ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਲੁੱਟਾ ਖੋਹਾ ਕਰਨ ਵਾਲੇ ਗਿਰੋਹਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਸ਼੍ਰੀ ਪਰਮਿੰਦਰ ਸਿੰਘ DSP ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ. ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ASI ਉਕਾਂਰ ਸਿੰਘ ਇੰਚਾਰਜ ਚੌਕੀ ਸੈਲਾ ਖੁਰਦ ਥਾਣਾ ਮਾਹਿਲਪੁਰ ਨੇ ਮੁੱਕਦਮਾ ਨੰਬਰ 232 ਮਿਤੀ 23-11-2022 ਅ/ਧ 307/452/397/506/148/149 IPC 25/54/59 Arms Act ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਜੋ ਬਰਬਿਆਨ ਬਲਵੀਰ ਸਿੰਘ ਪੁਤਰ ਕਰਮ ਚੰਦ ਵਾਸੀ ਟੱਕਾ ਥਾਣਾ ਊਨਾ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਦੁਕਾਨ ਨੰਬਰ 30 ਦਾਣਾ ਮੰਡੀ ਪੱਦੀ ਸੂਰਾ ਸਿੰਘ (ਸੈਲਾ ਖੁਰਦ) ਥਾਣਾ ਮਾਹਿਲਪੁਰ ਦੇ ਦਰਜ ਰਜਿਸਟਰ ਹੋਇਆ ਸੀ, ਵਿੱਚ ਰਹਿੰਦੇ ਦੋਸ਼ੀ ਵਿਸ਼ਾਲ ਸੇਠੀ ਉਰਫ ਸਰਨਦੀਪ ਉਰਫ ਸ਼ਰਨ ਉਰਫ ਸੁਨਿਆਰਾ ਪੁੱਤਰ ਰਾਮ ਪਾਲ ਵਾਸੀ ਮੇਘੋਵਾਲ ਦੋਆਬਾ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 10.09.2024 ਨੂੰ ਮੁਕੱਦਮਾ ਵਿੱਚ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਅਕਾਸ਼ ਉਰਫ ਕੇਸ਼ਵ ਪੁੱਤਰ ਸੁਰਜੀਤ ਸਿੰਘ ਵਾਸੀ ਖੁੱਦੀ ਪੱਦੀ ਥਾਣਾ ਮਾਹਿਲਪੁਰ, ਲਵਪ੍ਰੀਤ ਸਿੰਘ ਉਰਫ ਲੱਭੂ ਪੁੱਤਰ ਜਗਦੀਸ਼ ਸਿੰਘ ਵਾਸੀ ਮੇਘੋਵਾਲ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿ:, ਜਸਪ੍ਰੀਤ ਸਿੰਘ ਉਰਫ ਜੱਸਾ ਉਰਫ ਗਿਆਨੀ ਪੁੱਤਰ ਲਖਵੀਰ ਸਿੰਘ ਵਾਸੀ ਸੈਲਾ ਖੁਰਦ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ, ਪ੍ਰਦੀਪ ਸਿੰਘ ਉਰਫ ਹਰਦੀਪ ਉਰਫ ਦੀਪਾ ਉਰਫ ਗੁੱਟੀ ਪੁੱਤਰ ਹਰਜਿੰਦਰ ਸਿੰਘ ਉਰਫ ਪਾਖਰ ਵਾਸੀ ਮੇਘੋਵਾਲ ਥਾਣਾ ਮਾਹਿਲਪੁਰ, ਰਵਿੰਦਰ ਕੁਮਾਰ ਉਰਫ ਪਰੀ ਪੁੱਤਰ ਕੁਲਵਰਨ ਰਾਮ ਵਾਸੀ ਮਹਿਤਾਬਪੁਰ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਭਵਨੇਸ਼ ਕੁਮਾਰ ਉਰਫ ਭੱਪਾ ਪੁੱਤਰ ਰਾਮ ਸਰੂਪ ਵਾਸੀ ਬਾੜੀਆ ਖੁਰਦ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼ਰਨਦੀਪ ਉਰਫ ਸ਼ਰਨ ਉਰਫ ਵਿਸ਼ਾਲ ਸੇਠੀ ਉਰਫ ਸੁਨਿਆਰਾ ਪੁੱਤਰ ਰਾਮ ਪਾਲ ਵਾਸੀ ਮੇਘੋਵਾਲ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜੋ ਮੁਕੱਦਮਾ ਵਿੱਚ ਸ਼ਰਨਦੀਪ ਤੋਂ ਇਲਾਵਾ ਬਾਕੀ ਸਾਰੇ ਦੋਸ਼ੀਆਨ ਨੂੰ ਵੱਖ-ਵੱਖ ਤਾਰੀਖਾ ਨੂੰ ਮੁਕੱਦਮਾ ਉਕਤ ਵਿੱਚ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ ਸੀ। ਜੋ ਮੁਕੱਦਮਾ ਵਿੱਚ ਰਹਿੰਦੇ ਦੋਸ਼ੀ ਵਿਸ਼ਾਲ ਸੇਠੀ ਉਰਫ ਸਰਨਦੀਪ ਉਰਫ ਸ਼ਰਨ ਉਰਫ ਸੁਨਿਆਰਾ ਪੁੱਤਰ ਰਾਮ ਪਾਲ ਵਾਸੀ ਮੇਘੋਵਾਲ ਦੋਆਬਾ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁਕੱਦਮਾ ਵਿੱਚ ਹਸਬ ਜ਼ਾਬਤਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੋਸ਼ੀ ਵਿਸ਼ਾਲ ਸੇਠੀ ਉਕਤ ਪਾਸੋ ਮੁਕੱਦਮਾ ਉਕਤ ਬਾਰੇ ਅਤੇ ਇਸ ਵੱਲੋ ਅਜਿਹੀਆ ਹੋਰ ਕੀਤੀਆ ਲੁੱਟਾ ਖੋਹਾ ਦੀਆ ਵਾਰਦਾਤਾ ਬਾਰੇ ਪੁਛਗਿੱਛ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

















































