ਤਲਵਾੜਾ (ਸੋਨੂ ਥਾਪਰ) – ਤਲਵਾੜਾ ਵਿੱਚ ਹੋਣ ਵਾਲੀਆਂ ਅਲੱਗ- ਅਲੱਗ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਜਯੋਤੀ ਆਰੰਭ ਕਰਕੇ ਰਾਮ ਲੀਲ੍ਹਾ ਦੀ ਸੁਰੂਆਤ ਕੀਤੀ ਗਈ। ਜਿਵੇਂ ਕਿ ਪੂਰੇ ਦੇਸ਼ ਭਰ ਵਿੱਚ ਨਵਰਾਤਿਆਂ ਦੇ ਉੱਪਲੱਕਛ ਚ ਹੋਣ ਵਾਲੀਆਂ ਰਾਮ ਲੀਲ੍ਹਾ ਕਮੇਟੀਆਂ ਨੂੰ ਸਬਰ ਸਮਾਜ ਸਮਰਸਤਾ ਸਮਿਤੀ ਵੱਲੋਂ ਪੂਰੇ ਦੇਸ਼ ਭਰ ਵਿੱਚ ਇੱਕ ਅਹਵਾਨ ਕੀਤਾ ਗਿਆ ਹੈ, ਕਿ ਰਾਮ ਲੀਲ੍ਹਾ ਸੁਰੂਆਤ ਹੋਣ ਤੋਂ ਪਹਿਲਾਂ ਰਾਮ ਲੀਲ੍ਹਾ ਵਿੱਚ ਭਗਵਾਨ ਵਾਲਮੀਕਿ ਜੀ ਦੀ ਜਯੋਤੀ ਪਰਚਲਿਤ ਕੀਤੀ ਜਾਵੇਗੀ। ਉਸੇ ਤਰ੍ਹਾਂ ਬੀਤੇ ਦਿਨੀ ਸਰਬ ਸਮਾਜ ਸਮਰਸਤਾ ਸਮਿਤੀ ਵੱਲੋਂ ਪਾਵਨ ਵਾਲਮੀਕਿ ਤੀਰਥ ਅਮਿ੍ਤਸਰ ਤੋਂ ਪੂਰੇ ਦੇਸ਼ ਭਰ ਵਿੱਚ ਹੋਣ ਵਾਲੀਆਂ ਰਾਮ ਲੀਲ੍ਹਾ ਕਮੇਟੀਆਂ ਨੂੰ ਭਗਵਾਨ ਵਾਲਮੀਕਿ ਤੀਰਥ ਅਮਿ੍ਤਸਰ ਤੋਂ ਅਲੱਗ – ਅਲੱਗ ਭਗਵਾਨ ਵਾਲਮੀਕਿ ਮੰਦਰ ਵਿੱਚ ਅਖੰਡ ਜੋਤਾਂ ਭੇਜੀਆ ਗਈਆ ਸੀ। ਉਸੇ ਤਰ੍ਹਾਂ ਹੀ ਅੱਜ ਤਲਵਾੜਾ ਦੇ ਵਾਲਮੀਕਿ ਮੰਦਰ ਤੋਂ ਸ੍ਰੀ ਸ੍ਰੀ ਰਾਜ ਗਿਰੀ ਦੀ ਮਹੰਤ, ਭਗਵਾਨ ਵਾਲਮੀਕਿ ਸਭਾ,ਭਗਵਾਨ ਵਾਲਮੀਕਿ ਨੌਜਵਾਨ ਸਭਾ,ਸਰਬ ਸਮਾਜ ਸਮਰਸਤਾ ਅਤੇ ਤਲਵਾੜਾ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਇੱਕ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ। ਇਹ ਵਿਸ਼ਾਲ ਸੋਭਾ ਯਾਤਰਾ ਤਲਵਾੜਾ ਦੇ ਮਹਾਰਾਣਾ ਪ੍ਰਤਾਪ ਚੌਂਕ ਤੋਂ ਸ਼ੁਰੂ ਹੋਕੇ ਤਲਵਾੜਾ ਦੇ ਮੇਨ ਬਜਾਰ ਤੋਂ ਹੁੰਦੀਆਂ ਹੋਈਆਂ ਤਲਵਾੜਾ ਦੇ ਚੌਧਰੀ ਗਿਆਨ ਚੰਦ ਤੱਕ ਪਹੁੰਚਣ ਤੋਂ ਬਾਦ ਇਹ ਵਿਸ਼ਾਲ ਸੋਭਾ ਯਾਤਰਾ ਮੁੜ ਵਾਪਿਸ ਭਗਵਾਨ ਵਾਲਮੀਕਿ ਮੰਦਰ ਤਲਵਾੜਾ ਵਿੱਚ ਸਥਾਪਿਤ ਕੀਤੀ ਗਈ। ਇਸ ਤੋਂ ਬਾਦ ਤਲਵਾੜਾ ਵਿੱਚ ਹੋਣ ਵਾਲੀਆਂ ਅਲੱਗ-ਅਲੱਗ ਰਾਮ ਲੀਲ੍ਹਾ ਕਮੇਟੀਆਂ ਵੱਲੋਂ ਇਹ ਅਖੰਡ ਜੋਤੀ ਅਪਣੀਆਂ ਰਾਮ ਲੀਲ੍ਹਾ ਦੀਆਂ ਸਟੇਡਜਾ ਵਿੱਚ ਲੈਜਾਕੇ ਤਲਵਾੜਾ ਦੀਆਂ ਰਾਮ ਲੀਲ੍ਹਾ ਦੀ ਸੁਰੂਆਤ ਕੀਤੀ ਗਈ।
- +91 99148 68600
- info@livepunjabnews.com