ਬੈਡਮਿੰਟਨ ਅੰਡਰ -14 ਲੜਕਿਆਂ ਦੇ ਸਿੰਗਲ ਮੁਕਾਬਲੇ ਵਿਚ ਊਧਵ ਨੇ ਜਸਵੰਤ ਸਿੰਘ ਨੂੰ ਹਰਾਇਆ

ਜਲੰਧਰ, 21 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਪੰਜਵੇਂ ਦਿਨ ਫੁੱਟਬਾਲ,ਵਾਲੀਬਾਲ, ਹੈਂਡਬਾਲ, ਬਾਸਕਟਬਾਲ, ਬਾਕਸਿੰਗ, ਐਥਲੈਟਿਕਸ ਲਾਅਨ ਟੈਨਿਸ, ਸਾਫ਼ਟਬਾਲ ਅਤੇ ਗੱਤਕਾ ਖੇਡਾਂ ਦੇ ਖੇਡ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਡਮਿੰਟਨ ਅੰਡਰ -14 ਲੜਕਿਆਂ ਦੇ ਸਿੰਗਲ ਖੇਡ ਮੁਕਾਬਲੇ ਵਿਚ ਊਧਵ ਨੇ ਜਸਵੰਤ ਸਿੰਘ ਨੂੰ ਅਤੇ ਜਯਾਂਸ਼ ਸਿਕੰਦ ਨੇ ਵਿਆਨ ਜੈਨ ਨੂੰ ਹਰਾਇਆ। ਜਦਕਿ ਅੰਸ਼ ਸ਼ਰਮਾ ਨੇ ਸਾਹਿਬਜੀਤ ਸਿੰਘ ਨੂੰ ਮਾਤ ਦਿੱਤੀ।
ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਸਿੰਗਲ ਮੁਕਾਬਲੇ ਵਿੱਚ ਤੋਸ਼ਾਨ ਅਗਰਵਾਲ ਨੇ ਅਗਮ ਅਰੋੜਾ ਨੂੰ ਅਤੇ ਮੰਥਨ ਡੋਗਰਾ ਨੇ ਰੋਹਿਤ ਨੂੰ ਰਾਇਆ। ਜਦਕਿ ਵਾਸੂ ਗੁਪਤਾ ਨੇ ਸਤਪਾਲ ਸਿੰਘ ਨੂੰ ਹਰਾਇਆ। ਅੰਡਰ-21 ਲੜਕਿਆ ਦੀ ਸਿੰਗਲ ਵਿਚ ਕੰਨੂ ਸ਼ਰਮਾ ਨੇ ਸੁੱਖਪ੍ਰੀਤ ਸਿੰਘ ਨੂੰ ਅਤੇ ਰੱਜਤ ਸਿੱਧੂ ਨੇ ਪੂਰਵ ਨੂੰ ਹਰਾਇਆ ਅਤੇ ਨਿਸ਼ਾਂਤ ਕੁਮਾਰ ਨੇ ਹਰਦੀਪ ਨੂੰ ਮਾਤ ਦਿੱਤੀ।
ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਅਦਿੱਤੀ ਨੇ ਗੁਰਲੀਨ ਨੂੰ ਹਰਾਇਆ। ਜਦਕਿ ਅਵਰੀਤ ਕੌਰ ਨੇ ਗੁਰਪ੍ਰੀਤ ਕੌਰ ਨੂੰ ਅਤੇ ਹਰਲੀਨ ਨੇ ਕ੍ਰਿਤਿਕਾ ਨੂੰ ਮਾਤ ਦਿੱਤੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਖੋਹ-ਖੋਹ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠੂ ਬਸਤੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ । ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਪਿੰਡ ਦੀ ਟੀਮ ਦੂਜੇ ਅਤੇ ਸਰਕਾਰੀ ਹਾਈ ਸਕੂਲ ਗਾਂਧੀ ਨਗਰ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਫੁੱਟਬਾਲ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਰੁੜਕਾ ਕਲਾਂ ਦੀ ਟੀਮ ਨੇ ਪਹਿਲਾ, ਕਿੱਕਰ ਅਕੈਡਮੀ ਨੇ ਦੂਜਾ ਅਤੇ ਫੋਰਟੀ ਸਕਿੱਲਰ ਕਲੱਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਲਾਅਨ ਟੈਨਿਸ  ਅੰਡਰ -14 ਲੜਕੀਆਂ ਦੇ ਮੁਕਾਬਲੇ ਵਿਚ ਚਾਰਵੀ ਨੇ ਅਵਨੀ ਜੋਸ਼ੀ ਨੂੰ 5-0 ਨਾਲ ਹਰਾਇਆ। ਅੰਡਰ-17 ਲੜਕੀਆਂ ਵਿਚੋਂ ਪੀਅਰਲ ਅਰੋੜਾ ਅਤੇ ਮੇਅਰ ਤੇਜਸ ਫਾਈਨਲ ਵਿਚ ਪੁੱਜੀਆਂ। ਜਦਕਿ ਅੰਡਰ-14 ਲੜਕੇ ਵਿਚ ਆਰੀਅਨ ਅਤੇ ਨਮਨ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਅੰਡਰ-21-30 ਲੜਕੇ ਵਿਚ ਸਾਰਥਕ ਨੇ ਗੌਤਮ ਨੂੰ 6-2 ਨਾਲ ਹਰਾਇਆ।
ਅਥਲੈਟਿਕਸ ਵਿੱਚ  61-70 ਉਮਰ ਵਰਗ ਵਿਚ 900 ਮੀਟਰ ਈਵੈਂਟ ਵਿਚ ਬਲਵਿੰਦਰ ਸਿੰਘ ਨੇ ਪਹਿਲਾ ਸਥਾਨ ਅਤੇ ਦਰਸ਼ਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲਾਂਗ ਜੰਪ ਈਵੈਂਟ ਵਿਚ ਕਸ਼ਮੀਰ ਸਿੰਘ ਨੇ ਪਹਿਲਾ, ਬਲਵਿੰਦਰ ਸਿੰਘ ਨੇ ਦੂਜਾ ਅਤੇ ਸੁਭਾਸ਼ ਨਾਥ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਈਵੈਂਟ ਵਿਚ ਜਸਵੀਰ ਸਿੰਘ ਨੇ ਪਹਿਲਾ ਅਤੇ ਸੰਤੋਖ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 51-60 ਮਹਿਲਾ 800 ਮੀਟਰ ਈਵੈਂਟ ਵਿਚ ਨਰਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲਾਂਗ ਜੰਪ ਈਵੈਂਟ ਵਿਚ ਪਰਮਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲਾਂਗ ਜੰਪ (ਪੁਰਸ਼) ਮੁਕਾਬਲੇ ਵਿਚ ਗੁਲਜਿੰਦਰ ਸਿੰਘ ਪਹਿਲਾ, ਵਰਿੰਦਰ ਨੇ  ਦੂਜਾ ਅਤੇ ਨਾਨਕ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਰੇਸ ਵਿਚ ਪਰਮਜੀਤ ਕੌਰ ਨੇ ਪਹਿਲਾ, ਰਣਜੀਤ ਕੌਰ ਨੇ ਦੂਜਾ ਅਤੇ ਸੁਰਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Comment

Your email address will not be published. Required fields are marked *

Scroll to Top