ਜਲੰਧਰ, 11 ਸਤੰਬਰ: ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਕਰਵਾਏ ਜਾ ਰਹੇ ਬਲਾਕ ਪੱਧਰੀ ਟੂਰਨਾਮੈਂਟ ਦੇ ਦੂਜੇ ਫੇਜ਼ ਤਹਿਤ ਅੱਜ ਬਲਾਕ ਭੋਗਪੁਰ, ਜਲੰਧਰ ਪੱਛਮੀ, ਫਿਲੌਰ ਅਤੇ ਆਦਮਪੁਰ ਵਿਖੇ ਖੇਡ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੋਗਪੁਰ ਬਲਾਕ ਦੇ ਅਥਲੈਟਿਕਸ ਅੰਡਰ-17 (ਲੜਕੀਆਂ) 400 ਮੀਟਰ ਈਵੈਂਟ ਵਿਚ ਜਪਜੀਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦੀ ਵੰਦਨਾ ਨੇ ਦੂਜਾ ਅਤੇ ਪਿੰਡ ਲੜੋਹਾ ਦੀ ਚਾਹਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਈਵੈਂਟ ਵਿਚ ਪ੍ਰਿਯੰਕਾ ਕੁਮਾਰੀ ਡੱਲਾ ਸਕੂਲ ਨੇ ਪਹਿਲਾ, ਸਰਕਾਰੀ ਕੰਨਿਆ ਸਕੂਲ ਭੋਗਪੁਰ ਦੀ ਵਰਸ਼ਾ ਨੇ ਦੂਜਾ ਅਤੇ ਡੱਲਾ ਸਕੂਲ ਦੀ ਨਵਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡਿਸਕਸ ਥ੍ਰੋ ਈਵੈਂਟ ਵਿਚ ਪਿੰਡ ਡੱਲਾਂ ਦੀ ਹਰਸਿਮਰਤ ਕੌਰ ਜੇਤੂ ਰਹੀ। ਜਦਕਿ ਅਰਚਨਾ ਨੇ ਦੂਜਾ ਅਤੇ ਪਾਇਲ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੀਆਂ) ਡਿਸਕਸ ਥ੍ਰੋ ਵਿਚ ਰੀਤਾ ਅਰੋੜਾ ਜੀ.ਐਨ.ਐਸ ਪਬਲਿਕ ਸਕੂਲ ਪਹਿਲੇ, ਭਵਿਆ ਚੱਡਾ ਦੂਜੇ ਅਤੇ ਗਗਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ।
ਫਿਲੌਰ ਬਲਾਕ ਦੇ ਖੋ-ਖੋ ਅੰਡਰ-21 (ਲੜਕੇ) ਮੁਕਾਬਲੇ ਵਿੱਚ ਨਗਰ ਕਲੱਬ ਨਗਰ ਦੀ ਟੀਮ ਨੇ ਪਹਿਲਾ, ਜੀ.ਐਨ.ਡੀ ਕਾਲਜ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਹਿੰਗ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜਲੰਧਰ ਪੱਛਮੀ ਦੇ ਅਥਲੈਟਿਕਸ 31-40 (ਮਹਿਲਾ) ਮੁਕਾਬਲੇ ਵਿਚ ਲਾਂਗ ਜੰਪ ਮੁਕਾਬਲੇ ਵਿਚ ਸੁਮਨ ਨੇ ਪਹਿਲਾ ਅਤੇ ਕਾਮਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਈਵੈਂਟ ਵਿਚ ਕਿਰਨਪਾਲ ਕੌਰ ਨੇ ਪਹਿਲਾ ਅਤੇ ਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਈਵੈਂਟ ਵਿਚ ਰਮਨਦੀਪ ਕੌਰ ਨੇ ਪਹਿਲਾ ਅਤੇ ਮਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 41-50 ਉਮਰ ਵਰਗ ਵਿੱਚ 3 ਕਿਲੋਮੀਟਰ ਵਾਕ ਵਿਚ ਮਨਜੀਤ ਕੌਰ ਨੇ ਪਹਿਲਾ ਅਤੇ ਡਾ. ਮੋਨਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰਡਰ-21 ਲੜਕੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦਾਂ ਦੀ ਟੀਮ ਨੇ ਪਹਿਲਾ ਅਤੇ ਟ੍ਰੀਨਿਟੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਆਦਮਪੁਰ ਬਲਾਕ ਖੋ-ਖੋ ਅੰਡਰ -17 ਲੜਕੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਜਲਭੇ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਬੱਕਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17, 100 ਮੀਟਰ ਲੜਕੀਆਂ ਈਵੈਂਟ ਵਿਚੋਂ ਪ੍ਰਵੀਨਾ ਖਾਤੂਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਪਹਿਲਾ, ਮਾਜੀਦਾ ਖਾਤੂਨ ਨੇ ਦੂਜਾ ਅਤੇ ਪ੍ਰਭਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

















































