਟੀ ਪਾਲਸਿੰਗ ਸਪੈਸ਼ਲ ਡੀਜੀਪੀ ਪੰਜਾਬ ਅਤੇ ਚੰਡੀਗੜ੍ਹ ਗੁਰਪ੍ਰੀਤ ਦਿਓ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਪੀ ਹੈਡ ਕੁਆਰਟਰ ਮਨੋਜ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਉਣ ਅਤੇ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਇੱਕ ਸੈਮੀਨਾਰ ਮੁਕੇਰੀਆਂ ਥਾਣਾਂ ਦੇ ਸਾਂਝ ਕੇਂਦਰ ਵਿਖੇ ਸਾਂਝ ਕੇਂਦਰ ਇਨਚਾਰਜ ਏ ਐਸ ਆਈ ਹਰਪਾਲ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਨਸ਼ੇ ਦੀ ਰੋਕਥਾਮ ਅਤੇ ਮਾੜੇ ਪ੍ਰਭਾਵਾਂ ਦੇ ਨਾਲ ਨਾਲ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਣੂ ਕਰਵਾਉਂਦੇ ਹੋਏ ਸਾਂਝ ਕੇਂਦਰ ਦੇ ਇੰਚਾਰਜ ਏਐਸਆਈ ਹਰਪਾਲ ਸਿੰਘ ਹੋਰਾਂ ਜਨਤਾ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੇ ਇਲਾਜ ਲਈ ਉਹਨਾਂ ਦੀ ਮਦਦ ਕਰਨ ਲਈ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੈਮੀਨਾਰ ਵਿੱਚ ਹਾਜ਼ਰ ਨੁਸਾਹਿਰਾ ਪੱਤਨ ਦੇ ਸਰਪੰਚ ਬਲਵੀਰ ਸਿੰਘ ਟੀਟਾ ਵੀ ਇਸ ਸੈਮੀਨਾਰ ਨੂੰ ਲੋਕਾਂ ਲਈ ਜਾਣਕਾਰੀ ਭਰਪੂਰ ਦੱਸਦੇ ਆਂ ਸਾਂਝ ਕੇਂਦਰ ਦੇ ਇਸ ਉਪਰਾਲੇ ਦੀ ਸਲਾਗਾ ਕੀਤੀ। ਇਸ ਮੌਕੇ ਏਐਸਆਈ ਪਾਵਰ ਕੁਮਾਰ ਕਾਂਸਟੇਬਲ ਮੀਨਾਕਸ਼ੀ ਦੇਵੀ ਕਾਸਟੇਬਲ ਜਸਵਿੰਦਰ ਕੌਰ ਤੋਂ ਇਲਾਵਾ ਸ਼ਹਿਰ ਅਤੇ ਪਿੰਡਾਂ ਤੋਂ ਆਏ ਲੋਕ ਹਾਜ਼ਰ ਰਹੇ ।

















































