ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ

ਚੰਡੀਗੜ੍ਹ — 9 ਅਗਸਤ 2024: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਆਈਏ ਦੀ ਹਿਰਾਸਤ ਵਿੱਚ ਸੁਰੱਖਿਆ ਦੇ ਲਾਪਰਵਾਹੀ ਬਾਰੇ ਚਿੰਤਾ ਜਤਾਈ ਹੈ ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਖ਼ਬਰੀ ਏਜੰਸੀ ਨੂੰ ਇੰਟਰਵਿਊ ਦਿੱਤਾ। ਵੜਿੰਗ ਨੇ ਵਿਸ਼ੇਸ਼ ਤਫਤੀਸ਼ ਟੀਮ (ਐਸਆਈਟੀ) ਦੁਆਰਾ ਸਖ਼ਤ ਸੁਰੱਖਿਆ ਦੇ ਪਹਿਰੇ ‘ਚ ਗੈਂਗਸਟਰ ਲਾਰੈੰਸ ਬਿਸ਼ਨੋਈ ਦੀ ਹੋਈ ਇੰਟਰਵੀਊ ‘ਤੇ ਕੀਤੀ ਗਏ ਖੁਲਾਸੇ ‘ਤੇ ਟਿੱਪਣੀ ਕੀਤੀ।

“ਲਾਰੈਂਸ ਬਿਸ਼ਨੋਈ ਜੋ ਦੇਸ਼ ਭਰ ਵਿੱਚ ਆਤੰਕਵਾਦ ਦਾ ਦੂਜਾ ਨਾਮ ਹੈ। ਦੇਸ਼ ਦੇ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਸਬਰਮਤੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ, ਉਹ ਜੁਰਮ ਕਰਦਾ ਹੈ ਜਿਸ ਵਿੱਚ ਪੰਜਾਬ ਦੇ ਪਿਆਰੇ ਗਾਇਕ ਸਿੱਧੂ ਮੂਸੇ ਵਾਲਾ ਦੀ ਹੱਤਿਆ ਵੀ ਸ਼ਾਮਲ ਹੈ। ਇਹ ਸੱਚਾਈ ਹੈ ਕਿ ਉਹ 24/7 ਸੁਰੱਖਿਆ ਦੇ ਹੇਠਾਂ ਹੋਣ ਦੌਰਾਨ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦੇ ਸਕਦਾ ਹੈ ਅਤੇ ਪੰਜਾਬ ਵਿੱਚ ਵਪਾਰੀਆਂ ਨੂੰ ਧਮਕੀਆਂ ਦੇ ਸਕਦਾ ਹੈ ਇਹ ਕੇਵਲ ਹੈਰਾਨ ਕਰਨ ਵਾਲਾ ਨਹੀਂ ਬਲਕਿ ਮੌਜੂਦਾ ਪ੍ਰਸ਼ਾਸਨ ਦੀ ਸਰਵਜਨਕ ਸੁਰੱਖਿਆ ਦੀ ਅਸਫਲਤਾ ਨੂੰ ਵੀ ਦਰਸਾਉਂਦਾ ਹੈ।

ਕਾਂਗਰਸ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਅਧੀਨ ਕੇਂਦਰੀ ਸਰਕਾਰ ਦੁਆਰਾ ਅਜਿਹੇ ਗੈਂਗਸਟਰ ਨੂੰ ਸੰਭਾਲਣ ‘ਚ ਹੋਈ ਅਣਗਹਿਲੀ ਦੀ ਨਿੰਦਾ ਕੀਤੀ। ਉਨ੍ਹਾਂ ਸਵਾਲ ਕੀਤਾ ਕਿ “ਕੀ ਸਾਡੀਆਂ ਸਭ ਤੋੰ ਸੁਰੱਖਿਅਤ ਜੇਲ੍ਹਾਂ ‘ਚ ਅਸੀਂ ਅਜਿਹੀ ਸੁਰੱਖਿਆ ਦਿੰਦੇ ਹਾਂ? ਜੇ ਲਾਰੈਂਸ ਬਿਸ਼ਨੋਈ ਜੇਲ੍ਹ ਦੀਆਂ ਕੰਧਾਂ ਵਿੱਚੋਂ ਅਜਿਹਾ ਆਤੰਕ ਫੈਲਾ ਸਕਦਾ ਹੈ ਤਾਂ ਫਿਰ ਅਸੀੰ ਸਮਾਜ ‘ਚ ਆਮ ਲੋਕਾਂ ਦੀ ਸੁਰੱਖਿਆ ਬਾਰੇ ਕੀ ਕਹਿ ਸਕਦੇ ਹਾਂ? ਪੰਜਾਬ ਦੇ ਲੋਕ ਹਰ ਰੋਜ਼ ਡਰ ਵਿੱਚ ਜੀਉਂਦੇ ਹਨ ਕਿਉਂ ਕਿ ਇਸ ਗੈਂਗਸਟਰ ਦਾ ਅਸਰ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ। ਇਹ ਸਮਾਂ ਹੈ ਕਿ ਕੇਂਦਰ ਸਰਕਾਰ ਇਸ ਖਤਰੇ ਨੂੰ ਖ਼ਤਮ ਕਰਨ ਲਈ ਫ਼ੈਸਲੇਕੁਨ ਕਦਮ ਚੁੱਕੇ।

ਹਾਲੀਆ ਐਸਆਈਟੀ ਦੀ ਰਿਪੋਰਟ ਨੇ ਇਹ ਸਾਬਤ ਕੀਤਾ ਹੈ ਕਿ ਬਿਸ਼ਨੋਈ ਪੰਜਾਬ ਵਿੱਚ ਸੀਆਈਏ ਦੀ ਕਸਟਡੀ ਵਿੱਚ ਹੋਣ ਦੌਰਾਨ ਮੀਡੀਆ ਚੈੱਨਲਾਂ ਨੂੰ ਇੰਟਰਵਿਊ ਦੇ ਸਕਦਾ ਸੀ। ਇਹ ਇੰਟਰਵਿਊ ਸਿਰਫ਼ ਦੇਸ਼ ਦੀ ਸੁਰੱਖਿਆ ਢਾਂਚੇ ਦੀ ਅਸਫਲਤਾ ਨੂੰ ਉਜਾਗਰ ਨਹੀੰ ਬਲਕਿ ਜੇਲ੍ਹ  ਪ੍ਰਣਾਲੀ ਵਿੱਚ ਕੁਝ ਅਧਿਕਾਰੀਆਂ ਦੀ ਸਾਜ਼ਿਸ਼ ਬਾਰੇ ਵੀ ਗੰਭੀਰ ਸਵਾਲ ਉਠਾਉਂਦੀ ਹੈ।

“ਭਾਰਤੀ ਜਨਤਾ ਪਾਰਟੀ ਵਾਲੀ ਕੇਂਦਰੀ ਸਰਕਾਰ ਕਦੋਂ ਜਾਗੇਗੀ ਤੇ ਇਸ ਸੁਰੱਖਿਆ ਦੇ ਮਾਮਲੇ ਨੂੰ ਗੰਭੀਰ ਲਵੇਗੀ ਅਤੇ ਕਦੋੰ ਸਿੱਧੂ ਮੂਸੇ ਵਾਲਾ ਅਤੇ ਹੋਰ ਲੋਕਾਂ ਨੂੰ ਬਿਸ਼ਨੋਈ ਦੇ ਆਤੰਕ ਤੋਂ ਇਨਸਾਫ਼ ਮਿਲੇਗਾ। ਸਰਕਾਰ ਨੂੰ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਅਪਰਾਧੀ ਨੈਟਵਰਕ ਨੂੰ ਨਾਸ਼ ਕੀਤਾ ਜਾ ਸਕੇ।

ਅਖੀਰ ਵਿੱਚ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਣਾਲੀ ਦਾ ਤੁਰੰਤ ਨਵੀਨੀਕਰਨ ਅਤੇ ਜਿਨ੍ਹਾਂ ਕਾਰਨ ਬਿਸ਼ਨੋਈ ਦੀ ਇੰਟਰਵੀਊ ਹੋਈ ਹੈ ਉਨ੍ਹਾਂ ਦੀ ਜਵਾਬਦੇਹੀ ਦੀ ਮੰਗ ਕਰੇ। ” ਸਾਡਾ ਦੇਸ਼ ਅਜਿਹੇ ਗੈਂਗਟਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਜੋ ਜੇਲ੍ਹਾਂ ‘ਚ ਹੋਣ ਦੇ ਬਾਵਜੂਦ ਵੀ ਆਪਣੀਆਂ ਗੈਂਗਾਂ ਚਲਾਉਂਦੇ ਹਨ ਅਜਿਹੇ ਅਨਸਰਾਂ ‘ਤੇ ਤੁਰੰਤ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top