ਜਲੰਧਰ – ਜਿਲਾ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਣਦੀਪ ਸਿੰਘ ਲੱਕੀ ਸੰਧੂ ਨੇ ਕਿਹਾ ਕਿ ਬੀਜੇਪੀ ਦੀ ਸਾਂਸਦ ਕੰਗਨਾ ਰਣੌਤ ਨੇ ਜੋ ਪੰਜਾਬ ਦੀ ਨੌਜਵਾਨ ਦੀ ਪੀੜੀ ਬਾਰੇ ਬਿਆਨ ਦਿੱਤਾ ਹੈ ਇਹ ਬਿਲਕੁੱਲ ਵੀ ਬਰਦਾਸ਼ਤ ਕਰਨ ਯੋਗ ਨਹੀ ਹੈ, ਬੀਜੇਪੀ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਕੰਗਨਾ ਦੇ ਦਿਮਾਗ ਦਾ ਇਲਾਜ ਕਰਵਾਉਣ । ਹਿਮਾਚਲ ਦੇ ਸੈਂਕੜੇ ਲੋਕ ਹੀ ਪੰਜਾਬ ਵਿੱਚ ਕਾਰੋਬਾਰ ਕਰਦੇ ਹਨ, ਇਹੋ ਜਿਹੇ ਬਿਆਨ ਦੇਣ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪੰਜਾਬ ਦੀ ਨੌਜਵਾਨ ਪੀੜੀ ਨੂੰ ਬਦਨਾਮ ਕਰਨ ਲਈ ਇਹੋ ਜਿਹੀਆਂ ਕੋਝੀਆ ਹਰਕਤਾਂ ਕੀਤੀਆ ਜਾ ਰਹੀਆਂ ਹਨ । ਹਿਮਾਚਲ ਦੇ ਕਈ ਨੌਜਵਾਨ ਪੰਜਾਬ ਦੀਆਂ ਯੂਨੀਵਰਸੀਟੀਆਂ ਅਤੇ ਕਾਲਜਾਂ ਵਿੱਚ ਪੜ੍ਹਦੇ ਹਨ । ਯੂਥ ਕਾਂਗਰਸ ਨੇ ਕਿਹਾ ਕਿ ਕੰਗਨਾ ਰਣੌਤ ਦਾ ਜਲੰਧਰ ਆਉਣ ਤੇ ਕਾਲੇ ਝੰਡਿਆ ਨਾਲ ਸਵਾਗਤ ਕੀਤਾ ਜਾਵੇਗਾ । ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ, ਅਸ਼ਵਨ ਭੱਲਾ ਸੀਨੀਅਰ ਉਪ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ, ਰਾਘਵ ਜੈਨ , ਬੋਬ ਮਲਹੋਤਰਾ, ਸ਼ਿਵਮ ਪਾਠਕ, ਹਰਮੀਤ ਸਿੰਘ, ਵਿਸ਼ੂ, ਮੰਨੀ ਵਾਲੀਆ, ਸੰਦੀਪ ਨਿੱਜਰ, ਗੋਬਿੰਦ, ਵਿਕਰਮ ਦੱਤਾ , ਨਿਸ਼ਾਂਤ ਘਈ, ਰਣਦੀਪ ਸੂਰੀ ਮੌਜੂਦ ਸਨ
- +91 99148 68600
- info@livepunjabnews.com