ਜਲੰਧਰ (ਸੁਲਿੰਦਰ ਕੰਢੀ)- ਸ੍ਰੀ ਸੁਖਜੀਤ ਸਿੰਘ ਹਾਕੀ ਖਿਡਾਰੀ ਜਿਨਾਂ ਨੇ ਪੈਰਿਸ ਦੀ ਓਲੰਪਿਕ 2024 ਦੀਆਂ ਖੇਡਾਂ ਵਿੱਚ ਕਾਂਸੀ ਦਾ ਪਦਕ ਜਿੱਤਿਆ ਹੈ। ਸ੍ਰੀ ਸੁਖਜੀਤ ਸਿੰਘ ਦੇ ਪਿਤਾ ਸ਼੍ਰੀ ਅਜੀਤ ਸਿੰਘ ਜਲੰਧਰ ਸੀਆਈਡੀ ਯੂਨਿਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸੁਖਜੀਤ ਸਿੰਘ ਦੀ ਇਸ ਕਾਮਯਾਬੀ ਵਿੱਚ ਉਹਨਾਂ ਦੇ ਮਾਤਾ ਪਿਤਾ ਦਾ ਵਿਸ਼ੇਸ਼ ਯੋਗਦਾਨ ਹੈ। ਸੁਖਜੀਤ ਸਿੰਘ ਜਦੋਂ ਪ੍ਰੈਕਟਿਸ ਕਰਨ ਲਈ ਗਰਾਊਂਡ ਵਿੱਚ ਜਾਂਦਾ ਸੀ ਤਾਂ ਉਹਨਾਂ ਦੇ ਪਿਤਾ ਉਹਨਾਂ ਦੀਆਂ ਗਤੀਵਿਧੀਆਂ ਤੇ ਖਾਸ ਧਿਆਨ ਰੱਖਦੇ ਸਨ। ਸੁਖਜੀਤ ਸਿੰਘ ਦੇ ਮਾਤਾ ਅਤੇ ਪਿਤਾ ਆਪਣੇ ਬੇਟੇ ਦੇ ਬਹੁਤ ਮਾਣ ਮਹਿਸੂਸ ਕਰਦੇ ਹਨ ਅਤੇ ਆਪਣਾ ਆਸ਼ੀਰਵਾਦ ਹਰ ਟਾਈਮ ਦਿੰਦੇ ਰਹਿੰਦੇ ਹਨ ਕਿ ਸਾਡਾ ਬੇਟਾ ਭਾਰਤ ਦਾ ਨਾਮ ਰੋਸ਼ਨ ਕਰੇ।

ਹਰ ਵੇਲੇ ਇਹੀ ਅਰਦਾਸ ਕਰਦੇ ਹਨ ਕਿ ਸੁਖਜੀਤ ਸਿੰਘ ਦੀ ਸਖਤ ਮਿਹਨਤ ਅਤੇ ਹੋਰ ਖਿਡਾਰੀਆਂ ਦੀ ਸਖਤ ਮਿਹਨਤ ਇਹਨਾਂ ਨੂੰ ਤਰੱਕੀ ਦੇਵੇ। ਸੁਖਜੀਤ ਸਿੰਘ ਨੇ ਵੀ ਮਿਹਨਤ ਕਰਨ ਵਿੱਚ ਕੋਈ ਕਮੀ ਨਾ ਛੱਡੀ। ਸ੍ਰੀਮਤੀ ਮਨਜੀਤ ਕੌਰ ਪੀਪੀਐਸ ਏ.ਆਈ.ਜੀ. ਜੋਨਲ ਸੀ.ਆਈ.ਡੀ. ਜਲੰਧਰ ਵੀ ਖਿਡਾਰੀਆਂ ਨਾਲ ਬਹੁਤ ਪਿਆਰ ਕਰਦੇ ਹਨ, ਜੋ ਖਿਡਾਰੀ ਹਿੰਦੁਸਤਾਨ ਦਾ ਨਾਮ ਉੱਚਾ ਕਰਦੇ ਹਨ ਉਹਨਾਂ ਨੂੰ ਹਮੇਸ਼ਾ ਮਨਜੀਤ ਕੌਰ ਆਪਣਾ ਆਸ਼ੀਰਵਾਦ ਦਿੰਦੇ ਹਨ ਅਤੇ ਹਿੰਦੁਸਤਾਨ ਦੇ ਹੋਰ ਬੱਚਿਆਂ ਨੂੰ ਵੀ ਸੁਖਜੀਤ ਸਿੰਘ ਵਾਂਗ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ।

ਸ੍ਰੀਮਤੀ ਮਨਜੀਤ ਕੌਰ ਸਾਡੇ ਪੰਜਾਬ ਦੇ ਅਫਸਰਾਂ ਵਿੱਚੋਂ ਇੱਕ ਵਧੀਆ ਮਹਿਲਾ ਅਫਸਰ ਹਨ ਜੋ ਹਮੇਸ਼ਾ ਆਪਣੀਆਂ ਡਿਊਟੀਆਂ ਨੂੰ ਪਹਿਲ ਦੇ ਅਧਾਰ ਤੇ ਕਰਦੇ ਹਨ ਅਤੇ ਪਬਲਿਕ ਦਾ ਮਾਨ ਸਮਾਨ ਵੀ ਕਰਦੇ ਹਨ। ਸ੍ਰੀਮਤੀ ਮਨਜੀਤ ਕੌਰ ਐਸਪੀ ਹੈਡ ਕੁਆਰਟਰ ਹੁਸ਼ਿਆਰਪੁਰ ਦੀਆਂ ਸੇਵਾਵਾਂ ਵੀ ਨਿਭਾ ਚੁੱਕੇ ਹਨ। ਅੱਜ ਜਦੋਂ ਸ੍ਰੀ ਅਜੀਤ ਸਿੰਘ ਨੇ ਆਪਣੇ ਬੇਟੇ ਬਾਰੇ ਮੈਡਮ ਨੂੰ ਦੱਸਿਆ ਤਾਂ ਉਹ ਖੁਸ਼ੀ ਨਾਲ ਗਦ ਗਦ ਹੋ ਗਏ। ਉਹਨਾਂ ਨੇ ਸੁਖਜੀਤ ਸਿੰਘ ਨੂੰ ਦਫਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਹਾਕੀ ਟੀਮ ਨੂੰ ਵਧਾਈ ਵੀ ਦਿੱਤੀ। ਸੁਖਜੀਤ ਸਿੰਘ ਸ਼੍ਰੀਮਤੀ ਮਨਜੀਤ ਕੌਰ ਤੋਂ ਆਸ਼ੀਰਵਾਦ ਲੈ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਸੁਖਜੀਤ ਸਿੰਘ ਦੇ ਮਾਤਾ ਪਿਤਾ ਨੇ ਵੀ ਮੈਡਮ ਮਨਜੀਤ ਕੌਰ ਦਾ ਧੰਨਵਾਦ ਕੀਤਾ।


















































