ਕੱਲ ਦਾਊਦਪੁਰ ਵਿੱਖੇ 32 ਪ੍ਰਾਣੀਆਂ ਨੇ ਕੀਤਾ ਬਲੱਡ ਦਾਨ – ਸੇਵਾਦਾਰ ਭਾਈ ਸੁਖਜੀਤ ਸਿੰਘ, ਸੁੱਖੀ ਦਾਊਦਪੁਰੀਆ

ਜਲੰਧਰ – ਬੀਤੇ ਦਿਨੀਂ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਅਤੇ ਵੀਡੀਓ ਡਾਇਰੈਕਟਰ ਬਾਈ ਸੁੱਖੀ ਦਾਊਦਪੁਰੀਆ ਜੀ ਵੱਲੋਂ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੀ ਸਮੁੱਚੀ ਟੀਮ ਦੇ ਵੱਡੇ ਸਹਿਯੋਗ ਨਾਲ ਥੈਲਾਸੀਮੀਆ ਦੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਚੰਗੀ ਸਿਹਤਯਾਬੀ ਲਈ 38 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪਣੇ 26 ਵੇ ਜਨਮ ਦਿਨ ਦੇ ਸ਼ੁੱਭ ਮੋਕੇ ਤੇ ਵੱਡੇ ਭਰਾ ਸੇਠੀ ਯੂ ਕੇ ਅਤੇ ਸ਼ੁੱਭ ਯੂ ਕੇ ਦੇ ਵੱਡੇ ਸਹਿਯੋਗ ਨਾਲ ਲਗਾਇਆ ਗਿਆ
ਜਿਸ ਦਾ ਸ਼ੁੱਭ ਆਰੰਭ ਮੈਡਮ ਪਰਮਿੰਦਰ ਕੌਰ ਜੀ ਪ੍ਰਧਾਨ ਐਨ ਆਰ ਆਈ ਸਭਾ ਪੰਜਾਬ ਸਰਕਾਰ ਵੱਲੋਂ ਕੀਤਾਂ ਗਿਆ ਜਿਸ ਵਿੱਚ ਸੱਭ ਤੋਂ ਪਹਿਲਾਂ ਬਲੱਡ ਡੋਨੇਟ ਬਾਡੇ ਬੁਆਏ ਸੁੱਖੀ ਦਾਊਦਪੁਰੀਆ ਜੀ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਵੱਲੋਂ ਆਪ ਕਰ ਬਲੱਡ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ
ਇਸ ਮੋਕੇ ਬਲੱਡ ਕੈਂਪ ਨੂੰ ਚਾਰ ਚੰਨ ਲਾਉਣ ਲਈ ਬਤੋਰ ਮੁੱਖ ਮਹਿਮਾਨ ਵਜੋਂ ਬੋਲੀਨੇ ਪਿੰਡ ਦੀ ਸ਼ਾਨ ਸਰਪੰਚ ਯੂਨੀਅਨ ਪ੍ਰਧਾਨ ਸਾਬ ਅਤੇ ਮੌਜੂਦਾ ਸਰਪੰਚ ਸਾਬ ਸ਼੍ਰੀ ਕੁਲਵਿੰਦਰ ਬਾਘਾ ਸਾਬ ਜੀ, ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਦੇ ਮਾਣਯੋਗ ਪ੍ਰਧਾਨ ਸਾਬ ਜੱਥੇਦਾਰ ਸਰਦਾਰ ਮਨੋਹਰ ਸਿੰਘ ਜੀ ਮਿਨਹਾਸ ਡਰੋਲੀ ਜੀ, ਉਘੇ ਸਮਾਜ ਸੇਵੀ ਅਤੇ ਗ਼ਰੀਬਾਂ ਦੇ ਦਰਦੀ ਐਡਵੋਕੇਟ ਸਰਦਾਰ ਯੁਵਰਾਜ ਸਿੰਘ ਜੀ ਅਤੇ ਪੂਰੇ ਵਕੀਲਾਂ ਦੇ ਯੂਨਿਟ, ਐਡਵੋਕੇਟ ਸਾਹਿਲ ਜੀ ਆਦਿਕ ਵਕੀਲ ਸਹਿਬਾਨਾਂ ਨਾਲ ਨਾਲ ਆਦਮਪੁਰ ਦੁਆਬੇ ਦੀ ਸ਼ਾਨ ਅਤੇ ਉੱਘੇ ਸਮਾਜਸੇਵੀ ਸ਼੍ਰੀ ਪੰਕਜ ਕੁਮਾਰ ਹਨੀ ਭੱਟੀ ਸਾਬ ਜੀ ਆਪਣੇ ਸਮੁੱਚੇ ਸਾਥੀਆਂ ਦੇ ਕਾਫਲੇ ਸਮੇਤ ਪਹੁੰਚੇ
ਇਸ ਮੋਕੇ ਗੁਰੂ ਕਾ ਲੰਗਰ ਵੀ  ਦਾਊਦਪੁਰੀਆ ਪਰਿਵਾਰ ਵੱਲੋਂ ਅਟੁੱਟ ਵਰਤਾਇਆ ਗਿਆ ਇਸ ਮੌਕੇ ਪ੍ਰੀਤ ਅਲਮੀਨੀਅਮ ਧੀਰੋਵਾਲ, ਭੀਮ ਆਰਮੀ ਦੇ ਪੰਜਾਬ ਪ੍ਰਧਾਨ ਮਾਣਯੋਗ ਸ਼੍ਰੀ ਪਰਮਜੀਤ ਜੀ ਅਤੇ ਕਾਫਲੇ ਸਮੇਤ ਪਹੁੰਚੇ ਅਤੇ ਸਰਦਾਰ ਜਸਵੀਰ ਸਿੰਘ ਜੀ ਸਾਬੀ ਪਧਿਆਣਾ ਆਪਣੇ ਸਮੂਹ ਸਾਥੀਆਂ ਸਮੇਤ ਪਹੁੰਚੇ ਅਤੇ ਮਾਣਯੋਗ ਐਮ ਐਲ ਏ ਸਹਿਬਾਨ ਸਰਦਾਰ ਸੁਖਵਿੰਦਰ ਸਿੰਘ ਜੀ ਕੋਟਲੀ ਸਾਬ ਜੀਆਂ ਦੇ ਅਚਾਨਕ ਰੁਝੇਵੇਂ ਪੈਣ ਕਰਕੇ ਉਨ੍ਹਾਂ ਦੇ ਸਪੁੱਤਰ
ਸ਼੍ਰੀ ਗੈਰੀ ਕੋਟਲੀ ਜੀ ਆਪਣੇ ਕਾਫਲੇ ਸਮੇਤ ਪਹੁੰਚੇ ਇਸ ਬਲੱਡ ਕੈਂਪ ਨੂੰ ਵਿਸ਼ੇਸ਼ ਕਰਕੇ ਸਫਲ ਬਣਾਉਣ ਵਿੱਚ ਭੈਣ ਮਨਜੀਤ ਕੌਰ ਮਹਿਤਾ ਜੀਆ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ
ਸੋਂ ਅੰਤ ਵਿੱਚ ਸੇਵਾਦਾਰ ਭਾਈ ਸੁਖਜੀਤ ਸਿੰਘ , ਵੀਡੀਓ ਡਾਇਰੈਕਟਰ ਬਾਈ ਸੁੱਖੀ ਦਾਊਦਪੁਰੀਆ ਜੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਸਾਰੇ ਬਲੱਡ ਡੋਨਰ ਵੀਰਾਂ ਭੈਣਾਂ ਦਾ, ਬਲੱਡ ਬੈਂਕ ਦੀ ਸਮੁੱਚੀ ਟੀਮ ਦਾ ਪ੍ਰਸ਼ਾਸਨ ਦਾ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ, ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਕੋਟਿ ਕੋਟਿ ਧੰਨਵਾਦ ਕੀਤਾ

Leave a Comment

Your email address will not be published. Required fields are marked *

Scroll to Top