ਜਲੰਧਰ (ਸੁਲਿੰਦਰ ਕੰਡੀ)- ਸ਼ਹੀਦ ਲਖਵਿੰਦਰ ਸਿੰਘ ਦਾ ਜਨਮ ਹੇਲਰ ਜਿਲਾ ਅੰਮ੍ਰਿਤਸਰ ਵਿਖੇ ਹੋਇਆ। ਲਖਵਿੰਦਰ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਹੇਲਰ ਹੀ ਕੀਤੀ ਅਤੇ ਬਾਰਵੀਂ ਪਿੰਡ ਸਧਾਰ ਵਿਖੇ ਕੀਤੀ। ਬਾਰਵੀਂ ਕਰਨ ਤੋਂ ਬਾਅਦ ਲਖਵਿੰਦਰ ਸਿੰਘ ਨੂੰ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ। ਬੱਚੇ ਉਸਨੂੰ ਫੌਜੀ ਕਹਿ ਕੇ ਛੇੜਦੇ ਸਨ। ਲਖਵਿੰਦਰ ਸਿੰਘ 1990 ਵਿੱਚ ਸੀ.ਆਰ.ਪੀ.ਐਫ. ਅੰਮ੍ਰਿਤਸਰ ਵਿਖੇ ਭਰਤੀ ਹੋ ਗਿਆ। ਭਾਰਤੀ ਹੋਣ ਤੋਂ ਬਾਅਦ ਟਰੇਨਿੰਗ ਕਰਨ ਟ੍ਰੇਨਿੰਗ ਸੈਂਟਰ ਨੀਮ ਵਿੱਚ ਚਲੇ ਗਏ। ਟ੍ਰੇਨਿੰਗ ਕਰਦਿਆਂ ਉਸਤਾਦ ਲਖਵਿੰਦਰ ਸਿੰਘ ਨੂੰ ਫੌਜੀ ਕਹਿ ਕੇ ਹੀ ਬੁਲਾਉਂਦੇ ਸਨ। ਟਰੇਨਿੰਗ ਵਿੱਚ ਪਹਿਲੇ ਗਾਈਡ ਵਜੋਂ ਪਰੇਡ ਵਿੱਚ ਕੰਮ ਕਰਦੇ ਸਨ। ਜਦੋਂ ਵੀ ਕੋਈ ਸੀਨੀਅਰ ਅਫਸਰ ਪਰੇਡ ਦੇਖਣ ਆਉਂਦਾ ਤਾਂ ਲਖਵਿੰਦਰ ਸਿੰਘ ਦਾ ਉੱਚਾ ਲੰਮਾ ਕੱਦ ਦੇਖ ਕੇ ਉਸ ਨਾਲ ਗੱਲ ਜਰੂਰ ਕਰਕੇ ਜਾਂਦੇ। ਟ੍ਰੇਨਿੰਗ ਦੇ ਸਟੰਟ ਜਿਵੇਂ ਘੋੜਾ ਟੱਪਣਾ, ਰਸਤੇ ਤੇ ਚੜਨਾ ਅਤੇ ਹੋਰ ਸਟੰਟ ਵੀ ਚੰਗੇ ਤਰੀਕੇ ਨਾਲ ਕਰਦੇ ਸਨ। ਲਖਵਿੰਦਰ ਸਿੰਘ ਨੇ ਕਸਮ ਪਰੇਡ ਕੀਤੀ ਤਾਂ ਵੀ ਉਸਨੂੰ ਪਰੇਡ ਤੇ ਪਹਿਲੇ ਨੰਬਰ ਤੇ ਰੱਖਿਆ ਗਿਆ।

ਟ੍ਰੇਨਿੰਗ ਪੂਰੀ ਹੋਣ ਤੇ ਪੂਰੀ ਯੂਨਿਟ ਦੀ ਜੰਗਲ ਕੈਂਪ ਦੀ ਤਿਆਰੀ ਹੋ ਗਈ ਜੰਗਲ ਕੈਂਪ ਵਿੱਚ ਵੀ ਲਖਵਿੰਦਰ ਸਿੰਘ ਆਪਣੇ ਸੀਨੀਅਰ ਅਫਸਰਾਂ ਨਾਲ ਜੰਗਲਾਂ ਦੀ ਟ੍ਰੇਨਿੰਗ ਬਾਰੇ ਗੱਲਬਾਤ ਕਰਦਾ ਹੀ ਰਹਿੰਦਾ ਸੀ। ਟ੍ਰੇਨਿੰਗ ਪੂਰੀ ਹੋਣ ਤੇ ਲਖਵਿੰਦਰ ਸਿੰਘ ਨੂੰ 15 ਦਿਨ ਦੀ ਛੁੱਟੀ ਦਿੱਤੀ ਗਈ। ਛੁੱਟੀ ਕੱਟ ਕੇ ਲਖਵਿੰਦਰ ਸਿੰਘ 31 ਬਟਾਲੀਅਨ ਚੰਡੀਗੜ੍ਹ ਵਿੱਚ ਵਾਪਸ ਚਲੇ ਗਏ। ਚੰਡੀਗੜ੍ਹ ਤੋਂ ਬਾਅਦ ਯੂਨਿਟ ਲਖਨਊ ਚਲੀ ਗਈ। ਲਖਨਊ ਤੋਂ ਬਾਅਦ ਸ੍ਰੀਨਗਰ ਚਲੇ ਗਏ। ਸ੍ਰੀਨਗਰ ਵਿੱਚ ਵੀ ਦੇਸ਼ ਦੇ ਦੁਸ਼ਮਣਾਂ ਤੇ ਕਾਫੀ ਅੱਖ ਰੱਖਦੇ ਸਨ।

1998 ਵਿੱਚ ਲਖਵਿੰਦਰ ਸਿੰਘ ਦੇ ਘਰਦਿਆਂ ਨੇ ਉਸ ਦਾ ਵਿਆਹ ਬੀਬੀ ਲਵਪਰੀਤ ਕਰ ਦਿੱਤਾ ਵਿਆਹ ਕਰਵਾ ਕੇ ਇਹ ਫਿਰ ਸ਼੍ਰੀਨਗਰ ਆ ਗਏ। 1999 ਵਿੱਚ ਲਖਵਿੰਦਰ ਸਿੰਘ ਦੇ ਘਰ ਬੇਟੇ ਨੇ ਜਨਮ ਲਿਆ। ਬੇਟੇ ਦੇ ਜਨਮ ਦੀ ਖਬਰ ਸੁਣਦਿਆਂ ਸਾਰ ਹੀ ਲਖਵਿੰਦਰ ਸਿੰਘ ਨੇ ਆਪਣੇ ਯੂਨਿਟ ਵਿੱਚ ਪਾਰਟੀ ਕੀਤੀ ਅਤੇ ਸੱਤ ਦਿਨ ਦੀ ਛੁੱਟੀ ਲੈ ਕੇ ਬੇਟੇ ਨੂੰ ਦੇਖਣ ਲਈ ਘਰ ਆ ਗਏ ਅਤੇ ਛੁੱਟੀ ਕੱਟ ਕੇ ਵਾਪਸ ਚਲੇ ਗਏ।

ਥੋੜੀ ਹੀ ਦੇਰ ਬਾਅਦ ਲਖਵਿੰਦਰ ਸਿੰਘ ਦੀ ਭੈਣ ਦਾ ਵਿਆਹ ਸੀ। ਭੈਣ ਦੇ ਵਿਆਹ ਤੇ ਵੀ ਲਖਵਿੰਦਰ ਸਿੰਘ ਨੇ ਆਪਣੀ ਪੂਰੀ ਜਿੰਮੇਵਾਰੀ ਨਿਭਾਈ। ਵਿਆਹ ਤੋਂ ਬਾਅਦ ਲੋਹੜੀ ਵੀ ਆਪਣੇ ਘਰ ਹੀ ਮਨਾਈ। 2001 ਵਿੱਚ ਲਖਵਿੰਦਰ ਸਿੰਘ ਦੇ ਛੋਟੇ ਬੇਟੇ ਨੇ ਜਨਮ ਲਿਆ। ਬੇਟੇ ਦੇ ਜਨਮ ਤੇ ਲਖਵਿੰਦਰ ਸਿੰਘ ਤੁਰੰਤ ਛੁੱਟੀ ਲੈ ਕੇ ਫਿਰ ਪਿੰਡ ਆਇਆ। ਕੁਝ ਦਿਨ ਪਿੰਡ ਰਹਿ ਕੇ ਵਾਪਸ ਆਪਣੀ ਯੂਨਿਟ ਵਿੱਚ ਚਲਾ ਗਿਆ। ਸ੍ਰੀਨਗਰ ਤੋਂ ਛੱਤੀਸਗੜ੍ਹ ਚਲੇ ਗਏ। ਸ਼੍ਰੀਨਗਰ ਤੋਂ ਛੱਤੀਸਗੜ੍ਹ ਚਲੇ ਗਏ।

ਛੱਤੀਸਗੜ੍ਹ ਤੋਂ 15 ਦਿਨ ਦੀ ਛੁੱਟੀ ਫਿਰ ਆਪਣੇ ਪਿੰਡ ਆਏ ਅਤੇ ਛੁੱਟੀ ਖਤਮ ਹੋਣ ਤੇ ਜਦੋਂ ਵਾਪਸ ਜਾ ਰਹੇ ਸੀ ਤੇ ਰਾਸਤੇ ਵਿੱਚੋਂ ਫਿਰ ਵਾਪਸ ਆ ਗਏ। ਆ ਕੇ ਆਪਣੀ ਮਾਂ ਦੇ ਪੈਰੀ ਛੋਹ ਕੇ ਕਹਿਣ ਲੱਗੇ ਕਿ ਮਾਂ ਮੇਰਾ ਵਾਪਸ ਜਾਣ ਨੂੰ ਦਿਲ ਨਹੀਂ ਕਰ ਰਿਹਾ। ਪਰ ਮਾਂ ਨੇ ਦਿਲਾਸਾ ਦੇ ਕੇ ਦੇਸ਼ ਦੀ ਰਾਖੀ ਲਈ ਫਿਰ ਲਖਵਿੰਦਰ ਸਿੰਘ ਨੂੰ ਤੋਰ ਦਿੱਤਾ। ਲਖਵਿੰਦਰ ਸਿੰਘ ਦਾ ਭਰਾ ਜਲੰਧਰ ਆਰਮੀ ਵਿੱਚ ਨੌਕਰੀ ਕਰਦਾ ਸੀ। ਉਹ ਉਸ ਨੂੰ ਵੀ ਰੇਲਵੇ ਸਟੇਸ਼ਨ ਤੇ ਆ ਕੇ ਮਿਲਿਆ। ਲਖਵਿੰਦਰ ਸਿੰਘ ਨੂੰ ਉਦਾਸ ਦੇਖ ਕੇ ਪੁੱਛਿਆ ਪਰ ਉਸਨੇ ਕੋਈ ਜਵਾਬ ਨਾ ਦਿੱਤਾ। ਲਖਵਿੰਦਰ ਸਿੰਘ ਆਪਣੇ ਭਰਾ ਨੂੰ ਮਿਲ ਕੇ ਵਾਪਸ ਆਪਣੀ ਯੂਨਿਟ ਵਿੱਚ ਪਹੁੰਚ ਗਏ ਅਤੇ ਰੂਟੀਨ ਵਿੱਚ ਡਿਊਟੀ ਸ਼ੁਰੂ ਕਰ ਦਿੱਤੀ।

ਹਰ ਰੋਜ਼ ਜੰਗਲਾਂ ਵਿੱਚ ਹੀ ਆਪਣੀ ਡਿਊਟੀ ਤੇ ਜਾਂਦੇ ਸੀ। ਇੱਕ ਇੱਕ ਹਫਤਾ ਆਪਣੀ ਡਿਊਟੀ ਜੰਗਲਾਂ ਵਿੱਚ ਹੀ ਕਰਦੇ। ਹਰ ਰੋਜ਼ ਕਿਤੇ ਨਾ ਕਿਤੇ ਛੱਤੀਸਗੜ ਦੇ ਅੱਤਵਾਦੀਆਂ ਨਾਲ ਮੁੱਠਭੇੜ ਹੁੰਦੀ ਰਹਿੰਦੀ। ਇੱਕ ਦਿਨ ਇਹ ਆਪਣੀ ਡਿਊਟੀ ਤੇ ਜਾ ਰਹੇ ਸਨ ਤਾਂ ਉੱਥੋਂ ਦੇ ਅੱਤਵਾਦੀਆਂ ਨੇ ਅਬੂਸ ਲਗਾਇਆ ਹੋਇਆ ਸੀ। ਜਦੋਂ ਸੀ.ਆਰ.ਪੀ.ਐਫ. ਦੀ ਟੁਕੜੀ ਉਹਨਾਂ ਨੇੜੇ ਪਹੁੰਚੀ ਤਾਂ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੇ ਜਵਾਨਾਂ ਤੇ ਫਾਇਰ ਬੋਲ ਦਿੱਤੇ। ਜਿਸ ਵਿੱਚ ਕੁਝ ਅੱਤਵਾਦੀ ਵੀ ਇਹਨਾਂ ਨੇ ਮਾਰ ਦਿੱਤੇ। ਜਿਸ ਵਿੱਚ ਲਖਵਿੰਦਰ ਸਿੰਘ ਸ਼ਹੀਦ ਹੋ ਗਏ। ਇਹਨਾਂ ਸਾਰਿਆਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਿੱਥੇ ਲਖਵਿੰਦਰ ਸਿੰਘ ਨੂੰ ਮ੍ਰਿਤਕ ਐਲਾਨਿਆ ਗਿਆ ਅਤੇ ਬਾਕੀਆਂ ਜਵਾਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।

ਜਦੋਂ ਇਹ ਖਬਰ ਲਖਵਿੰਦਰ ਸਿੰਘ ਦੇ ਘਰ ਫੋਨ ਕੀਤਾ ਤਾਂ ਉਹਨਾਂ ਦੀ ਪਤਨੀ ਲਵਪ੍ਰੀਤ ਕੌਰ ਨੇ ਉਹਨਾਂ ਦੇ ਭਰਾ ਨਾਲ ਗੱਲ ਕਰਵਾਈ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਸ਼ਹੀਦ ਹੋ ਗਏ ਤਾਂ ਉਹਨਾਂ ਦੀ ਪਤਨੀ ਅਤੇ ਮਾਂ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਈਆਂ ਤੇ ਪਿੰਡ ਵਿੱਚ ਹਾਹਾਕਾਰ ਮੱਚ ਗਿਆ। ਠੀਕ ਚਾਰ ਦਿਨ ਬਾਅਦ ਸ਼ਹੀਦ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਸੀ.ਆਰ.ਪੀ.ਐਫ. ਦੀ ਗੱਡੀ ਲੈ ਕੇ ਉਹਨਾਂ ਦੇ ਪਿੰਡ ਹੇਲਰ ਵਿਖੇ ਪਹੁੰਚ ਗਈ। ਗੱਡੀ ਪਹੁੰਚਣ ਤੇ ਸਾਰੇ ਪਿੰਡ ਦੇ ਲੋਕਾਂ ਨੇ ਸ਼ਹੀਦ ਲਖਵਿੰਦਰ ਸਿੰਘ ਜਿੰਦਾਬਾਦ…..ਸ਼ਹੀਦ ਲਖਵਿੰਦਰ ਸਿੰਘ ਅਮਰ ਰਹੇ……ਭਾਰਤ ਮਾਤਾ ਦੀ ਜੈ……ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਪਿੰਡ ਦੇ ਲੋਕਾਂ ਨੇ ਮ੍ਰਿਤਕ ਦੇਹ ਦਰਸ਼ਨ ਕੀਤੇ ਅਤੇ ਉਨਾਂ ਨੂੰ ਸਿਵਿਆਂ ਵਿੱਚ ਲੈ ਗਏ ਜਿੱਥੇ ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਉਹਨਾਂ ਦਾ ਸੰਸਕਾਰ ਕੀਤਾ। ਸੀ.ਆਰ.ਪੀ.ਐਫ. ਦੀ ਟੁਕੜੀ ਨੇ ਫਾਇਰ ਕਰਕੇ ਸਲਾਮੀ ਵੀ ਦਿੱਤੀ। ਸੰਸਕਾਰ ਪੂਰਾ ਹੋਣ ਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਸਾਰੀ ਗੱਲਬਾਤ ਸ਼ਹੀਦ ਲਖਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤੀ ਅਤੇ ਸ਼ਹੀਦ ਲਖਵਿੰਦਰ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਨੂੰ ਹੌਸਲਾ ਦੇ ਕੇ ਵਾਪਸ ਚਲੇ ਗਏ। ਉਸ ਸਮੇਂ ਉਹਨਾਂ ਦੇ ਬੱਚੇ ਵੀ ਬਹੁਤ ਛੋਟੇ ਸਨ। ਲਵਪ੍ਰੀਤ ਕੌਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਾਂਗੀ।

ਹੌਲੀ-ਹੌਲੀ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਨਾਲ ਜੁੜ ਗਈ। ਉਸ ਸਮੇਂ ਦੇ ਡੀ.ਆਈ.ਜੀ. ਸੁਨੀਲ ਥੋਰਪੇ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਐਸ਼ੋਸੀਏਸ਼ਨ ਦੀ ਜਾਣਕਾਰੀ ਦਿੱਤੀ। ਹੁਣ ਸ਼ਹੀਦ ਲਖਵਿੰਦਰ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਆਪਣੇ ਬੱਚਿਆਂ ਸਮੇਤ ਹਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ ਅਤੇ ਆਪਣਾ ਬਹੁਤ ਚੰਗੇ ਤਰੀਕੇ ਨਾਲ ਗੁਜ਼ਾਰਾ ਕਰਦੇ ਹਨ। ਜੈ ਹਿੰਦ।

















































