ਮਾਤਰੂ ਵੰਦਨਾ ਯੋਜਨਾ ਸਬੰਧੀ ਫੇਕ ਕਾਲਾਂ ਤੋਂ ਸੁਚੇਤ ਰਿਹਾ ਜਾਵੇ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਜਲੰਧਰ, 25 ਸਤੰਬਰ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਲਾਭਪਾਤਰੀਆਂ ਨੂੰ ਫੇਕ ਕਾਲਾਂ ਆ ਰਹੀਆਂ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਔਰਤਾਂ ਨੂੰ ਪਹਿਲਾ ਬੱਚਾ ਹੋਣ ‘ਤੇ 5 ਹਜ਼ਾਰ ਰੁਪਏ ਅਤੇ ਦੂਜਾ ਬੱਚਾ ਲੜਕੀ ਹੋਣ ਮਗਰੋਂ 6 ਹਜ਼ਾਰ ਰੁਪਏ ਲਾਭ ਵਿੱਤੀ ਸਹਾਇਤਾ ਸਿੱਧੇ ਤੌਰ ‘ਤੇ ਉਨ੍ਹਾਂ ਦੇ ਖਾਤਿਆਂ ਵਿਚ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਾਲ ਕਰਨ ਵਾਲਿਆਂ ਵੱਲੋਂ ਲਾਭਪਾਤਰੀਆਂ ਨੂੰ ਯੂ.ਪੀ.ਆਈ. ਆਈ.ਡੀ ਅਤੇ ਬੈਂਕ ਖਾਤਾ ਨੰਬਰ ਸ਼ੇਅਰ ਕਰਨ ਬਾਰੇ ਕਿਹਾ ਜਾ ਰਿਹਾ ਹੈ ਜਦਕਿ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਪੈਸੇ ਸਿੱਧਾ ਵਿਭਾਗ ਵੱਲੋਂ ਆਧਾਰ ਕਾਰਡ ਨਾਲ ਲਿੰਕ ਬੈਂਕ ਖਾਤੇ ਵਿਚ ਡੀ.ਬੀ.ਟੀ ਰਾਹੀਂ ਹੀ ਭੇਜੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲਾਭਪਾਤਰੀ ਨੂੰ ਕੋਈ ਵੀ ਫੋਨ ਕਾਲ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਲਾਭਪਾਤਰੀ ਤੋਂ ਕੋਈ ਵੀ ਓ.ਟੀ.ਪੀ ਜਾਂ ਬੈਂਕ ਖਾਤਾ ਮੰਗਿਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਜਲੰਧਰ ਦੇ ਲਾਭਪਾਤਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਅਜਿਹੀ ਫਰਜ਼ੀ ਕਾਲ ਆਉਂਦੀ ਹੈ ਤਾਂ ਬੈਂਕ ਖਾਤੇ ਆਦਿ ਦੀ ਸੂਚਨਾ ਨਾ ਦਿੱਤੀ ਜਾਵੇ।

Leave a Comment

Your email address will not be published. Required fields are marked *

Scroll to Top