ਜਲੰਧਰ- ਲੋਕ ਸਭਾ ਚੋਣਾਂ ਜਿੱਤ ਕੇ ਦਿੱਲੀ ਜਾ ਰਹੀ ਕੰਗਣਾ ਰਣੌਤ ਨੂੰ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕਿਉਂ ਮਾਰਿਆ ਥੱਪੜ? ਜਦੋਂ ਵੀ ਕੋਈ ਜਵਾਨ ਆਮ ਲੋਕਾਂ ਜਾਂ ਵੀਆਈਪੀ ਲੋਕਾਂ ਦੀ ਸੁਰੱਖਿਆ ਲਈ ਖੜਾ ਹੁੰਦਾ ਹੈ ਹਮੇਸ਼ਾ ਸਿਕਿਉਰਟੀ ਵਾਲੇ ਜਵਾਨ ਦੇਸ਼ ਦੇ ਦੁਸ਼ਮਣਾਂ ਤੇ ਅੱਖ ਰੱਖਦੇ ਹਨ। ਪਰ ਜੇਕਰ ਅਸੀਂ ਡਿਊਟੀ ਤੇ ਖੜੇ ਜਵਾਨਾਂ ਨੂੰ ਘੂਰ ਘੂਰ ਕੇ ਡਰਾਵਾਂਗੇ ਤਾਂ ਫਿਰ ਉਹ ਜਵਾਨ ਡਿਊਟੀ ਨਹੀਂ ਕਰ ਸਕਣਗੇ। ਸਾਡੇ ਦੇਸ਼ ਦੇ ਹਰ ਬਾਰਡਰ ਤੇ ਬੀਐਸਐਫ ਦੀਆਂ ਮਹਿਲਾਵਾਂ ਕਾਂਸਟੇਬਲ ਡਿਊਟੀ ਕਰ ਰਹੀਆਂ ਹਨ। ਜੇਕਰ ਦੇਸ਼ ਦੇ ਵੀਆਈਪੀ ਨੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਘੂਰਨਾ ਅਤੇ ਡਰਾਣਾ ਹੈ ਤਾਂ ਫਿਰ ਦੇਸ਼ ਦੀ ਸੁਰੱਖਿਆ ਦਾ ਕੀ ਬਣੂਗਾ। ਕੰਗਣਾ ਰਾਣੌਤ ਨੂੰ ਚਾਹੀਦਾ ਸੀ ਕਿ ਸਖਤ ਡਿਊਟੀ ਕਰਨ ਲਈ ਕੁਲਵਿੰਦਰ ਕੌਰ ਨੂੰ ਕੁਝ ਸ਼ਾਬਾਸ਼ ਦੇਣੀ ਚਾਹੀਦੀ ਸੀ ਨਾ ਕਿ ਪੂਰੇ ਪੰਜਾਬ ਨੂੰ ਅੱਤਵਾਦੀ ਜਾ ਵੱਖਵਾਦੀ ਕਹਿਣਾ ਨਹੀਂ ਚਾਹੀਦਾ ਸੀ। ਕੰਗਣਾ ਸ਼ੁਰੂ ਤੋਂ ਹੀ ਕਿਸਾਨ ਮੋਰਚੇ ਤੋਂ ਲੈ ਕੇ ਹੋਰ ਕਈ ਵਿਵਾਦਾਂ ਵਿੱਚ ਘਿਰੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕੰਗਣਾ ਆਪਣਾ ਮਾਨਸਿਕ ਸੰਤੁਲਿਤ ਗਵਾਹ ਬੈਠੀ ਹੈ। ਡਿਊਟੀ ਤੇ ਖੜੇ ਜਵਾਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਆਪਣੀਆਂ ਗਲਤੀਆਂ ਨੂੰ ਛੁਪਾਉਣਾ ਦੇਸ਼ ਦੀ ਸੁਰੱਖਿਆ ਦੇ ਉਲਟ ਜਾਂਦਾ ਹੈ। ਜੇਕਰ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਨੇ ਉਸਨੂੰ ਤਲਾਸ਼ੀ ਲਈ ਰੋਕਿਆ ਸੀ ਤਾਂ ਕੰਗਣਾ ਨੂੰ ਮਹਿਲਾ ਕਾਂਸਟੇਬਲ ਨੂੰ ਸਹਿਯੋਗ ਦੇਣਾ ਚਾਹੀਦਾ ਸੀ। ਨਾ ਕਿ ਉਸਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਕਿਸੇ ਵੀ ਫੋਰਸ ਦਾ ਜਵਾਨ ਕਦੇ ਵੀ ਕਿਸੇ ਵੀਆਈਪੀ ਉੱਤੇ ਹੱਥ ਨਹੀਂ ਚੁੱਕਦਾ ਜਿੰਨੀ ਦੇਰ ਉਸਦਾ ਕੋਈ ਕਾਰਨ ਨਹੀਂ ਹੁੰਦਾ। ਕੁਲਵਿੰਦਰ ਕੌਰ ਦੇ ਕੇਸ ਦੀ ਵੀ ਪੂਰਨ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਵੀਆਈਪੀ ਅਤੇ ਜਵਾਨ ਦੇ ਵਿਚਕਾਰ ਹੋਏ ਵਿਵਾਦਾਂ ਦੇ ਕਾਰਨਾਂ ਦਾ ਪਤਾ ਲੱਗ ਸਕੇ। ਮਹਿਲਾ ਕਾਂਸਟੇਬਲ ਨੂੰ ਵੀ ਕਾਹਲੀ ਨਹੀਂ ਕਰਨੀ ਚਾਹੀਦੀ ਸੀ ਪਰ ਕੰਗਣਾ ਰਣੌਤ ਨੇ ਵੀ ਘੱਟ ਨਹੀਂ ਕੀਤੀ। ਜੇਕਰ ਵੀਆਈਪੀ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਵਾਨਾਂ ਪ੍ਰਤੀ ਇਹ ਵਤੀਰਾ ਰਿਹਾ ਤਾਂ ਇਸ ਦੇ ਚੰਗੇ ਨਤੀਜੇ ਨਹੀਂ ਆ ਸਕਦੇ, ਕਿਉਂਕਿ ਜਵਾਨ ਡਿਊਟੀ ਕਰਨ ਵਿੱਚ ਅਣਗਹਿਲੀ ਕਰਨਾ ਸ਼ੁਰੂ ਕਰ ਦੇਣਗੇ। ਕੰਗਣਾ ਰਣੌਤ ਨੂੰ ਵੀ ਪੰਜਾਬੀ ਭਾਈਚਾਰੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਸਨੇ ਪੰਜਾਬ ਪ੍ਰਤੀ ਅਪਸ਼ਬਦ ਬੋਲੇ।
- +91 99148 68600
- info@livepunjabnews.com