ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਨਾਲ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਕੀਤੀ ਗੱਲਬਾਤ

ਜਲੰਧਰ:- ਅੱਜ ਜਲੰਧਰ ਉੱਤਰੀ ਹਲਕੇ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਅਤੇ ਜਲੰਧਰ ਸੈਂਟਰਲ ਹਲਕੇ ਤੋ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ, ਕੌਂਸਲਰ ਗਿਆਨ ਚੰਦ ਸੋਢੀ, ਜਗਦੀਸ਼ ਕੁਮਾਰ ਦਕੋਹਾ ਵਲੋ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ। ਸੀਵਰੇਜ ਦੀ ਸਮੱਸਿਆ, ਸਟ੍ਰੀਟ ਲਾਈਟਾਂ ਦੀ ਸਮਸਿਆ, ਸ਼ਹਿਰ ਵਿੱਚ ਘੁੰਮਦੇ ਅਵਾਰਾ ਕੁਤਿਆ ਦੀ ਗੰਭੀਰ ਸਮਸਿਆ, ਪਾਰਕਾਂ ਦੀ ਸਾਫ਼ ਸਫਾਈ ਦੀ ਸਮਸਿਆ ਬਾਰੇ ਚਰਚਾ ਕੀਤੀ ਅਤੇ ਇੰਨਾਂ ਸਮਸਿਆ ਦਾ ਜਲਦ ਤੋ ਜਲਦ ਹੱਲ ਕਰਵਾਉਣ ਬਾਰੇ ਕਿਹਾ। ਰਜਿੰਦਰ ਬੇਰੀ ਅਤੇ ਬਾਵਾ ਹੈਨਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਅਤੇ ਨਾਰਥ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ, ਪੀਣ ਵਾਲਾ ਗੰਦਾ ਪਾਣੀ ਅਤੇ ਅਵਾਰਾ ਕੁੱਤਿਆ ਦੀ ਬਹੁਤ ਵੱਡੀ ਸਮੱਸਿਆ ਹੈ। ਸੀਵਰੇਜ ਭਰੇ ਪਏ ਹਨ। ਪੀਣ ਵਾਲਾ ਪਾਣੀ ਗੰਦਾ ਆ ਰਿਹਾ ਅਤੇ ਸਟ੍ਰੀਟ ਲਾਇਟਾਂ ਬੰਦ ਪਈਆ ਹਨ। ਇਹ ਮੁੱਢਲੀਆਂ ਸਹੂਲਤਾਂ ਨਾਲ ਲੋਕਾਂ ਨੂੰ ਮੁੱਹਈਆ ਕਰਵਾਉਣਾ ਨਗਰ ਨਿਗਮ ਦਾ ਫ਼ਰਜ਼ ਹੈ । ਇਸ ਮੌਕੇ ਤੇ ਵਿਕਾਸ ਤਲਵਾੜ, ਰਾਣਾ ਹਰਸ਼ ਵਰਮਾ, ਐਡਵੋਕੇਟ ਵਿਕਰਮ ਦੱਤਾ, ਰਾਹੁਲ ਧੀਰ, ਹੈਪੀ,ਬੂਟੀ ਰਾਮ, ਹਰਪ੍ਰੀਤ ਵਾਲਿਆ, ਕਾਲਾ ਹਰਗੋਬਿੰਦ ਨਗਰ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top