ਜਲੰਧਰ, 6 ਸਤੰਬਰ – ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਤਹਿਤ ਅੱਜ ਰੁੜਕਾ ਕਲਾਂ, ਲੋਹੀਆਂ, ਮਹਿਤਪੁਰ ਵਿੱਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਤਪੁਰ ਬਲਾਕ ਵਿਚ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਧੋਵਾਲ ਦੀ ਟੀਮ ਨੇ ਪਹਿਲਾ, ਸ੍ਰੀ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਮਹਿਤਪੁਰ ਦੀ ਟੀਮ ਨੇ ਦੂਜਾ ਅਤੇ ਬੇਟ ਖਾਲਸਾ ਸਕੂਲ ਮਹਿਤਪੁਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੋਹੀਆਂ ਅੰਡਰ-14 ਲੜਕੇ ਅਥਲੈਟਿਕਸ 60 ਮੀਟਰ ਈਵੈਂਟ ਦੌੜ ਵਿਚ ਦਮਨਪ੍ਰੀਤ ਸਿੰਘ, ਜਲੰਧਰ ਪਬਲਿਕ ਸਕੂਲ ਲੋਹੀਆਂ ਨੇ ਪਹਿਲਾ, ਕੁਲਬੀਰ ਸਿੰਘ, ਅਕਾਲ ਅਕੈਡਮੀ ਗਲੈਕਸੀ ਕਾਨਵੈਂਟ ਸਕੂਲ ਲੋਹੀਆਂ ਨੇ ਦੂਜਾ ਅਤੇ ਪਵਨਦੀਪ ਸਿੰਘ ਬੀ.ਬੀ.ਕੇ. ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕੀਆਂ ਵਿਚੋਂ ਸਾਇਮਾ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਹਰਗੁਣਦੀਪ ਕੌਰ ਅਕਾਲ ਅਕੈਡਮੀ ਕਾਨਵੈਂਟ ਸਕੂਲ ਲੋਹੀਆਂ ਨੇ ਦੂਜਾ ਅਤੇ ਸੋਨਮਪ੍ਰੀਤ ਕੌਰ ਜਲੰਧਰ ਪਬਲਿਕ ਸਕੂਲ ਲੋਹੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 100 ਮੀਟਰ ਈਵੈਂਟ ਵਿਚ ਹਰਸ਼ਦੀਪ ਸਿੰਘ ਜਲੰਧਰ ਪਬਲਿਕ ਸਕੂਲ ਲੋਹੀਆਂ ਨੇ ਪਹਿਲਾ, ਗੁਣਵੰਤ ਸਿੰਘ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਜਲੰਧਰ ਪਬਲਿਕ ਸਕੂਲ ਲੋਹੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਸ਼ਾਟਪੁੱਟ ਈਵੈਂਟ ਵਿਚ ਯਸ਼ਿਤਾ ਅਕਾਲ ਗਲੈਕਸੀ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ, ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਜਸਕੀਰਤ ਕੌਰ ਨੇ ਦੂਜਾ ਅਤੇ ਇਸੇ ਸਕੂਲ ਦੀ ਜੱਨਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕੇ ਸ਼ਾਟਪੁੱਟ ਈਵੈਂਟ ਵਿਚੋਂ ਗੁਰਨੂਰ ਸਿੰਘ, ਜਲੰਧਰ ਪਬਲਿਕ ਸਕੂਲ ਲੋਹੀਆਂ ਨੇ ਪਹਿਲਾ, ਪਵਨਦੀਪ ਸਿੰਘ ਵੀ.ਕੇ. ਇੰਟਰਨੈਸ਼ਨਲ ਸਕੂਲ ਨੇ ਦੂਜਾ ਅਤੇ ਅਲਜਾਰ ਸਿੰਘ ਅਕਾਲ ਗਲੈਕਸੀ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਸ਼ਾਟਪੁੱਟ ਈਵੈਂਟ ਵਿਚੋਂ ਸਮਰਪ੍ਰੀਤ ਸਿੰਘ ਜਲੰਧਰ ਪਬਲਿਕ ਸਕੂਲ ਨੇ ਪਹਿਲਾ ਸਥਾਨ, ਮੁਖਬੀਰ ਸਿੰਘ ਅਕਾਲ ਗਲੈਕਸੀ ਇੰਟਰਨੈਸ਼ਨਲ ਸਕੂਲ ਨੇ ਦੂਜਾ ਅਤੇ ਇਸੇ ਸਕੂਲ ਦੇ ਸਾਹਿਲਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

















































