ਹਾਕੀ ਅੰਡਰ 14 ਮੁਕਾਬਲੇ ’ਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਜੇਤੂ

ਜਲੰਧਰ, 26 ਸਤੰਬਰ: ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਅੱਜ ਜ਼ਿਲਾ ਪੱਧਰੀ ਟੂਰਨਾਮੈਂਟ ਤਹਿਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਜ਼ਿਲਾ ਪੱਧਰੀ ਟੂਰਨਾਮੈਂਟ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਸ਼ਤੀ ਫ੍ਰੀ ਸਟਾਈਲ ਅੰਡਰ-17 ਐਫ ਐਸ ਲੜਕੇ 71 ਕਿਲੋ ਭਾਰ ਵਰਗ ਵਿੱਚ  ਰਣਜੀਤ, ਹੰਸ ਰਾਜ ਸਟੇਡੀਅਮ ਜਲੰਧਰ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪ੍ਰਾਪਤ ਤਨਵੀਰ ਸਿੰਘ, ਜਗਜੀਤ ਅਕੈਡਮੀ ਦੂਜੇ ਸਥਾਨ ’ਤੇ ਰਿਹਾ । ਇਸੇ ਤਰ੍ਹਾਂ 48 ਕਿਲੋ ਭਾਰ ਵਰਗ ਵਿਚ ਵੰਸ਼, ਯੂਨਾਈਟਿਡ ਕਲੱਬ ਨੇ ਪਹਿਲਾ ਅਤੇ ਸਮਰਾਠ ਗਿੱਲ, ਜਗਜੀਤ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ। 92 ਕਿਲੋ ਭਾਰ ਵਰਗ ਵਿਚ ਯੋਗੇਸ਼ ਸ਼ਰਮਾ, ਐਸ.ਐਮ.ਕੁਸਤੀ ਸੈਂਟਰ ਕਰਾੜੀ ਨੇ ਪਹਿਲਾ ਅਤੇ ਵਿਸਮਾਦ ਸਿੰਘ, ਜਗਜੀਤ ਅਕੈਡਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਸਾਲ 61 ਕਿਲੋ ਭਾਰ ਵਰਗ ਵਿਚ ਰਮਨਦੀਪ ਗੋਪਾਲਪੁਰ ਪਹਿਲੇ ਸਥਾਨ ’ਤੇ ਰਿਹਾ। ਜਦਕਿ ਦਿਲਰੋਜ ਸਿੰਘ ਵਰਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 65 ਕਿਲੋ ਭਾਰ ਵਰਗ ਵਿਚ ਸਾਗਰ, ਜਗਜੀਤ ਅਕੈਡਮੀ ਨੇ ਪਹਿਲਾ ਅਤੇ ਹੀਰਾ ਲਾਲ, ਕਰਤਾਰ ਅਕੈਡਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
92 ਕਿਲੋ ਭਾਰ ਵਰਗ ਵਿਚ ਮੂਨ, ਯੂਨਾਈਟਿਡ ਕਲੱਬ ਨੇ ਉਦੇਵੀਰ ਕਰਤਾਰ ਅਕੈਡਮੀ ਨੂੰ, ਜੋ ਕਿ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਰਾਜ ਪੱਧਰੀ ਖੇਡਾਂ 2023 ਦਾ ਜੇਤੂ ਕੁਸ਼ਤੀ ਖਿਡਾਰੀ ਸੀ, ਨੂੰ ਜ਼ਬਰਦਸਤ ਅੰਕਾਂ ਦੇ ਆਧਾਰ ’ਤੇ ਮੁਕਾਬਲੇ ਨਾਲ ਮਾਤ ਦਿੱਤੀ।
ਹਾਕੀ ਅੰਡਰ-14 ਮੁਕਾਬਲੇ ਵਿੱਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੀ ਟੀਮ ਨੇ ਪਹਿਲਾ ਅਤੇ ਸੁਰਜੀਤ ਹਾਕੀ ਟ੍ਰੇਨਿੰਗ ਸੈਂਟਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਨੰਗਲ ਫਤਿਹ ਖਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੀ ਹਾਕੀ ਟੀਮ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਨੋਵਾਲੀ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਨੰਗਲ ਫਤਿਹ ਖਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਮੁਕਾਬਲੇ ਵਿੱਚ ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਦੀ ਟੀਮ ਨੇ ਪਹਿਲਾ, ਲਾਇਲਪੁਰ ਖਾਲਸਾ ਇੰਸਟੀਚੀਊਟ ਨੇ ਦੂਜਾ ਸਥਾਨ ਅਤੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 21-30 ਲੜਕੀਆਂ ਮੁਕਾਬਲੇ ਵਿੱਚ ਲਾਇਲਪੁਰ ਖਾਲਸਾ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਟੇਬਲ ਟੈਨਿਸ- 41-50 ਮਹਿਲਾ ਮੁਕਾਬਲੇ ਵਿਚ ਸੀਮਾ ਰਾਣਾ ਨੇ ਪਹਿਲਾ, ਵਨੀਤਾ ਨੇ ਦੂਜਾ ਅਤੇ ਪਰਵੀਨ ਅਤੇ ਭਵਪ੍ਰੀਤ ਨੇ ਸੈਕਿੰਡ ਰਨਰਅੱਪ ਸਥਾਨ ਪ੍ਰਾਪਤ ਕੀਤਾ । 51-60 ਮਹਿਲਾ ਮੁਕਾਬਲੇ ਵਿੱਚ ਰਿੱਪੂਦਮਨ ਨੇ ਪਹਿਲਾ, ਨਰਿੰਦਰ ਕੌਰ ਨੇ ਦੂਜਾ ਅਤੇ ਸੈਕਿੰਡ ਰਨਰਅਪ ਰਿੱਪੀ ਗੁਪਤਾ ਅਤੇ ਅੰਜੂ ਰਹੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top