ਏ.ਡੀ.ਸੀ. ਨੇ ਰੋਜ਼ਗਾਰ ਲਈ ਨਵੇਂ ਮੌਕੇ ਪੈਦਾ ਕਰਨ ਤੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਅਗਵਾਈ ਪ੍ਰਦਾਨ ਕਰਨ ਦੀ ਲੋੜ ’ਤੇ ਦਿੱਤਾ ਜ਼ੋਰ

ਜਲੰਧਰ, 5 ਨਵੰਬਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁੱਧੀ ਰਾਜ ਸਿੰਘ ਨੇ ਅੱਜ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਦੌਰਾਨ ਕਿਹਾ ਕਿ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਅਗਵਾਈ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਪੇਂਡੂ ਵਿਕਾਸ ਅਤੇ ਸਵੈ-ਰੋਜ਼ਗਾਰ ਸਿਖ਼ਲਾਈ (ਰੂਡਸੈਟ) ਸੰਸਥਾ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦਿਆਂ ਸੰਸਥਾ ਦੇ ਯੋਗ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਅਗਵਾਈ ਦੇ ਨਾਲ-ਨਾਲ ਬੈਂਕ ਤੋਂ ਕਰਜ਼ਾ ਲੈਣ ਲਈ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਜ਼ਿਆਦਾਤਰ ਲੋੜਵੰਦ ਅਤੇ ਗਰੀਬ ਵਰਗ ਦੇ ਨੌਜਵਾਨ ਦਾਖ਼ਲ ਹੁੰਦੇ ਹਨ, ਜਿਨ੍ਹਾਂ ਨੂੰ ਉੱਚਿਤ ਮਾਰਗਦਰਸ਼ਨ ਅਤੇ ਮਦਦ ਕਰਕੇ ਆਤਮ ਨਿਰਭਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਨੌਜਵਾਨਾਂ ਦੇ ਹੁਨਰ ਨੂੰ ਨਿਖਾਰ ਕੇ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਅ ਰਹੀ ਹੈ।
ਰੂਡਸੈਟ ਜਲੰਧਰ ਦੇ ਡਾਇਰੈਕਟਰ ਸੰਜੀਵ ਕੁਮਾਰ ਚੌਹਾਨ ਵੱਲੋਂ ਮੀਟਿੰਗ ਦੌਰਾਨ ਤਿਮਾਹੀ ਰਿਪੋਰਟ ਦੇ ਵੇਰਵੇ ਪੇਸ਼ ਕੀਤੇ ਅਤੇ ਕਮੇਟੀ ਮੈਂਬਰਾਂ ਵੱਲੋਂ ਸੰਸਥਾ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ।  ਸੰਜੀਵ ਕੁਮਾਰ ਨੇ ਦੱਸਿਆ ਕਿ ਸੰਸਥਾ ਵੱਲੋਂ 25 ਕੋਰਸ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਫਰਿੱਜ ਅਤੇ ਏਅਰ ਕੰਡੀਸ਼ਨਿੰਗ, ਪੁਰਸ਼ਾਂ ਦਾ ਪਾਰਲਰ ਅਤੇ ਸੈਲੂਨ, ਬਿਊਟੀ ਪਾਰਲਰ ਮੈਨੇਜਮੈਂਟ, ਔਰਤਾਂ ਲਈ ਟੇਲਰਿੰਗ, ਮੋਬਾਈਲ ਰਿਪੇਅਰ, ਫਾਸਟ ਫੂਡ ਸਟਾਲ, ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ, ਪਲੰਬਰਿੰਗ ਆਦਿ ਮੁੱਖ ਕੋਰਸ ਹਨ। ਉਨ੍ਹਾਂ ਦੱਸਿਆ ਕਿ 1000 ਨੌਜਵਾਨਾਂ ਨੂੰ ਇਨ੍ਹਾਂ ਕੋਰਸਾਂ ਲਈ ਸਿਖ਼ਲਾਈ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਕੇਨਰਾ ਬੈਂਕ ਤੋਂ ਅਕਸ਼ਤ ਜੈਨ, ਐਲ.ਡੀ.ਐਮ. ਮੋਹਨ ਸਿੰਘ ਮੋਤੀ, ਨਾਬਾਰਡ ਤੋਂ ਰਸ਼ੀਦ ਲੇਖੀ, ਪੀ.ਐਸ.ਆਰ.ਐਲ.ਐਮ. ਤੋਂ ਵਿਕਾਸ ਬਖਸ਼ੀ, ਪੀ.ਐਸ.ਡੀ.ਐਮ. ਸੂਰਜ ਕਲੇਰ, ਡੀ.ਆਈ.ਸੀ. ਤੋਂ ਮਨਬੀਰ ਸਿੰਘ, ਡੀ.ਬੀ.ਈ. ਤੋਂ ਨਰੇਸ਼ ਕੁਮਾਰ, ਪਰਗਟ ਸਿੰਘ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top