ਪੰਜਾਬ ਮਹਿਲਾ ਕਾਂਗਰਸ  ਦੀ ਮੈਂਬਰਸ਼ਿਪ ਡਰਾਈਵ ਕੱਲ ਤੋਂ ਸ਼ੁਰੂ: ਰੰਧਾਵਾ

ਚੰਡੀਗੜ੍ਹ ਸਤੰਬਰ 14- ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਲ ਇੰਡੀਆ ਮਹਿਲਾ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਤੇ ਪੰਜਾਬ ਮਹਿਲਾ ਕਾਂਗਰਸ ਦੇ ਨਿਗਰਾਨ ਸ੍ਰੀਮਤੀ ਨਤਾਸ਼ਾ ਸ਼ਰਮਾ ਜੀ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦਾ ਸੰਦੇਸ਼ ਲੈਕੇ ਪੁੱਜੇ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਨਤਾਸ਼ਾ ਸ਼ਰਮਾ ਨੇ ਦੱਸਿਆ ਕਿ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਵਿੱਚ ਮਹਿਲਾ ਕਾਂਗਰਸ ਦੀ  ਆਨਲਾਈਨ ਮੈਂਬਰਸ਼ਿਪ ਡਰਾਈਵ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਤੇਜ਼ੀ ਲਈ ਕੱਲ ਪੰਜਾਬ ਮਹਿਲਾ ਕਾਂਗਰਸ ਦੀ ਜਨਰਲ ਬਾਡੀ , ਜ਼ਿਲਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਦੀ ਮੀਟਿੰਗ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਅਤੇ ਇਸ ਮੌਕੇ ਸਮੂਹ ਅਹੁਦੇਦਾਰਾਂ ਨੂੰ ਇਸ ਮੈਂਬਰਸ਼ਿਪ ਪ੍ਰਤੀ ਜਾਣਕਾਰੀ ਦਿੱਤੀ ਜਾਵੇਗੀ।  ਉਨਾਂ ਦੱਸਿਆ ਕਿ ਇਸ ਮੈਂਬਰਸ਼ਿਪ ਦੀ ਪ੍ਰਤੀ ਮੈਂਬਰ ਫੀਸ 100 ਰੁਪਿਆ ਹੋਵੇਗੀ।
ਇਸੇ ਦੌਰਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ 5 ਸਤੰਬਰ 1984 ਨੂੰ ਬੰਗਲੌਰ ਵਿਚ ਸਾਡੇ ਸਵਰਗੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ  ਮਹਿਲਾ ਕਾਂਗਰਸ ਨੂੰ ਕਾਂਗਰਸ ਦੀ ਫਰੰਟਲ ਆਰਗਨਾਈਜੇਸ਼ਨ ਵਜੋਂ ਦਰਜਾ ਦਿੱਤਾ ਸੀ ਜਿਸਨੂੰ ਅੱਗੇ ਵਧਾਉਂਦਿਆ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਵੱਲੋਂ ਮਹਿਲਾਵਾਂ ਨੂੰ ਪੰਚਾਇਤੀ ਅਤੇ ਸ਼ਹਿਰੀ ਸਥਾਨਕ ਚੋਣਾਂ ਵਿੱਚ 33% ਰਿਜਰਵੇਸ਼ਨ ਦਿੱਤੀ ਸੀ। ਉਨਾਂ ਕਿਹਾ ਕਿ ਮਹਿਲਾਵਾਂ ਨੂੰ ਵਧੇਰੇ ਤਾਕਤ ਦੇਣ ਲਈ ਸ੍ਰੀਮਤੀ ਸੋਨੀਆ ਗਾਂਧੀ ਜੀ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਰਿਜ਼ਰਵੇਸ਼ਨ ਮੁਹਈਆ ਕਰਵਾਉਣ ਲਈ ਰਾਜਸਭਾ ਵਿੱਚ ਬਿਲ ਪਾਸ ਕਰਵਾ ਲਿਆ ਸੀ ਪਰ ਭਾਜਪਾ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਲੋਕ ਸਭਾ ਵਿੱਚ ਪਾਸ ਹੋਣ ਤੋਂ ਰੋਕਿਆ ਸੀ।
ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਬਿੱਲ ਨੂੰ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਹੈ ਪਰ ਹੇਠਲੇ ਪੱਧਰ ਤੇ ਲਾਗੂ ਕਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਇਸ ਬਿੱਲ ਨੂੰ ਜਨਗਣਨਾ ਤੋਂ ਬਾਅਦ ਲਾਗੂ ਕਰਨ ਦਾ ਬਹਾਨਾ ਬਣਾ ਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਪਰ ਆਲ ਇੰਡੀਆ ਮਹਿਲਾ ਕਾਂਗਰਸ ਬਿੱਲ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਤੇ ਅੰਤ ਤੱਕ ਕਰੇਗੀ।
ਸ਼੍ਰੀਮਤੀ ਨਤਾਸ਼ਾ ਸ਼ਰਮਾ ਨੇ ਕਿਹਾ ਕਿ ਕਿਹਾ ਕਿ ਅੱਜ ਦੇਸ਼ ਵਿੱਚ ਮਹਿਲਾਵਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ। ਨਿਤ ਦਿਨ ਮਹਿਲਾਵਾਂ ਬਲਾਤਕਾਰ, ਯੋਣ ਸ਼ੋਸ਼ਣ ਅਤੇ ਘਰੇਲੂ ਅੱਤਿਆਚਾਰ ਦੀਆਂ ਸ਼ਿਕਾਰ ਹੋ ਰਹੀਆਂ ਹਨ। ਇਸ ਦੇ ਨਾਲ ਹੀ ਮਹਿਲਾ ਨੂੰ ਆਪਣਾ ਘਰ ਅਤੇ ਰਸੋਈ ਚਲਾਉਣ ਲਈ ਮਹਿੰਗਾਈ ਨਾਲ ਜੂਝਣਾ ਪੈ ਰਿਹਾ। ਨਸ਼ਿਆਂ ਅਤੇ ਗੈਂਗਸਟਰਵਾਦ ਦੇ ਸ਼ਿਕਾਰ ਨੌਜਵਾਨਾਂ ਦੀਆਂ ਮਾਵਾਂ ਭੈਣਾਂ ਅਤਿ ਦੁਖੀ ਹਨ। ਇਹਨਾਂ ਸਾਰੀਆਂ ਕੁਰੀਤੀਆਂ ਦੀ ਰੋਕਥਾਮ ਲਈ ਅੱਜ ਅਸੀਂ ਮਹਿਲਾ ਕਾਂਗਰਸ ਨੂੰ ਤਕੜਾ ਕਰਨਾ ਚਾਹੁੰਦੇ ਹਾਂ ਜਿਸ ਦੇ ਲਈ ਇਸ ਮੈਂਬਰਸ਼ਿਪ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਹੈ।
ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਮੀਤ ਪ੍ਰਧਾਨ ਡਾਕਟਰ ਅਮਨਦੀਪ ਕੌਰ ਢੋਲੇਵਾਲ ਅਤੇ ਸਕੱਤਰ ਮਨਪ੍ਰੀਤ ਕੌਰ ਸੰਧੂ
ਵੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top