ਜਲੰਧਰ, 05 – ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹੇ ਵਿੱਚ ਕਰਵਾਏ ਜਾ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਪਹਿਲੇ ਫੇਜ਼ ਦੇ ਤੀਜੇ ਦਿਨ ਬਲਾਕ ਨਕੋਦਰ ਖੇਡ ਮੁਕਾਬਲਿਆਂ ਦੌਰਾਨ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਮੌਕੇ ਸੂਬੇ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਅਤੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਖੇਡਾਂ ਆਉਣ ਵਾਲੇ ਸਮੇਂ ਵਿੱਚ ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਅਤੇ ਇਹ ਖਿਡਾਰੀ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰਨਗੇ।
ਜ਼ਿਲ੍ਹਾ ਜਲੰਧਰ ਵਿੱਚ ਕਰਵਾਏ ਗਏ ਬਲਾਕ ਪੱਧਰੀ ਖੇਡ ਮੁਕਾਬਲਿਆਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਾਹਕੋਟ, ਨਕੋਦਰ, ਰੁੜਕਾ ਕਲਾਂ, ਨੂਰਮਹਿਲ, ਲੋਹੀਆਂ, ਮਹਿਤਪੁਰ ਅਤੇ ਜਲੰਧਰ ਪੂਰਬੀ ਵਿਚ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿਚ ਤੀਜੇ ਦਿਨ 1700 ਦੇ ਕਰੀਬ ਖਿਡਾਰੀ/ਖਿਡਾਰਨਾਂ ਵਲੋਂ ਭਾਗ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਅੱਜ ਨਕੋਦਰ ਬਲਾਕ ਵਿੱਚ ਕਰਵਾਏ ਗਏ ਖੇਡ ਮੁਕਾਬਲਿਆਂ ਦੌਰਾਨ ਅਥਲੈਟਿਕਸ ਖੇਡ ਵਿਚ ਲਾਂਗ ਜੰਪ ਈਵੈਂਟ ਦੇ ਅੰਡਰ 21 ਤੋਂ 30 ਦੇ ਖਿਡਾਰੀਆਂ ਵਿਚੋਂ ਜਸਨੂਰ ਸਿੰਘ ਤੇ ਸਾਟਪੁੱਟ ਈਵੈਂਟ ਵਿਚ ਅੰਡਰ 21 ਲੜਕੀਆਂ ਵਿਚੋਂ ਅਮਨਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ 400 ਮੀਟਰ ਗਰਲਜ ਵਿਚੋਂ ਸਿਮਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੱਸਿਆ ਕਿ (ਅੰਡਰ 14) 60 ਮੀਟਰ ਰੇਸ ਵਿਚੋਂ ਕਾਰਤਿਕ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ 600 ਮੀਟਰ ਅੰਡਰ 14 ਰੇਸ ਵਿਚ ਜਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਫੁੱਟਬਾਲ ਲੜਕੇ ਅੰਡਰ 14 ਵਿਚੋਂ ਤਲਵਨ ਦੀ ਟੀਮ ਨੇ 2-1 ਨਾਲ ਪੁਆਦੜੇੇ ਨੂੰ ਹਰਾਇਆ । ਉਮਰਪੁਰਾ ਦੀ ਟੀਮ ਨੇ ਗਦਰੇ ਦੀ ਟੀਮ ਨੂੰ ਹਰਾਇਆ । ਦੂਜੇ ਰਾਊਂਡ ਵਿਚ ਡੀ.ਏ.ਵੀ ਬਿਲਗਾਂ ਦੀ ਟੀਮ ਨੇ ਤਲਵਨ ਨੂੰ 3-0 ਨਾਲ ਹਰਾਇਆ ।
ਉਨ੍ਹਾਂ ਅੱਗੇ ਦੱਸਿਆ ਕਿ ਬਿਲਗਾ ਦੀ ਟੀਮ ਨੇ ਉਮਰਪੁਰੇ ਨੂੰ 2-0 ਨਾਲ ਹਰਾਇਆ। ਵਾਲੀਬਾਲ ਅੰਡਰ-14 ਵਿਚ ਲੜਕਿਆ ਵਿਚੋਂ ਚੀਮਾ ਕਲਾਂ ਨੇ ਉਮਰਪੁਰਾ ਦੀ ਟੀਮ ਨੂੰ 25-11 ਅਤੇ 25-16 ਨਾਲ ਹਰਾਇਆ। ਅੰਡਰ-17 ਚੀਮਾ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗੁਮਟਾਲੇ ਦੀ ਟੀਮ ਦੂਜੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ ਅੰਡਰ 21 ਦੁਆਬਾ ਆਰਿਆ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਤੇ ਨੂਰਮਹਿਲ ਕੱਲਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਡੀ.ਏ.ਵੀ ਬਿਲਗਾਂ ਦੀ ਟੀਮ ਤੀਜੇ ਸਥਾਨ ਤੇ ਰਹੀ। ਉਨ੍ਹਾਂ ਦੱਸਿਆ ਕਿ ਅੰਡਰ-21 ਤੋਂ 30 ਗੁਮਟਾਲੇ ਦੀ ਟੀਮ ਪਹਿਲੇ ਸਥਾਨ ਅਤੇ ਨੂਰਮਹਿਲ ਦੀ ਟੀਮ ਦੂਜੇ ਸਥਾਨ ’ਤੇ ਰਹੀ ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਰੁੱੜਕਾ ਕਲਾਂ ਬਲਾਕ ਵਿਚ ਖੇਡ ਖੋਹ-ਖੋਹ ਅੰਡਰ -14 ਲੜਕੇ ਵਿਚ ਐਸ.ਬੀ.ਐਸ.ਐਸ ਰਾਜਗੋਮਾਲ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁੱੜਕਾ ਕਲਾਂ ਦੀ ਟੀਮ ਨੇ ਪਹਿਲਾ ਸਥਾਨ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਨਾ ਢੇਸੀਆਂ ਦੀ ਟੀਮ ਨੇ ਦੂਜਾ ਸਥਾਨ ਅਤੇ ਐਸ.ਟੀ.ਐਸ.ਰਾਜਗੋਮਾਲ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਿਚ ਐਸ.ਟੀ.ਐਸ. ਰਾਜਗੋਮਾਲ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-14 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਨਹਾ ਢੇਸੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-21 ਐਸ.ਟੀ.ਐਸ. ਰਾਜਗੋਮਾਲ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਈਲ ਵਿਚ ਅੰਡਰ-14 ਐਸਟੀ.ਐਸ ਰਾਜਗੋਮਾਲ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਸਾਹਕੋਟ ਬਲਾਕ ਵਿਚ ਅੰਡਰੑ-4 ਫੁੱਟਬਾਲ ਲੜਕੇ ਵਿਚੋਂ ਤਲਵੰਡੀ ਬੂਟੀਆਂ ਦੀ ਟੀਮ ਨੇ ਪਹਿਲਾ , ਮੂਲੇਵਾਲ ਖਹਿਰਾ ਦੀ ਟੀਮ ਨੇ ਦੂਜਾ ਅਤੇ ਕੋਟਲੀ ਗਾਜਰਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ- 17 ਲੜਕੇ ਵਿਚ ਮੂਲੇਵਾਲ ਖਹਿਰਾ ਦੀ ਟੀਮ ਨੇ ਪਹਿਲਾ , ਐਮ.ਪੀ.ਆਈ.ਪੀ.ਐਸ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋਂ 30 ਸਾਲ ਵਿਚ ਸਾਹਕੋਟ ਦੀ ਟੀਮ ਨੇ ਪਹਿਲਾ ਸਥਾਨ ਅਤੇ ਤਲਵੰਡੀ ਬੂਟੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-14 ਲੜਕੀਆਂ ਵਿਚੋਂ ਕੋਟਲੀ ਗਾਜਰਾਂ ਦੀ ਟੀਮ ਨੇ ਪਹਿਲਾ ਅਤੇ ਮੂਲੇਵਾਲ ਖਹਿਰਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਅੰਡਰ-17 ਲੜਕੀਆਂ ਵਿਚੋਂ ਐਮ.ਪੀ.ਆਈ.ਪੀ.ਐਸ ਦੀ ਟੀਮ ਨੇ ਪਹਿਲਾ ਸਥਾਨ ਅਤੇ ਮੂਲੇਵਾਲ ਖਹਿਰਾ ਦੀ ਟੀਮ ਨੇ ਦੁਜਾ ਸਥਾਨ ਪ੍ਰਾਪਤ ਕੀਤਾ। ਮਹਿਤਪੁਰ ਬਲਾਕ ਵਿਚ ਵਾਲੀਬਾਲ ਖੇਡ ਦੇ ਅੰਡਰ-21 ਲੜਕਿਆ ਵਿਚੋਂ ਯੂਥ ਕਲੱਬ ਮਹਿਤਪੁਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਗ੍ਰਾਮ ਪੰਚਾਇਤ ਹਰੀਪੁਰ ਦੀ ਟੀਮ ਨੇ ਦੂਜਾ ਸਥਾਨ , ਬੇਟ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਵਾਲੀਬਾਲ ਲੜਕੇ ਵਿਚੋਂ ਸਰਕਾਰੀ ਹਾਈ ਸਕੂਲ ਹਰੀਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਪੂਰਬੀ ਬਲਾਕ ਵਿਚ ਵਾਲੀਬਾਲ ਅੰਡਰ- 21 ਲੜਕੀਆਂ ਵਿਚੋਂ ਕੇ.ਐਮ.ਵੀ ਕਾਲਜ ਦੀ ਟੀਮ ਨੇ ਪਹਿਲਾ ਅਤੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ ਵਿਚੋਂ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਨੇ ਪਹਿਲਾ ਤੇ ਮਾਨਵ ਸਹਿਯੋਗ ਸਕੂਲ ਨੇ ਦੂਜਾ ਅਤੇ ਚੈਨਕਿਆ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਹੀਆਂ ਖਾਸ ਬਲਾਕ ਵਾਲੀਬਾਲ ਅੰਡਰ-17 ਲੜਕੇ ਵਿਚੋਂ ਫੁੱਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਦੀ ਟੀਮ ਨੇ ਪਹਿਲਾ ਸਥਾਨ ਤੇ ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
—————-