ਭਗਵਾਨ ਪਰਸ਼ੂ ਰਾਮ ਜੀ ਦੀ ਸ਼ੋਭਾ ਯਾਤਰਾ ਵਿੱਚ ਆਟੋ ਡੀਲਰਸ ਐਸੋਸੀਏਸ਼ਨ ਵੱਲੋਂ ਲੰਗਰ ਲਗਾਏ ਗਏ

ਜਲੰਧਰ (ਪਰਮਜੀਤ ਸਾਬੀ) – ਭਗਵਾਨ ਪਰਸ਼ੂ ਰਾਮ ਜੀ ਦੀ ਪਾਵਨ ਜੇਅੰਤੀ ਦੇ ਸਬੰਧ ਵਿੱਚ ਅੱਜ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਜਦੋਂ ਆਟੋ ਡੀਲਰ ਐਸੋਸੀਏਸ਼ਨ ਦੇ ਦਫਤਰ ਪੁਲੀ ਅਲੀ ਮੁਹੱਲਾ ,ਵਿਖੇ ਪਹੁੰਚੀ ਉੱਥੇ ਸੰਗਤਾਂ ਲਈ ਐਸੋਸੀਏਸ਼ਨ ਵੱਲੋਂ ਠੰਡੀਆਂ ਕੁਲਫੀਆਂ ਦੇ ਲੰਗਰ ਲਗਾਏ ਗਏ ।ਇਸ ਮੌਕੇ ਤੇ ਬੋਲਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ ਅਮਲੇਸ਼ ਕੁਮਾਰ ਅਤੇ ਬੋਬੀ ਬਹਿਲ ਨੇ ਕਿਹਾ ਕਿ ਪੰਜਾਬੀਆਂ ਦੀ ਇਹੋ ਪਹਿਚਾਨ ਹੈ ।ਕਿ ਉਹ ਜਾਤ ਧਰਮ ਤੋਂ ਉੱਪਰ ਉੱਠ ਕੇ ਸੇਵਾ ਕਰਦੇ ਹਨ ਐਸੋਸੀਏਸ਼ਨ ਸਦਾ ਇਹਨਾਂ ਸਿਧਾਂਤਾਂ ਤੇ ਕੰਮ ਕਰਦੀ ਹੈ ।ਸੇਵਾ ਕਰਨ ਵਾਲਿਆਂ ਵਿੱਚ ਆਤਮ ਪ੍ਰਕਾਸ਼, ਵਿਸ਼ੂ ਹੇਮ ਤੇ ਹਰਪ੍ਰੀਤ ਸਿੰਘ ਸੋਨੂ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top