ਜਲੰਧਰ (ਸੁਲਿੰਦਰ ਕੰਡੀ)- ਸ਼ਹੀਦ ਸੁਭਾਸ਼ ਕੁਮਾਰ ਪੁੱਤਰ ਸ਼੍ਰੀ ਦੌਲਤ ਰਾਮ ਦਾ ਜਨਮ ਦਾ 10 ਅਕਤੂਬਰ 1965 ਨੂੰ ਪਿੰਡ ਥਰੀਅਲ ਜਿਲਾ ਪਠਾਨਕੋਟ ਵਿੱਚ ਹੋਇਆ। ਸੁਭਾਸ਼ ਕੁਮਾਰ ਨੇ ਆਪਣੀ ਮੁੱਢਲੀ ਪੜ੍ਹਾਈ ਗੌਰਮੈਂਟ ਸਕੂਲ ਮਧੂਪੁਰ ਵਿਖੇ ਕੀਤੀ। ਸੁਭਾਸ਼ ਕੁਮਾਰ ਪੰਜ ਭਰਾ ਇੱਕ ਭੈਣ ਸਨ। ਸੀ.ਆਰ.ਪੀ.ਐਫ. ਵਿੱਚ ਭਰਤੀ ਪਤਾ ਲੱਗਣ ਤੇ ਸੁਭਾਸ਼ ਕੁਮਾਰ ਨੇ ਘਰੋਂ ਆਗਿਆ ਲਈ ਅਤੇ ਸੀ.ਆਰ.ਪੀ.ਐਫ. ਦੀ ਭਰਤੀ ਦੇਖਣ ਪਠਾਨਕੋਟ ਵਿਖੇ ਚਲੇ ਗਏ। ਪਠਾਨਕੋਟ ਵਿਖੇ ਸੁਭਾਸ਼ ਕੁਮਾਰ ਦੀ ਭਰਤੀ ਹੋ ਗਈ। ਭਰਤੀ ਹੋਣ ਦੇ ਕੁਝ ਦਿਨ ਬਾਅਦ ਸੁਭਾਸ਼ ਕੁਮਾਰ ਟਰੇਨਿੰਗ ਲਈ ਗਰੁੱਪ ਸੈਂਟਰ ਅਬਾੜੀ ਚਲੇ ਗਏ। ਟ੍ਰੇਨਿੰਗ ਸੈਂਟਰ ਪਹੁੰਚਣ ਤੇ ਸੀ.ਆਰ.ਪੀ.ਐਫ. ਦੇ ਸੀਨੀਅਰ ਉਸਤਾਦ ਉਸਨੂੰ ਮਿਲੇ। ਉਹਨਾਂ ਨੇ ਸੁਭਾਸ਼ ਕੁਮਾਰ ਨੂੰ ਸੀ.ਆਰ.ਪੀ.ਐਫ. ਦੇ ਦਫਤਰ ਬੁਲਾਇਆ, ਜਿੱਥੇ ਸੁਭਾਸ਼ ਕੁਮਾਰ ਨੂੰ ਸੀ.ਆਰ.ਪੀ.ਐਫ. ਦੀ ਸਾਰੀ ਜਾਣਕਾਰੀ ਦਿੱਤੀ ਗਈ। ਦੂਸਰੇ ਦਿਨ ਫਿਰ ਸੁਭਾਸ਼ ਕੁਮਾਰ ਨੂੰ ਦਫਤਰ ਬੁਲਾ ਕੇ ਫੋਰਸ ਨੰਬਰ 911174042 ਅਤੇ ਸੀ.ਆਰ.ਪੀ.ਐਫ. ਦਾ ਹੋਰ ਜਰੂਰੀ ਸਮਾਨ ਦਿੱਤਾ ਗਿਆ।
ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਪਹਿਲੇ ਕੁਝ ਦਿਨ ਤਾਂ ਸੁਭਾਸ਼ ਕੁਮਾਰ ਨੂੰ ਸੀ.ਆਰ.ਪੀ.ਐਫ. ਦੀ ਪਰੰਪਰਾ ਵਿੱਚ ਚਲਣਾ ਥੋੜਾ ਮੁਸ਼ਕਿਲ ਲੱਗ ਰਿਹਾ ਸੀ। ਪਰ ਹੌਲੀ ਹੌਲੀ ਉਸਤਾਦਾਂ ਤੋਂ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ। ਕਈ ਵਾਰ ਤਾਂ ਸੁਭਾਸ਼ ਦੇ ਨਾਲ ਦੇ ਦੋਸਤ ਨੌਕਰੀ ਛੱਡਣ ਦੀਆਂ ਗੱਲਾਂ ਵੀ ਕਰਦੇ। ਪਰ ਉਸਤਾਦਾਂ ਦੀ ਸੂਝ ਬੂਝ ਤੇ ਸਮਝਾਉਣ ਨਾਲ ਸਮਝ ਜਾਂਦੇ। ਹੌਲੀ ਹੌਲੀ ਟਰੇਨਿੰਗ ਸ਼ੁਰੂ ਹੋ ਰਹੀ ਸੀ। ਉਸਤਾਦਾਂ ਦੀ ਟਰੇਨਿੰਗ ਨਾਲ ਸੁਭਾਸ਼ ਕੁਮਾਰ ਹੁਣ ਸਭ ਤੋਂ ਅੱਗੇ ਜਾ ਰਿਹਾ ਸੀ। ਉਸਤਾਦ ਵੀ ਕਈ ਵਾਰ ਹੈਰਾਨ ਰਹਿ ਜਾਂਦੇ। ਉਸਤਾਦ ਹੁਣ ਸੁਭਾਸ਼ ਕੁਮਾਰ ਨੂੰ ਪਰੇਡ ਦੇ ਪਹਿਲੇ ਜਵਾਨਾਂ ਵਿੱਚ ਰੱਖਣ ਲੱਗ ਗਏ। ਪਰੇਡ ਤੋਂ ਬਾਅਦ ਸ਼ਾਮ ਨੂੰ ਇਹਨਾਂ ਕੋਲੋਂ ਸਟੰਟ ਵੀ ਕਰਵਾਏ ਜਾਂਦੇ। ਸਾਰੇ ਸਟੰਟ ਸੁਭਾਸ਼ ਕੁਮਾਰ ਬੜੀ ਹੀ ਆਸਾਨੀ ਨਾਲ ਪਾਸ ਕਰ ਲੈਂਦਾ। ਉਸਤਾਦ ਇਸ ਨੂੰ ਫਾਈਟਰ ਕਹਿ ਕੇ ਬੁਲਾਉਂਦੇ। ਉਧਰੋਂ ਟਰੇਨਿੰਗ ਵੀ ਖਤਮ ਹੋਣ ਜਾ ਰਹੀ ਸੀ।

ਜੰਗਲ ਕੈਂਪ ਦੀ ਤਿਆਰੀ ਹੋ ਰਹੀ ਸੀ। ਕੁਝ ਜਵਾਨ ਜੰਗਲ ਟਰੇਨਿੰਗ ਬਾਰੇ ਬਹੁਤ ਸੋਚ ਰਹੇ ਸਨ। ਪਰ ਉਸਤਾਦਾਂ ਦੇ ਦੱਸਣ ਤੇ ਸਾਰੇ ਦਲੇਰ ਹੋ ਜਾਂਦੇ ਅਤੇ ਕੁਝ ਹੀ ਦਿਨਾਂ ਵਿੱਚ ਯੂਨਿਟ ਦੇ ਸਾਰੇ ਜਵਾਨ ਨੇੜਲੇ ਜੰਗਲ ਵਿੱਚ ਚਲੇ ਗਏ। ਜੰਗਲ ਟ੍ਰੇਨਿੰਗ ਦੌਰਾਨ ਠੰਡ ਬਹੁਤ ਪੈ ਰਹੀ ਸੀ। ਜਵਾਨਾਂ ਨੇ ਠੰਡ ਤੋਂ ਬੱਚਣ ਦਾ ਪ੍ਰਬੰਧ ਵੀ ਕਰ ਲਿਆ ਸੀ। ਉਸਤਾਦਾਂ ਨੇ ਸੰਘਣੇ ਜੰਗਲਾਂ ਵਿੱਚ ਇਹਨਾਂ ਜਵਾਨਾਂ ਨੂੰ ਰੋਕਿਆ ਹੋਇਆ ਸੀ। ਕਈ ਵਾਰ ਰਾਤ ਦੀ ਟ੍ਰੇਨਿੰਗ ਵਿੱਚ ਸੀ.ਆਰ.ਪੀ.ਐਫ. ਦੇ ਜਵਾਨ ਗੁੰਮ ਵੀ ਹੋ ਜਾਂਦੇ। ਪਰ ਉਸਤਾਦਾਂ ਦੀ ਦਿਸ਼ਾ ਦੱਸਣ ਤੇ ਉਹ ਆਪਣੇ ਆਪਣੇ ਕੈਂਪਾਂ ਵਿੱਚ ਪਹੁੰਚ ਜਾਂਦੇ। ਜੰਗਲ ਟਰੇਨਿੰਗ ਦੇ ਨਾਲ ਨਾਲ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਪਾਣੀ ਦੀ ਵੀ ਘਾਟ ਕਰਕੇ ਆਪਣੇ ਲਈ ਵਰਤਣ ਵਾਲਾ ਪਾਣੀ ਦੂਰੋਂ ਲੈ ਕੇ ਆਉਣਾ ਪੈਂਦਾ ਸੀ। ਸੁਭਾਸ਼ ਕੁਮਾਰ ਪਾਣੀ ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦਾ ਸੀ। ਸੀਨੀਅਰ ਅਧਿਕਾਰੀਆਂ ਨੇ ਵੀ ਜੰਗਲ ਵਿੱਚ ਜਵਾਨਾਂ ਦੇ ਨਾਲ ਰਹਿਣਾ ਪਸੰਦ ਕੀਤਾ ਤਾਂ ਜਵਾਨਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਸੀਨੀਅਰ ਅਧਿਕਾਰੀ ਜੰਗਲ ਦੀ ਹਰ ਛੋਟੀ ਛੋਟੀ ਗੱਲਾਂ ਦੀ ਆਪਣੇ ਜਵਾਨਾਂ ਨੂੰ ਜਾਣਕਾਰੀ ਦਿੰਦੇ। ਇਹਨਾਂ ਜਵਾਨਾਂ ਦੇ ਟੈਸਟ ਵੀ ਲਏ ਜਾਂਦੇ ਤੇ ਸਾਰਿਆਂ ਜਵਾਨਾਂ ਨੇ ਜੰਗਲ ਦੀ ਟ੍ਰੇਨਿੰਗ ਨੂੰ ਪਾਸ ਕਰ ਲਿਆ। ਸੀਨੀਅਰ ਅਧਿਕਾਰੀਆਂ ਨੇ ਸੁਭਾਸ਼ ਕੁਮਾਰ ਦੀਆਂ ਸੇਵਾਵਾਂ ਨੂੰ ਦੇਖ ਕੇ ਇਸਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ। ਕੁਝ ਹੀ ਦਿਨਾਂ ਵਿੱਚ 69 ਬਟਾਲੀਅਨ ਹੈਡ ਕੁਆਰਟਰ ਪਹੁੰਚ ਗਈ। ਕੁਝ ਦਿਨ ਕੈਂਪ ਡਿਊਟੀ ਕਰਨ ਤੋਂ ਬਾਅਦ ਸੁਭਾਸ਼ ਕੁਮਾਰ ਅਤੇ ਇਸ ਦੇ ਸਾਥੀਆਂ ਨੂੰ ਕੁਝ ਦਿਨਾਂ ਦੀ ਛੁੱਟੀ ਦੇ ਕੇ ਪਿੰਡ ਭੇਜਿਆ ਗਿਆ।

ਪਿੰਡ ਪਹੁੰਚਣ ਤੇ ਸੁਭਾਸ਼ ਕੁਮਾਰ ਦੇ ਦੋਸਤ ਅਤੇ ਇਹਨਾਂ ਦਾ ਪਰਿਵਾਰ ਸੁਭਾਸ਼ ਕੁਮਾਰ ਨੂੰ ਲੈਣ ਲਈ ਸ਼ਹਿਰ ਗਏ। ਉਥੇ ਉਹਨਾਂ ਨੇ ਫੁੱਲਾਂ ਨਾਲ ਸੁਭਾਸ਼ ਕੁਮਾਰ ਦਾ ਸਵਾਗਤ ਕੀਤਾ। ਸੁਭਾਸ਼ ਕੁਮਾਰ ਬਹੁਤ ਖੁਸ਼ ਸੀ ਕਿ ਉਸਦੇ ਪਰਿਵਾਰ ਅਤੇ ਦੋਸਤ ਉਸ ਨੂੰ ਇੰਨਾ ਇੱਜਤ ਮਾਣ ਦੇ ਰਹੇ ਸਨ। ਘਰ ਪਹੁੰਚਣ ਤੇ ਇਹਨਾਂ ਦੇ ਪਿਤਾ ਦੋਲਤ ਰਾਮ ਨੇ ਸੁਭਾਸ਼ ਦੇ ਦੋਸਤਾਂ ਅਤੇ ਪਿੰਡ ਵਾਸੀਆਂ ਨੂੰ ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ। ਸੁਭਾਸ਼ ਦੇ ਦੋਸਤ ਉਸ ਤੋਂ ਫੋਰਸ ਬਾਰੇ ਪੁੱਛਦੇ ਅਤੇ ਸੁਭਾਸ਼ ਆਪਣੀ ਟ੍ਰੇਨਿੰਗ ਦੀਆਂ ਗੱਲਾਂ ਆਪਣੇ ਯਾਰਾਂ ਦੋਸਤਾਂ ਨਾਲ ਸਾਂਝੀਆਂ ਵੀ ਕਰਦੇ। ਸੁਭਾਸ਼ ਦੀਆਂ ਟ੍ਰੇਨਿੰਗ ਦੀਆਂ ਗੱਲਾਂ ਸੁਣ ਸੁਣ ਕੇ ਸਾਰੇ ਦੋਸਤ ਬਹੁਤ ਖੁਸ਼ ਹੁੰਦੇ। ਛੁੱਟੀ ਖਤਮ ਹੋਣ ਤੇ ਸੁਭਾਸ਼ ਕੁਮਾਰ ਆਪਣੀ ਬਟਾਲੀਅਨ ਵਿੱਚ ਜਾਣ ਦੀ ਤਿਆਰੀ ਕਰਦੇ ਕੁਝ ਹੀ ਦਿਨਾਂ ਵਿੱਚ ਆਪਣੀ ਬਟਾਲੀਅਨ ਵਿੱਚ ਪਹੁੰਚ ਜਾਂਦੇ ਅਤੇ ਰੁਟੀਨ ਦੀ ਤਰ੍ਹਾਂ ਡਿਊਟੀ ਕਰਨ ਲੱਗਦੇ। ਚਿੱਠੀਆਂ ਰਾਹੀਂ ਆਪਣੇ ਪਰਿਵਾਰ ਦਾ ਹਾਲ ਚਾਲ ਪੁੱਛਦੇ ਰਹਿੰਦੇ।

ਡਿਊਟੀ ਦੇ ਨਾਲ ਨਾਲ ਸੁਭਾਸ਼ ਕੁਮਾਰ ਨੂੰ ਕੁਝ ਨੇੜਲੇ ਸ਼ਹਿਰਾਂ ਦੀ ਸੀਆਈਡੀ ਕਰਨ ਲਈ ਵੀ ਭੇਜਿਆ ਜਾਂਦਾ, ਇਹ ਸਾਰੀ ਜਾਣਕਾਰੀ ਲਿਆ ਕੇ ਸੁਭਾਸ਼ ਕੁਮਾਰ ਆਪਣੇ ਸੀਨੀਅਰ ਅਫਸਰਾਂ ਨੂੰ ਦਿੰਦੇ। ਇਸ ਦੇ ਕੰਮਾਂ ਤੇ ਸੀਨੀਅਰ ਅਧਿਕਾਰੀ ਬਹੁਤ ਖੁਸ਼ ਸਨ। ਇੱਕ ਦਿਨ ਇਹਨਾਂ ਦੇ ਪਿਤਾ ਨੇ ਚਿੱਠੀ ਰਾਹੀਂ ਸੁਭਾਸ਼ ਨਾਲ ਵਿਆਹ ਦੀ ਚਰਚਾ ਕੀਤੀ। ਸੁਭਾਸ਼ ਨੇ ਇਹ ਚਰਚਾ ਆਪਣੇ ਸੀਨੀਅਰ ਅਧਿਕਾਰੀ ਨਾਲ ਵੀ ਕੀਤੀ ਅਤੇ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ। ਉਸ ਸਮੇਂ ਸੁਭਾਸ਼ ਕੁਮਾਰ ਦੀ ਪੋਸਟਿੰਗ ਸ੍ਰੀਨਗਰ ਹੋ ਗਈ ਸੀ। ਅੱਤਵਾਦ ਦਾ ਵੀ ਸ਼੍ਰੀਨਗਰ ਵਿੱਚ ਬਹੁਤ ਜ਼ੋਰ ਸੀ। ਪਿੰਡ ਪਹੁੰਚਣ ਤੇ ਇਹਨਾਂ ਦੇ ਪਿਤਾ ਨੇ ਸੁਭਾਸ਼ ਕੁਮਾਰ ਦਾ ਵਿਆਹ 11 ਦਸੰਬਰ 1994 ਨੂੰ ਰੰਜੂ ਬਾਲਾ ਨਾਲ ਕਰ ਦਿੱਤਾ। ਰੰਜੂ ਬਾਲਾ ਇੱਕ ਚੰਗੇ ਇਨਸਾਨ ਦੇ ਲੜ ਲੱਗ ਕੇ ਬਹੁਤ ਖੁਸ਼ ਸੀ। ਸੁਭਾਸ਼ ਕੁਮਾਰ ਨੇ ਇਸ ਤਰ੍ਹਾਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਨਾਲ ਦਿਨ ਬਿਤਾਉਣੇ ਸ਼ੁਰੂ ਕਰ ਦਿੱਤੇ। ਕੁਝ ਕੁਝ ਸਮਾਂ ਪਾ ਕੇ ਸੁਭਾਸ਼ ਕੁਮਾਰ ਦੇ ਘਰੇ ਤਿੰਨ ਬੱਚਿਆਂ ਨੇ ਜਨਮ ਲਿਆ। ਪਰਿਵਾਰ ਨਾਲ ਹੱਸਦੇ ਖੇਡਦੇ ਕਦੋਂ ਛੁੱਟੀ ਖਤਮ ਹੋ ਜਾਂਦੀ ਪਤਾ ਹੀ ਨਹੀ ਲੱਗਦਾ। ਇਸੇ ਤਰ੍ਹਾਂ ਕੁਝ ਦਿਨਾਂ ਦੀ ਛੁੱਟੀ ਬਾਅਦ ਖਤਮ ਹੋਣ ਤੇ ਵਾਪਸ ਆਪਣੀ ਡਿਊਟੀ ਤੇ ਸ੍ਰੀਨਗਰ ਚਲੇ ਗਏ ਰੁਟੀਨ ਵਿੱਚ ਡਿਊਟੀ ਸ਼ੁਰੂ ਕਰ ਦਿੱਤੀ।
4 ਅਗਸਤ 2004 ਨੂੰ ਲਗਭਗ ਰਾਤ ਦੇ ਕਰੀਬ 8:30 ਵਜੇ ਹਨੇਰੇ ਦਾ ਫਾਇਦਾ ਚੁੱਕ ਕੇ ਕੁਝ ਅੱਤਵਾਦੀਆਂ ਨੇ 69 ਬਟਾਲੀਅਨ ਕੰਪਨੀ ਦੇ ਮੁੱਖ ਗੇਟ ਤੇ ਗਰਨੇਟਾਂ ਨਾਲ ਗੋਲਾਬਾਰੀ ਕਰ ਦਿੱਤੀ ਅਤੇ ਸੰਤਰੀ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਪਰ ਹਨੇਰੇ ਦਾ ਫਾਇਦਾ ਲੈਂਦੇ ਹੋਏ ਇਹ ਅੱਤਵਾਦੀ ਗੋਲਾਬਾਰੀ ਕਰਦੇ ਹੋਏ ਕੰਪਨੀ ਫਿਰੋਜ ਮੰਗਲ ਪੀ.ਐਸ. ਰਾਜਬਾਗ ਸ੍ਰੀਨਗਰ ਵਿਖੇ ਕੰਪਨੀ ਹੈਡ ਕੁਆਰਟਰ ਦੇ ਅੰਦਰ ਘੁਸ ਗਏ। ਇਹਨਾਂ ਅੱਤਵਾਦੀਆਂ ਨੇ ਸੰਤਰੀ ਨੂੰ ਵੀ ਸ਼ਹੀਦ ਕਰ ਦਿੱਤਾ ਅਤੇ ਕੈਂਪ ਦੇ ਅੰਦਰ ਵੜ ਕੇ ਹੰਧਾ ਧੁੰਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅੰਦਰ ਵਾਲੇ ਨੌਜਵਾਨਾਂ ਵਿੱਚ ਭਗਦੜ ਮੱਚ ਗਈ ਅਤੇ ਉਹਨਾਂ ਨੇ ਵੀ ਜਵਾਬੀ ਫਾਇਰ ਸ਼ੁਰੂ ਕਰ ਦਿੱਤੇ। ਸੀ.ਆਰ.ਪੀ.ਐਫ. ਦੇ ਜਵਾਨਾਂ ਦਾ ਇੰਨਾ ਜਬਰਦਸਤ ਫਾਇਰ ਸੀ ਕਿ ਅੱਤਵਾਦੀ ਭੱਜਣ ਲਈ ਮਜਬੂਰ ਹੋ ਗਏ। ਸਾਰੇ ਅੱਤਵਾਦੀਆਂ ਨੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਇੱਕ ਕਮਰੇ ਵਿੱਚ ਬੈਠ ਕੇ ਜਵਾਨਾਂ ਤੇ ਗੋਲੀਬਾਰੀ ਕਰਦੇ ਰਹੇ। ਲੁਕੇ ਹੋਏ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਸੀ.ਆਰ.ਪੀ.ਐਫ. ਵੱਲੋਂ ਇੱਕ ਇੱਕ ਅਸਾਲਟ ਟੀਮ ਬਣਾਈ ਗਈ ਸੀ। ਜਿਸ ਨੇ ਰੂਮ ਇੰਟਰਵੈਸ਼ਨ ਡਰਿਲ ਕਰਨ ਤੋਂ ਬਾਅਦ ਅੱਤਵਾਦੀ ਬੇਅਸਰ ਕਰ ਦਿੱਤੇ ਮਾਰੇ ਗਏ। ਅੱਤਵਾਦੀਆਂ ਕੋਲੋਂ ਏਕੇ ਰਾਈਫਲ ਬਰਾਮਦ ਹੋਈਆਂ। ਇਹ ਭਿਆਨਕ ਗੋਲਾਬਾਰੀ ਵਿੱਚ ਸੀ.ਆਰ.ਪੀ.ਐਫ. ਦੇ ਇੱਕ ਅਧਿਕਾਰੀ ਸਮੇਤ ਨੌ ਬਹਾਦਰ ਜਵਾਨ ਸ਼ਹੀਦ ਹੋ ਗਏ। ਜਿਸ ਵਿੱਚ ਐਚਸੀ ਡਰਾਈਵਰ ਸੁਭਾਸ਼ ਕੁਮਾਰ ਵੀ ਮੌਜੂਦ ਸੀ। ਇਹਨਾਂ ਸਾਰਿਆਂ ਜਵਾਨਾਂ ਨੂੰ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਤਿਰੰਗੇ ਵਿੱਚ ਲਪੇਟ ਕੇ ਸਾਰਿਆਂ ਜਵਾਨਾਂ ਦੇ ਆਪੋ ਆਪਣੇ ਪਿੰਡ ਭੇਜ ਦਿੱਤਾ।

ਇੱਕ ਟੀਮ ਸੁਭਾਸ਼ ਕੁਮਾਰ ਦੇ ਪਿੰਡ ਥਰੀਅਲ ਜ਼ਿਲਾ ਪਠਾਨਕੋਟ ਨੂੰ ਚੱਲੀ ਗਈ। ਪਿੰਡ ਪਹੁੰਚਣ ਤੇ ਗਰੁੱਪ ਸੈਂਟਰ ਦੇ ਡੀਆਈਜੀ ਸ਼ਹੀਦ ਨੂੰ ਸਲਾਮੀ ਦੇਣ ਲਈ ਪਹੁੰਚੇ। ਜਦੋਂ ਸੁਭਾਸ਼ ਕੁਮਾਰ ਦੀ ਗੱਡੀ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਸੋਗ ਛਾ ਗਿਆ ਅਤੇ ਉਹਨਾਂ ਦੇ ਘਰ ਦੇ ਇਹਨਾਂ ਗੱਡੀਆਂ ਨੂੰ ਦੇਖ ਕੇ ਰੋਣ ਕੁਰਲਾਉਣ ਲੱਗੇ। ਸ਼ਹੀਦੀ ਦੀ ਖਬਰ ਉਹਨਾਂ ਦੇ ਘਰ ਪਹਿਲਾਂ ਹੀ ਦੱਸ ਦਿੱਤੀ ਗਈ ਸੀ। ਸ਼ਹੀਦ ਸੁਭਾਸ਼ ਕੁਮਾਰ ਦੀ ਧਰਮ ਪਤਨੀ ਰੰਜੂ ਬਾਲਾ ਆਪਣੇ ਬੱਚਿਆਂ ਨੂੰ ਲੈ ਕੇ ਸ਼ਹੀਦ ਸੁਭਾਸ਼ ਕੁਮਾਰ ਦੇ ਦਰਸ਼ਨ ਕਰਵਾਉਣ ਲਈ ਅੱਗੇ ਵਧੀ। ਪਰ ਉਸ ਦੀ ਪਤਨੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਬੱਚਿਆਂ ਨੂੰ ਕੀ ਗੱਲ ਕਰਵਾਉ। ਸ਼ਹੀਦ ਸੁਭਾਸ਼ ਕੁਮਾਰ ਦੇ ਘਰਦਿਆਂ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਸ਼ਹੀਦ ਸੁਭਾਸ਼ ਕੁਮਾਰ ਦੀ ਪਤਨੀ ਨੂੰ ਦਿਲਾਸਾ ਦਿੱਤਾ। ਸ਼ਹੀਦ ਸੁਭਾਸ਼ ਕੁਮਾਰ ਅਮਰ ਰਹੇ ਦੇ ਨਾਅਰੇ ਲਗਾਉਣ ਲੱਗੇ। ਸੀ.ਆਰ.ਪੀ.ਐਫ. ਦੀ ਸਦਾ ਹੀ ਜੈ… ਸ਼ਹੀਦ ਸੁਭਾਸ਼ ਕੁਮਾਰ ਜਿੰਦਾਬਾਦ… ਤਿਰੰਗਿਆਂ ਨਾਲ ਲੋਕਾਂ ਨੇ ਉੱਚੀ ਆਵਾਜ਼ ਵਿੱਚ ਨਾਅਰੇ ਲਗਾਏ। ਇਹ ਸਾਰਾ ਦ੍ਰਿਸ਼ ਦੇਖ ਕੇ ਸ਼ਹੀਦ ਸੁਭਾਸ਼ ਕੁਮਾਰ ਦੇ ਪਰਿਵਾਰ ਤੇ ਪਤਨੀ ਨੇ ਆਪਣੇ ਪਤੀ ਨੂੰ ਸਲੂਟ ਕੀਤਾ ਅਤੇ ਪ੍ਰੈਸ ਨੂੰ ਵੀ ਜਾਣਕਾਰੀ ਦਿੱਤੀ ਕਿ ਮੈਨੂੰ ਸ਼ਹੀਦ ਸੁਭਾਸ਼ ਕੁਮਾਰ ਦੀ ਸ਼ਹੀਦੀ ਤੇ ਮਾਣ ਹੈ ਜਿਸ ਨੇ ਆਪਣੀ ਜਾਨ ਦੇਸ਼ ਦੀ ਖਾਤਰ ਵਾਰ ਦਿੱਤੀ।

ਇਸ ਭਰੇ ਮਾਹੌਲ ਅਤੇ ਲੋਕਾਂ ਦੇ ਇੱਕਠ ਨੂੰ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਗੱਡੀ ਸਮੇਤ ਸਿਵਿਆਂ ਨੂੰ ਚੱਲ ਪਏ। ਉੱਥੇ ਪਹੁੰਚਣ ਤੇ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਅਤੇ ਜਵਾਨਾਂ ਨੇ ਮਿਲ ਕੇ ਸ਼ਹੀਦ ਸੁਭਾਸ਼ ਕੁਮਾਰ ਦੀ ਚਿਤਾ ਬਣਾਈ ਅਤੇ ਆਏ ਹੋਏ ਜਿਲੇ ਦੇ ਡੀਸੀ, ਐਸਐਸਪੀ, ਐਸਡੀਐਮ ਅਤੇ ਡੀਐਸਪੀ ਨੇ ਸਲੂਟ ਕਰਕੇ ਸ਼ਹੀਦ ਸੁਭਾਸ਼ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫਾਇਰ ਕਰਕੇ ਸਲਾਮੀ ਭੇਟ ਕੀਤੀ। ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਨੇ ਸ਼ਹੀਦ ਨੂੰ ਸਲੂਟ ਕੀਤਾ। ਉਹਨਾਂ ਦੇ ਪਿਤਾ ਦੌਲਤ ਰਾਮ ਅਤੇ ਬੇਟੇ ਵੱਲੋਂ ਸ਼ਹੀਦ ਸੁਭਾਸ਼ ਕੁਮਾਰ ਨੂੰ ਅਗਨੀ ਭੇਟ ਕੀਤਾ ਗਿਆ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਸੁਭਾਸ਼ ਕੁਮਾਰ ਦੇ ਪਿਤਾ ਅਤੇ ਪਤਨੀ ਰੰਜੂ ਬਾਲਾਂ ਨੂੰ ਗਰੁੱਪ ਸੈਂਟਰ ਜਲੰਧਰ ਆਉਣ ਲਈ ਬੇਨਤੀ ਕੀਤੀ।
ਕੁਝ ਦਿਨਾਂ ਬਾਅਦ ਸ਼ਹੀਦ ਸੁਭਾਸ਼ ਕੁਮਾਰ ਦੀ ਪਤਨੀ ਰੰਜੂ ਬਾਲਾ ਆਪਣੇ ਬੱਚਿਆਂ ਸਮੇਤ ਗਰੁੱਪ ਸੈਂਟਰ ਜਲੰਧਰ ਪਹੁੰਚ ਗਈ। ਗਰੁੱਪ ਸੈਂਟਰ ਜਲੰਧਰ ਪਹੁੰਚਣ ਤੇ ਮੌਕੇ ਦੇ ਡੀਆਈਜੀ ਅਤੇ ਸੀਨੀਅਰ ਅਧਿਕਾਰੀਆਂ ਨੇ ਰੰਜੂ ਬਾਲਾ ਦਾ ਮਾਨ ਸਨਮਾਨ ਕੀਤਾ। 2014 ਵਿੱਚ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਸੁਨੀਲ ਥੋਰਪੇ ਨੇ ਸ਼ਹੀਦ ਸੁਭਾਸ਼ ਕੁਮਾਰ ਦੀ ਪਤਨੀ ਰੰਜੂ ਬਾਲਾ ਨੂੰ ਸੀ.ਆਰ.ਪੀ.ਐਫ. ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਦੀ Blanket ਦਿੱਤੀ ਅਤੇ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਹੋਰ ਅਹੁਦੇਦਾਰਾਂ ਨਾਲ ਮੁਲਾਕਾਤ ਕਰਵਾਈ। ਐਸੋਸੀਏਸ਼ਨ ਨੇ ਸ਼ਹੀਦੀ ਦਿਵਸ ਵਾਲੇ ਦਿਨ ਸ਼ਹੀਦ ਸੁਭਾਸ਼ ਕੁਮਾਰ ਦੀ ਪਤਨੀ ਨੂੰ ਗਰੁੱਪ ਸੈਂਟਰ ਜਲੰਧਰ ਵਿਖੇ ਸਨਮਾਨਿਤ ਵੀ ਕੀਤਾ। ਐਸੋਸੀਏਸ਼ਨ ਨੇ ਵਚਨ ਦਿੱਤਾ ਕਿ ਅਸੀਂ ਇਹਨਾਂ ਸ਼ਹੀਦਾਂ ਨੂੰ ਹਰ ਸਾਲ ਸਨਮਾਨ ਕਰਦੇ ਰਹਾਂਗੇ। ਗਰੁੱਪ ਸੈਂਟਰ ਦੇ ਡੀਆਈਜੀ ਸੁਨੀਲ ਥੋਰਪੇ ਨੇ ਐਸ਼ੋਸੀਏਸ਼ਨ ਦਾ ਧੰਨਵਾਦ ਵੀ ਕੀਤਾ।

















































