ਟਰੱਕ ਡਰਾਈਵਰ ਤੋਂ ਕਿਵੇਂ ਬਣੇ ਖਾੜਕੂ ਗੁਰਮੀਤ ਸਿੰਘ

ਇੱਕ ਭਟਕਿਆ ਹੋਇਆ ਨੌਜਵਾਨ (ਡੁਬਲੀਕੇਟ ਨਾਮ) ਡਰਾਈਵਰ ਗੁਰਮੀਤ ਸਿੰਘ ਜਿਲ੍ਹਾ ਅੰਮ੍ਰਿਤਸਰ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਜਦੋਂ ਪੰਜਾਬ ਵਿੱਚ ਨੌਜਵਾਨ ਉਲਝੇ ਹੋਏ ਸਨ ਡਰਾਈਵਰ ਗੁਰਮੀਤ ਸਿੰਘ ਇਸ ਲਹਿਰ ਦਾ ਹਿੱਸਾ ਬਣ ਗਿਆ। ਸਭ ਤੋਂ ਘੱਟ ਉਮਰ ਦਾ ਇਹ ਨੌਜਵਾਨ ਸੀ। ਜਿਸਨੇ ਆਪਣੀ ਮੁੱਢਲੀ ਪੜ੍ਹਾਈ ਮਹਿਤਾ ਨੰਗਲ ਵਿਖੇ ਕੀਤੀ। 18 ਸਾਲਾਂ ਦੀ ਉਮਰ ਵਿੱਚ ਇਹਨਾਂ ਨੇ ਦਸਵੀਂ ਪਾਸ ਕੀਤੀ ਅਤੇ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੋਚ ਫੈਕਟਰੀ ਕਪੂਰਥਲਾ ਵਿੱਚ ਨੌਕਰੀ ਜੁਆਇਨ ਕਰ ਲਈ। ਇਕ ਸਾਲ ਇਹਨਾਂ ਨੇ ਕੋਚ ਫੈਕਟਰੀ ਵਿੱਚ ਨੌਕਰੀ ਕੀਤੀ। ਸਭ ਤੋਂ ਛੋਟੀ ਉਮਰ ਦੇ ਇਸ ਨੌਜਵਾਨ ਨੂੰ ਘਰ ਦੇ ਪਿਆਰ ਨੇ ਵਾਪਸ ਬੁਲਾ ਲਿਆ। ਘਰ ਆ ਕੇ ਗੁਰਮੀਤ ਸਿੰਘ ਨੇ ਆਪਣੀ ਖੇਤੀ ਵਿੱਚ ਆਪਣੇ ਪਿਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਖੇਤਾਂ ਵਿੱਚ ਕੰਮ ਕਰਦਿਆਂ ਅਨੇਕਾਂ ਪ੍ਰਕਾਰ ਦੇ ਲੋਕ ਇਹਨਾਂ ਨੂੰ ਮਿਲਦੇ ਤੇ ਪੰਜਾਬ ਦੇ ਬੁਰੇ ਹਾਲਾਤਾਂ ਨਾਲ ਇਸ ਦੀ ਚਰਚਾ ਕਰਦੇ। ਪਰ ਗੁਰਮੀਤ ਸਿੰਘ ਆਪਣੇ ਪਿਤਾ ਦੇ ਅਦਰਸ਼ਾਂ ਤੇ ਚੱਲਦਾ ਹੋਇਆ ਗੁਰਬਾਣੀ ਦਾ ਜਾਪ ਕਰਦਾ ਰਹਿੰਦਾ ਸੀ। ਵਿਹਲੇ ਸਮੇਂ ਗੁਰਬਾਣੀ ਦੀ ਰਜਾ ਵਿੱਚ ਘੁਲ ਜਾਂਦਾ ਸੀ ਅਤੇ ਵਿਹਲੇ ਸਮੇਂ ਆਪਣੇ ਪਿਤਾ ਨਾਲ ਹਰਮੋਨੀਅਮ ਅਤੇ ਢੋਲਕੀ ਦਾ ਵੀ ਸ਼ੌਂਕ ਰੱਖਣ ਲੱਗ ਗਿਆ।

ਡਰਾਈਵਰ ਗੁਰਮੀਤ ਸਿੰਘ ਦਾ ਪਿਤਾ ਵੀ ਇੱਕ ਬਹੁਤ ਦਲੇਰ ਇਨਸਾਨ ਅਤੇ ਇਲਾਕੇ ਵਿੱਚ ਉਸਦੀ ਬਹੁਤ ਪਹਿਚਾਣ ਸੀ। ਹਰ ਰੋਜ਼ ਭਟਕੇ ਹੋਏ ਨੌਜਵਾਨ ਮਿਲਦੇ ਅਤੇ ਗੁਰਮੀਤ ਸਿੰਘ ਨੂੰ ਨਾਲ ਜਾਣ ਦੀਆਂ ਗੱਲਾਂ ਵੀ ਕਰਦੇ। ਪਰ ਗੁਰਮੀਤ ਸਿੰਘ ਦਾ ਆਪਣੇ ਪਿਤਾ ਨਾਲ ਬਹੁਤ ਪਿਆਰ ਸੀ ਉਹ ਆਪਣੇ ਪਰਿਵਾਰ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਸੀ। ਕੁਝ ਨੌਜਵਾਨਾਂ ਦੇ ਜੋਰ ਪਾਉਣ ਤੇ ਗੁਰਮੀਤ ਸਿੰਘ ਕਦੇ ਕਦਾਈ ਖੁਦ ਪਰੇਸ਼ਾਨ ਹੋ ਜਾਂਦੇ ਸਨ। ਘਰ ਦੇ ਪਿਆਰ ਕਰਕੇ ਇੱਕ ਦਿਨ ਗੁਰਮੀਤ ਸਿੰਘ ਨੇ ਫੈਸਲਾ ਲਿਆ ਕਿ ਮੈਂ ਟਰੱਕ ਡਰਾਈਵਰ ਬਣ ਜਾਣਾ। ਆਪਣੇ ਕਿਸੇ ਦੋਸਤ ਰਿਸ਼ਤੇਦਾਰ ਨਾਲ ਟਰੱਕ ਡਰਾਈਵਰੀ ਸਿੱਖਣ ਚਲਾ ਗਿਆ। ਗੁਰਮੀਤ ਸਿੰਘ ਬਹੁਤ ਚੁਸਤ ਅਤੇ ਫੁਰਤੀਲਾ ਨੌਜਵਾਨ ਸੀ। ਗੁਰਮੀਤ ਸਿੰਘ ਦੀ ਮਾਤਾ ਉਦਾਸ ਹੋ ਗਈ ਅਤੇ ਆਪਣੇ ਬੇਟੇ ਨੂੰ ਯਾਦ ਕਰਨ ਲੱਗ ਗਈ। ਇਹ ਸੁਨੇਹਾ ਗੁਰਮੀਤ ਸਿੰਘ ਨੂੰ ਵੀ ਮਿਲ ਗਿਆ। ਗੁਰਮੀਤ ਸਿੰਘ ਆਪਣੇ ਉਸਤਾਦਾਂ ਨੂੰ ਦੱਸ ਕੇ ਕਦੇ ਕਦਾਈ ਆਪਣੇ ਮਾਤਾ ਪਿਤਾ ਨੂੰ ਮਿਲਣ ਵੀ ਆ ਜਾਂਦਾ ਸੀ ਅਤੇ ਫਿਰ ਆਪਣੇ ਕੰਮ ਵਿੱਚ ਰੁਝ ਜਾਂਦਾ ਸੀ। ਗੁਰਮੀਤ ਸਿੰਘ ਦਾ ਟੀਚਾ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨਾ ਸੀ। ਖੇਤੀ ਦੇ ਨਾਲ ਨਾਲ ਗੁਰਮੀਤ ਸਿੰਘ ਆਪਣੇ ਟਰੱਕ ਡਰਾਈਵਰ ਦੀ ਨੌਕਰੀ ਨੂੰ ਵੀ ਬਹੁਤ ਕਠਿਨ ਤਰੀਕੇ ਨਾਲ ਕਰਦਾ ਸੀ। ਹੌਲੀ ਹੌਲੀ ਗੁਰਮੀਤ ਸਿੰਘ ਦੀ ਮਿਹਨਤ ਕੁਝ ਰੰਗ ਲਿਆਉਣ ਲੱਗ ਪਈ।

ਗੁਰਮੀਤ ਸਿੰਘ ਦਾ ਪਿਤਾ ਵੀ ਆਪਣੇ ਬੱਚੇ ਨੂੰ ਸਖਤ ਮਿਹਨਤ ਕਰਦਾ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ ਸੀ। ਗੁਰਮੀਤ ਸਿੰਘ ਨੇ ਆਪਣੀ ਮਿਹਨਤ ਜਾਰੀ ਰੱਖੀ। ਇੱਕ ਦਿਨ ਉਸ ਦੇ ਪੁਰਾਣੇ ਦੋਸਤ ਉਸ ਨੂੰ ਫਿਰ ਮਿਲਣ ਗਏ ਉਹਨਾਂ ਨੇ ਫਿਰ ਆਪਣੇ ਨਾਲ ਲਿਜਾਣ ਦੀ ਗੱਲ ਆਖੀ ਪਰ ਗੁਰਮੀਤ ਸਿੰਘ ਨੇ ਆਪਣੇ ਘਰ ਦੇ ਹਾਲਾਤ ਦੇਖ ਕੇ ਮਨਾ ਕਰ ਦਿੱਤਾ। ਉਸ ਦੇ ਖਾੜਕੂ ਦੋਸਤ ਉਸ ਤੋਂ ਨਾਰਾਜ਼ ਹੋਣ ਲੱਗੇ ਅਤੇ ਗੁਰਮੀਤ ਸਿੰਘ ਨੂੰ ਵੀ ਚੰਗਾ ਮੰਦਾ ਬੋਲਣ ਲੱਗੇ। ਪਰ ਗੁਰਮੀਤ ਸਿੰਘ ਵੀ ਆਪਣੇ ਪਿਤਾ ਵਾਂਗ ਸਖਤ ਸੁਭਾਅ ਦੇ ਸੀ ਉਹ ਉਹਨਾਂ ਦੀਆਂ ਗੱਲਾਂ ਵਿੱਚ ਨਾ ਆਉਂਦੇ। ਗੁਰਮੀਤ ਸਿੰਘ ਨੂੰ ਵਾਰ-ਵਾਰ ਡਰਾਉਣ ਧਮਕਾਉਣ ਲੱਗੇ। ਪਰ ਗੁਰਮੀਤ ਸਿੰਘ ਨੇ ਉਹਨਾਂ ਦੀ ਇੱਕ ਨਾ ਸੁਣੀ। ਉਹ ਫਿਰ ਗੱਡੀ ਲੈ ਕੇ ਆਪਣੇ ਕਾਰੋਬਾਰ ਵਿੱਚ ਚਲਾ ਗਿਆ। ਗੁਰਮੀਤ ਸਿੰਘ ਦਾ ਪਿਤਾ ਸੋਚਣ ਲੱਗ ਪਿਆ ਕਿ ਇਹ ਨੌਜਵਾਨ ਮੇਰੇ ਪੁੱਤਰ ਨੂੰ ਵਾਰ-ਵਾਰ ਕੀ ਕਹਿ ਰਹੇ ਸੀ। ਪਿਤਾ ਨੇ ਆਪਣੇ ਪੁੱਤਰ ਨੂੰ ਹੀ ਪੁੱਛਿਆ ਪਰ ਗੁਰਮੀਤ ਸਿੰਘ ਨੇ ਉਹਨਾਂ ਨੂੰ ਕੋਈ ਗੱਲ ਨਾ ਦੱਸੀ। ਉਹ ਆਪਣੇ ਕੰਮ ਵਿੱਚ ਰੁਝਿਆ ਰਿਹਾ। ਪਿਤਾ ਨੂੰ ਇਹ ਫਿਕਰ ਸੀ ਕਿ ਮੇਰਾ ਪੁੱਤਰ ਕੋਈ ਗਲਤ ਫੈਸਲਾ ਨਾ ਲੈ ਲਵੇ। ਗੁਰਮੀਤ ਸਿੰਘ ਘਰ ਦੇ ਹਾਲਾਤਾਂ ਨੂੰ ਦੇਖਦਾ ਹੋਇਆ ਕੋਈ ਵੀ ਫੈਸਲਾ ਨਾ ਲੈਂਦਾ ਅਤੇ ਆਪਣੇ ਕਾਰੋਬਾਰ ਵਿੱਚ ਲੱਗਾ ਰਹਿੰਦਾ। ਅਗਲਾ ਭਾਗ ਤੁਹਾਨੂੰ ਅਗਲੇ ਲੇਖ ਵਿੱਚ ਦੱਸਿਆ ਜਾਵੇਗਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top