ਮਾਨਯੋਗ ਸ੍ਰੀ ਸੁਰਿੰਦਰਾ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਸਰਬਜੀਤ ਸਿੰਘ ਐਸ.ਪੀ. ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਸ੍ਰੀ ਲਲਿਤ ਕੁਮਾਰ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ 51 ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਲੁੱਟਾ ਖੋਹਾ ਅਤੇ ਚੋਰੀ ਕਰਨ ਦੀਆ ਵਾਰਦਾਤਾ ਕਰਨ ਵਾਲਿਆ ਖਿਲਾਫ ਚਲਾਈ ਗਈ ਮੁਹਿਮ ਤਹਿਤ ਮਿਤੀ 21.09.2024 ਨੂੰ ਐਸ.ਆਈ ਜਗਜੀਤ ਸਿੰਘ 256/ਹੁਸ਼ਿ:ਵਲੋਂ ਗੁਰਜਾਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੇਲਵੇ ਰੋਡ ਮੁਕੇਰੀਆ, ਵਿਨੋਦ ਸ਼ਰਮਾ ਪੁੱਤਰ ਪ੍ਰੇਮ ਪ੍ਰਕਾਸ਼ ਵਾਸੀ ਥਾਣੇ ਵਾਲੀ ਗਲੀ ਮੁਕੇਰੀਆ ਅਤੇ ਮੰਗਤ ਰਾਮ ਪੁੱਤਰ ਪਿਆਰਾ ਲਾਲ ਵਾਸੀ ਮੁਹੱਲਾ ਖੁਰਸ਼ੀਦਪੁਰ ਮੁਕੇਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਆਰੋਪੀਆ ਵੱਲੋਂ ਮਿਤੀ 20.09.2024 ਨੂੰ ਵਕਤ ਕਰੀਬ 8:40 ਵਜੇ ਰਾਤ FCI ਗੋਦਾਮ ਮੁਕੇਰੀਆ ਨਜਦੀਕ ਇੱਕ ਪਰਵਾਸੀ ਵਿਅਕਤੀ ਨੂੰ ਦਾਤਰ ਨਾਲ ਸੱਟਾ ਮਾਰ ਕੇ ਉਸ ਪਾਸੋ ਉਸ ਦਾ ਮੋਬਾਇਲ ਫੋਨ ਅਤੇ 10500/-ਰੁਪਏ ਦੀ ਖੋਹ ਕੀਤੀ ਜਿਨਾ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਜਿਨਾ ਪਾਸੋ ਹੋਰ ਵੀ ਵਾਰਦਾਤਾ ਹੱਲ ਹੋਣ ਦੀ ਸੰਭਾਵਨਾ ਹੈ ।

















































