ਜਲੰਧਰ (ਸੰਦੀਪ ਡਰੋਲੀ) – ਬੀਤੇ ਦਿਨੀਂ ਦੁਆਬੇ ਖੇਤਰ ਦੇ ਸੱਭ ਤੋਂ ਸ਼ਹੀਦ ਸਿੰਘ ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦਾ ਸਲਾਨਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਬਡਲਾ ਵਿੱਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਐਨ ਆਰ ਆਈ ਵੀਰਾਂ ਭੈਣਾਂ ਅਤੇ ਗ੍ਰਾਮ ਪੰਚਾਇਤ ਪਿੰਡ ਬਡਲਾ, ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਅਤੇ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਸਮੂਹ ਸਾਧ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਸਹਿਤ ਮਨਾਇਆ ਗਿਆ। ਜਿਸ ਵਿੱਚ ਬਹੁਤਾਂਤ ਗਿਣਤੀ ਸਾਧ ਨੇ ਗੁਰਬਾਣੀ ਜੱਸ ਕੀਰਤਨ ਸ੍ਰਵਣ ਕੀਤਾ।
ਇਸ ਮੌਕੇ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਸਮੂਹ ਪਰਿਵਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਐਨ. ਆਰ. ਆਈ. ਵੀਰਾਂ ਭੈਣਾਂ ਦੇ ਵੱਡੇ ਸਹਿਯੋਗ ਸਦਕਾ ਹੀ 33 ਵਾ ਸਵੈਂ ਇੱਛੁਕ ਖੂਨਦਾਨ ਕੈਂਪ, ਠੰਢੇ ਦਾ ਲੰਗਰ, ਬੂਟਿਆਂ ਦਾ ਲੰਗਰ ਅਤੇ ਐਸ ਜੀ ਆਰ ਹਸਪਤਾਲ ਦੇ ਸਰਪ੍ਰਸਤ ਡਾ ਪਰਮਿੰਦਰ ਸਿੰਘ ਜੀ ਸੂਦ ਸਾਬ ਜੀਆਂ ਨੇ ਫ੍ਰੀ ਮੈਡੀਕਲ ਚੈੱਕਅਪ ਅਤੇ ਫ੍ਰੀ ਦਵਾਈਆਂ ਦਾ ਕੈਂਪ ਲਗਾਇਆ। ਖੂਨਦਾਨ ਕੈਂਪ ਦੌਰਾਨ
ਮੁੱਖ ਮਹਿਮਾਨ ਵਜੋਂ ਸੰਤ ਮਹਾਂਪੁਰਸ਼ ਬਾਬਾ ਕੇਵਲ ਸਿੰਘ ਜੀ ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਸ਼੍ਰੀ ਕੁਲਵੰਤ ਭੁੰਨੇ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ, ਸ਼੍ਰੀ ਸੁੱਖ ਰੰਧਾਵਾ ਜੀ ਸਤਨਾਮ ਬਲੱਡ ਸੈਂਟਰ ਹੁਸ਼ਿਆਰਪੁਰ ਦੇ ਸਰਪ੍ਰਸਤ ਸ਼੍ਰੀ ਗੋਰਵ ਗੋਰਾਂ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਸ਼ਹੀਦ ਸਿੰਘਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਦੌਰਾਨ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਨੇ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੇਵਾ ਸੁਸਾਇਟੀ ਵੱਲੋਂ ਇਹ ਸਾਰੇ ਕਾਰਜ ਵੱਡੇ ਰੂਪ ਵਿੱਚ ਸੇਵਾ ਸੁਸਾਇਟੀ ਨਾਲ਼ ਪਹਿਲੇ ਦਿਨ ਤੋਂ ਜੁੜੇ ਐਨ ਆਰ ਆਈ ਵੀਰਾਂ ਭੈਣਾਂ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਵੱਡੇ ਦਸਵੰਧ ਰੂਪੀ ਸਹਿਯੋਗ ਸਦਕਾ ਹੀ ਸੰਪੂਰਨ ਹੁੰਦੇ ਹਨ।
ਇਸ ਵਾਰ ਵੀ ਸੇਵਾ ਸੁਸਾਇਟੀ ਡਰੋਲੀ ਕਲਾਂ ਸਮੂਹ ਪਰਿਵਾਰ ਵੱਲੋਂ ਖੂਨਦਾਨ ਕੈਂਪ, ਫ੍ਰੀ ਮੈਡੀਕਲ ਕੈਂਪ,ਰਾਗੀ ਢਾਡੀ ਸਿੰਘਾਂ ਜੱਥਿਆਂ ਦੀ ਭੇਟਾ ਦੀ ਸੇਵਾ, ਠੰਢੇ ਦਾ ਲੰਗਰ ਅਤੇ ਸਰਦਾਰ ਗੁਰਬਖਸ਼ ਸਿੰਘ ਜੀ ਸੂਬਾ ਸਾਬ ਅਤੇ ਆਦਮਪੁਰ ਜੰਗਲਾਤ ਅਫ਼ਸਰ ਸਰਦਾਰ ਜਸਵੀਰ ਸਿੰਘ ਜੀ ਅਤੇ ਮੈਡਮ ਭੁਪਿੰਦਰ ਕੌਰ ਦੀ ਬਦੌਲਤ ਵਾਤਾਵਰਨ ਨੂੰ ਹਰਿਆਂ ਭਰਿਆ ਬਣਾਉਣ ਲਈ ਆਇਆ ਹੋਇਆ ਸਾਧ ਸੰਗਤਾਂ ਨੂੰ ਵੱਖ ਵੱਖ ਕਿਸਮਾਂ ਦੇ ਫੁੱਲ ਦਾਰ, ਫਲਦਾਰ ਅਤੇ ਛਾਂ ਦਾਰ ਬੂਟੇ ਲਗਵਾਉਣ ਲਈ ਪ੍ਰੇਰਿਤ ਕਰਦੇ ਹੋਏ ਵੰਡੇ ਗਏ।
ਅੰਤ ਵਿੱਚ ਸੇਵਾ ਸੁਸਾਇਟੀ ਪ੍ਰਧਾਨ ਮਾਣਯੋਗ ਸਰਦਾਰ ਜਸਵੀਰ ਸਿੰਘ ਜੀ ਸਾਬੀ ਪਧਿਆਣਾ ਜੀਆਂ ਨੇਂ ਆਈਆ ਹੋਈਆ ਸਾਧ ਸੰਗਤਾਂ ਦਾ ਮਹਾਂਪੁਰਸ਼ਾਂ ਦਾ ਅਤੇ ਹਮੇਸ਼ਾ ਹੀ ਬਿਲਕੁਲ ਨਿਸ਼ਕਾਮੀ ਰੂਪ ਵਿੱਚ ਸਾਥ ਨਿਭਾਉਣ ਵਾਲੇ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ।