ਆਦਮਪੁਰ (ਪਰਮਜੀਤ ਸਾਬੀ)- ਬੀਤੇ ਦਿਨੀਂ ਭਾਦੋਂ ਮਹੀਨੇ ਦੀ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਮਾਨਵਤਾ ਦੀ ਸੇਵਾ ਕਰਨ ਦੇ ਭਰਪੂਰ ਸ਼ਲਾਘਾਯੋਗ ਉਪਰਾਲੇ ਸਦਕਾ ਹਮਸਫਰ ਯੂਥ ਕਲੱਬ ਜਲੰਧਰ ਸਿਵਲ ਹਸਪਤਾਲ ਜਲੰਧਰ ਪ੍ਰਸ਼ਾਸਨ ਅਤੇ ਡਾਕਟਰ ਗੁਰਚੇਤਨ ਸਿੰਘ ਜੀ ਗਿੱਲ ਉਰਥੋਉ ਸਪੈਸ਼ਲਿਸਟ ਸਿਵਲ ਹਸਪਤਾਲ ਜੀਆਂ ਦੇ ਵੱਡੇ ਸਹਿਯੋਗ ਨਾਲ ਹੱਡੀਆਂ ਅਤੇ ਜੋੜਾਂ ਦੇ ਦਰਦਾਂ ਦਾ ਫ੍ਰੀ ਮੈਡੀਕਲ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ।

ਜਿਸ ਵਿੱਚ ਉਚੇਚੇ ਤੌਰ ਤੇ ਦਾਇਰਿਆਂ ਨੂੰ ਹੱਲਾਸ਼ੇਰੀ ਦੇਣ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਪੰਜਾਬ ਦੀ ਨਾਮਵਰ ਹੱਸਤੀ ਸਰਦਾਰ ਕੁਲਵਿੰਦਰ ਸਿੰਘ ਜੀ ਜ਼ਿਲ੍ਹਾ ਮੈਨੇਜਰ ਐਸੀ ਕਾਰਪੋਰੇਸ਼ਨ ਜਲੰਧਰ ਅੰਤ ਵਿੱਚ ਮਾਣਯੋਗ ਪ੍ਰਧਾਨ ਸਾਬ ਜੱਥੇਦਾਰ ਮਨੋਹਰ ਸਿੰਘ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਆਏ ਹੋਏ ਮਹਿਮਾਨਾਂ ਅਤੇ ਡਾਕਟਰ ਸਹਿਬਾਨਾ
ਦਾ ਸ਼ੁਕਰਾਨਾ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਮਮੈਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਦੌਰਾਨ ਸੀ ਆਰ ਡੀ ਕਲੀਨਿਕ ਡਾ ਮਨਿੰਦਰ ਸਿੰਘ,ਮਿਸ ਰਿਤੂ ਬਾਲਾ, ਹਰਪ੍ਰੀਤ ਸਿੰਘ, ਕੋਮਲ, ਨਵਜੋਤ ਕੌਰ ਵਿਸ਼ਾਲ ਜੀ ਆਰ ਡੀ ਕਲਿਨਿਕ ਗੂਰਦੁਆਰਾ ਪ੍ਰਬੰਧਕ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਹਰਦਿਆਲ ਸਿੰਘ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਹਾਜਰ ਸਨ।


















































