ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਮਿਤੀ 26/07/2024 ਨੂੰ ਕੋਰਟ ਕੰਪਲੈਕਸ, ਦਸੂਹਾ ਨਜ਼ਦੀਕ ਹੋਏ ਕਤਲ ਵਿੱਚ ਲੋੜੀਂਦੇ 03 ਦੋਸ਼ੀਆਂ ਨੂੰ 48 ਘੰਟੇ ਦੇ ਅੰਦਰ-ਅੰਦਰ ਕਾਬੂ ਕੀਤਾ

ਹੁਸ਼ਿਆਰਪੁਰ – ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਕਪਤਾਨ ਪੁਲਿਸ/ਤਫਤੀਸ਼ ਹੁਸ਼ਿਆਰਪੁਰ, ਸ੍ਰੀ ਜਗਦੀਸ਼ ਰਾਜ ਅੱਤਰੀ, ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ- ਡਵੀਜ਼ਨ ਦਸੂਹਾ, ਸ੍ਰੀ ਸ਼ਿਵਦਰਸ਼ਨ ਸਿੰਘ ਸੰਧੂ ਪੀ.ਪੀ.ਐਸ ਉਪ ਕਪਤਾਨ ਪੁਲਿਸ/ਡਿਟੈਕਟਿਵ ਹੁਸ਼ਿਆਰਪੁਰ ਜੀ ਦੀ ਯੋਗ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਐਸ.ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵਲੋਂ ਮਿਤੀ 26/07/2024 ਨੂੰ ਕੋਰਟ ਕੰਪਲੈਕਸ, ਦਸੂਹਾ ਨਜਦੀਕ ਹੋਏ ਕਤਲ ਸੰਬੰਧੀ ਮੁਕਦਮਾ ਨੰਬਰ 155 ਮਿਤੀ 26/07/2024 ਅ/ਧ 103,109,3(5) ਬੀਐਨਐਸ ਥਾਣਾ ਦਸੂਹਾ ਵਿੱਚ ਲੋੜੀਂਦੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਨੇ ਟੈਕਨੀਕਲ, ਸੀ.ਸੀ.ਟੀ.ਵੀ ਫੁਟੇਜ਼ ਦੀ ਮਦਦ ਨਾਲ ਅਤੇ ਖੁਫੀਆ ਸੋਰਸ ਲਗਾ ਕੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਵਿੱਚ 03 ਦੋਸ਼ੀਆਨ ਨੂੰ 48 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਤਲ ਦੀ ਵਜਾ ਰੰਜਿਸ਼ ਇਹ ਹੈ ਕਿ ਮੁਦੱਈ ਮੁਕੱਦਮਾ ਸਤਵਿੰਦਰ ਸਿੰਘ ਉਰਫ ਸੱਤੀ ਵਾਸੀ ਪਿੰਡ ਬਾਜਵਾ, ਥਾਣਾ ਦਸੂਹਾ ਦੀ ਵਿਦੇਸ਼ ਦੁਬਈ ਵਿੱਚ ਰਹਿੰਦੇ ਪਿੰਦਰ ਵਾਸੀ ਕਬੀਰਪੁਰ ਥਾਣਾ ਹਰਿਆਣਾ ਨਾਲ ਪੁਰਾਣੀ ਰੰਜਿਸ਼ ਸੀ, ਜੋ ਉਕਤ ਪਿੰਦਰ ਨੇ ਪੁਰਾਣੀ ਰੰਜਿਸ਼ ਤਹਿਤ ਹੀ ਦੋਸ਼ੀ ਕੰਨਿਸ਼ ਕੁਮਾਰ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ, ਜਿਸਤੇ ਦੋਸ਼ੀ ਕੰਨਿਸ਼ ਨੇ ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Leave a Comment

Your email address will not be published. Required fields are marked *

Scroll to Top