ਕਬੀਰ ਐਵੇਨਿਊ ਦੇ ਪਰਦੀਪ ਧੀਰ ਨੂੰ ਕਾਂਗਰਸ ਪਾਰਟੀ ਦਾ ਬਣਾਇਆ ਵਾਈਸ ਪ੍ਰਧਾਨ

ਜਲੰਧਰ (ਬਿਊਰੋ ਰਿਪੋਰਟ) – ਕਾਂਗਰਸ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਨੇ ਕਬੀਰ ਐਵੇਨਿਊ ਦੇ ਪਰਦੀਪ ਧੀਰ ਨੂੰ ਵਾਈਸ ਪ੍ਰਧਾਨ ਬਣਾਇਆ ਹੈ। ਸ਼੍ਰੀ ਰਜਿੰਦਰ ਬੇਰੀ ਕਾਂਗਰਸ ਸ਼ਹਿਰੀ ਪ੍ਰਧਾਨ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਦੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਗਲੀਆਂ ਅਤੇ ਮੁਹਲਿਆਂ ਵਿੱਚ ਆਮ ਲੋਕਾਂ ਦੀਆਂ ਸਮਸਿਆਵਾਂ ਵੀ ਧਿਆਨ ਵਿੱਚ ਲਿਆ ਰਹੇ ਹਨ। ਲੋਕ ਸ਼੍ਰੀ ਰਜਿੰਦਰ ਬੇਰੀ ਜੀ ਨੂੰ ਅਣਥੱਕ ਪਿਆਰ ਦੇ ਰਹੇ ਹਨ ਅਤੇ ਆਮ ਲੋਕਾਂ ਦੀ ਚੋਣ ਕਰ ਰਹੇ ਹਨ ਕਿ ਆਮ ਲੋਕਾਂ ਦੀ ਕੌਣ ਮੱਦਦ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੇ ਕਬੀਰ ਐਵੇਨਿਊ ਦੇ ਪਰਦੀਪ  ਧੀਰ ਨੂੰ ਵਾਈਸ ਪ੍ਰਧਾਨ ਦਾ ਅਹੁਦਾ ਸੰਭਾਲਿਆ। ਪਰਦੀਪ ਧੀਰ ਨੇ ਪੂਰਾ ਭਰੋਸਾ ਦਿੱਤਾ ਕਿ ਮੈਂ ਪਾਰਟੀ ਦਾ ਵਫਾਦਾਰੀ ਨਾਲ ਕੰਮ ਕਰਾਂਗਾ। ਜਿੱਥੇ ਵੀ ਪਾਰਟੀ ਮੇਰੀ ਡਿਊਟੀ ਲਗਾਏਗੀ, ਮੈ ਪੂਰੀ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਵਾਂਗਾ। ਵਾਰਡ ਨੰਬਰ 8 ਦੇ ਇੰਚਾਰਜ ਸੁਲਿੰਦਰ ਸਿੰਘ ਕੰਢੀ ਨੇ ਸ਼੍ਰੀ ਰਜਿੰਦਰ ਬੇਰੀ ਨੂੰ ਭਰੋਸਾ ਦਿੱਤਾ ਕਿ ਆਪਣੇ ਵਾਰਡ ਦੇ ਚੰਗੇ ਲੋਕਾਂ ਨੂੰ ਪਾਰਟੀ ਨਾਲ ਜੋੜਾਗੇ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗਾ। ਇਲਾਕੇ ਦੇ ਐਮ ਪੀ ਸ. ਚਰਨਜੀਤ ਸਿੰਘ ਚੰਨੀ ਨੂੰ ਹੋਰ ਮਜਬੂਤ ਕਰਾਂਗੇ। ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਸੁਲਿੰਦਰ ਸਿੰਘ ਕੰਢੀ ਨੇ ਸ਼੍ਰੀ ਰਜਿੰਦਰ ਬੇਰੀ ਅਤੇ ਸ. ਚਰਨਜੀਤ ਸਿੰਘ ਚੰਨੀ ਨੂੰ ਭਰੋਸਾ ਦਿੱਤਾ ਕਿ ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਇਹ ਸੀਟ ਵੀ ਜਿਤਾ ਕੇ ਕਾਂਗਰਸ ਦੀ ਝੋਲੀ ਪਾਵਾਂਗੇ। ਪਰਦੀਪ ਧੀਰ ਨੇ ਵੀ ਪੂਰਨ ਭਰੋਸਾ ਦਿੱਤਾ ਕਿ ਅਸੀਂ ਜਿਮਨੀ ਚੋਣਾਂ ਵਿੱਚ ਇੱਕਲੀ ਇੱਕਲੀ ਵੋਟ ਕਾਂਗਰਸ ਦੇ ਉਮੀਦਵਾਰ ਨੂੰ ਪਵਾ ਕੇ ਪਹਿਲਾਂ ਵਾਂਗ ਜਿੱਤ ਹਾਸਿਲ ਕਰਾਂਗੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top