ਹੋਸ਼ਿਆਰਪੁਰ (ਬਿਊਰੋ ਰਿਪੋਰਟ) – ਮਾਨਯੋਗ ਸ਼੍ਰੀ ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਸ਼੍ਰੀ ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ, ਸ੍ਰੀ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ ਅਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ, SI/SHO ਬਲਜਿੰਦਰ ਸਿੰਘ ਥਾਣਾ ਮਾਹਿਲਪੁਰ ਜੀ ਦੀ ਦੇਖ ਰੇਖ ਹੇਠ ਮਿਤੀ 09-05-2024 ਨੂੰ ASI ਗੁਰਨੇਕ ਸਿੰਘ ਥਾਣਾ ਮਾਹਿਲਪੁਰ ਨੇ ਸਾਥੀ ਕਰਮਚਾਰੀਆਂ ਦੇ ਬਾਹੱਦ ਰਕਬਾ ਮੋੜ ਪਿੰਡ ਖੇੜਾ ਅੱਡਾ ਤੋ ਐਕਟਿਵਾ ਸਕੂਟਰੀ ਨੰਬਰੀ PB-09-AD-1072 ਰੰਗ ਕਾਲਾ ਤੇ ਬੈਠੇ ਮੁਸੱਮੀ ਗੁਰਪ੍ਰੀਤ ਸਿੰਘ ਉਰਫ ਮੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਟਲਾ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਕੁੱਲ 09 ਪੱਤੇ ਹਰੇਕ ਪੱਤੇ ਵਿੱਚ 15/15 ਨਸ਼ੀਲੀਆਂ ਗੋਲੀਆਂ ਕੁੱਲ 135 ਨਸ਼ੀਲੀਆਂ ਗੋਲੀਆਂ ਮਾਰਕਾ ETIZOLAM TABLETS 0.5 MG (ETIRON 0.5) ਰੰਗ ਸੰਤਰੀ ਬਰਾਮਦ ਉਸ ਦੇ ਖਿਲਾਫ ਮੁਕਦਮਾ ਨੰਬਰ 90 ਮਿਤੀ 09-05-2024 ਅ/ਪ 22-61-85 NDPS ACT ਥਾਣਾ ਮਹਿਲਾਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਸਤੋ ਪੁੱਛਗਿੱਛ ਜਾਰੀ ਹੈ ।

















































