ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਦੀ ਅਗਵਾਈ ਵਿੱਚ ਲੱਗਾ ਅੱਖਾਂ ਦਾ ਫ੍ਰੀ ਅਪ੍ਰੇਸ਼ਨ ਕੈਂਪ 213 ਮਰੀਜ਼ਾਂ ਨੇਂ ਲਿਆ ਭਾਗ (ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ)

ਆਦਮਪੁਰ – ਬੀਤੇ ਦਿਨੀਂ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ, ਹਮਸਫ਼ਰ ਯੂਥ ਕਲੱਬ ਪੰਜਾਬ ਅਤੇ ਰਾਸ਼ਟਰੀ ਹੈਲਥ ਮਿਸ਼ਨ ਦੇ ਵੱਡੇ ਸਹਿਯੋਗ ਨਾਲ
ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ। ਜਿਸ 213 ਮਰੀਜ਼ਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ 16 ਮਰੀਜ਼ਾਂ ਦੇ ਅਪ੍ਰੇਸ਼ਨ ਦਿਨ ਬੁੱਧਵਾਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਕੀਤੇ ਜਾਣਗੇ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਦਵਾਈ ਦੀ ਲੋੜ ਸੀ ਉਨ੍ਹਾਂ ਨੂੰ ਮੋਕੇ ਤੇ ਦਵਾਈ ਵੀ ਦਿੱਤੀ ਗਈ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਸਿਰਫ਼ ਐਨਕਾਂ ਹੀ ਲਗਣੀਆਂ ਸਨ। ਉਨ੍ਹਾਂ ਨੂੰ ਐਨਕਾਂ ਵੀ ਬਿਲਕੁਲ ਫ੍ਰੀ ਲਗਵਾਈਆਂ ਜਾਣਗੀਆਂ ਅਤੇ ਮਰੀਜ਼ਾਂ ਦੇ ਗੁਰਦੁਆਰਾ ਸਾਹਿਬ ਤੋਂ ਜਲੰਧਰ ਤੱਕ ਦਾ ਜਾਂਣ ਆਣ ਦਾ ਖਰਚਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਹੀ ਹੋਵੇਗਾ ਜੀ‌। ਇਸ ਮੌਕੇ ਬੋਲੀਨੇ ਪਿੰਡ ਦੀ ਸ਼ਾਨ ਸਰਪੰਚ ਯੂਨੀਅਨ ਪ੍ਰਧਾਨ ਸਾਬ ਅਤੇ ਮੌਜੂਦਾ ਸਰਪੰਚ ਸਾਬ ਸ਼੍ਰੀ ਕੁਲਵਿੰਦਰ ਬਾਘਾ ਸਾਬ ਜੀ, ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸੈਕਟਰੀ ਸਾਬ ਰਣਵੀਰਪਾਲ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਲਖਵੀਰ ਸਿੰਘ ਜੀ ਡਰੋਲੀ, ਜਸਵੀਰ ਸਿੰਘ ਜੀ ਵੀਡੀਓ ਡਾਇਰੈਕਟਰ ਬਾਈ ਸੁੱਖੀ ਦਾਊਦਪੁਰੀਆ ਜੀ, ਪ੍ਰੀਤ ਅਲਮੀਨੀਅਮ ਆਦਮਪੁਰ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਹਾਜਰ ਸਨ।

Leave a Comment

Your email address will not be published. Required fields are marked *

Scroll to Top