ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪ੍ਰਬੰਧਕ ਕਮੇਟੀ ਵਲੋਂ ਡਰੋਲੀ ਕਲਾਂ ਤੋਂ ਲੈ ਕੇ ਡੇਰਾ ਸੰਤਪੁਰਾ ਜੱਬੜ ਸਾਹਿਬ ਤੱਕ ਸੜਕ ਬਣਵਾਈ।

ਆਦਮਪੁਰ (ਪਰਮਜੀਤ ਸਾਬੀ ) – ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਡਰੋਲੀ ਕਲਾ ਤੋਂ ਲੈ ਕੇ ਗੁਰਦੁਆਰਾ ਸੰਗਤ ਪੂਰਾ ਜਬੜ ਤੱਕ ਦੀ ਸੜਕ ਜੋ ਕਿ ਬਹੁਤ ਹੀ ਖਸਤਾ ਹਾਲਤ ਹੋਣ ਕਰਕੇ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਸੀ। ਉਸ ਨੂੰ ਬਣਾਉਣ ਦਾ ਉਪਰਾਲਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਨੇ ਅਰਦਾਸ ਉਪਰੰਤ ਸ਼ੁਰੂ ਕਰਵਾਇਆ। ਜਿਸ ਵਿੱਚ ਸੰਤ ਬਾਬਾ ਜਨਕ ਸਿੰਘ ਜੀ ਡੇਰਾ ਸੰਗਤਪੁਰਾ ਮਾਣਕੋ, ਸੰਤ ਬਾਬਾ ਮਨਮੋਹਣ ਸਿੰਘ ਚਾਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੇ ਡਰੋਲੀ ਕਲਾ ਦੇ ਪੰਚਾਇਤ ਮੈਂਬਰ ਮੌਜੂਦ ਸਨ। ਸੜਕ ਬਣਾਉਣ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਪ੍ਰਸਾਦ ਵਰਤਾਇਆ ਗਿਆ ਸੜਕ ਦਾ ਉਦਘਾਟਨ ਕਰਨ ਉਪਰੰਤ ਜਥੇਦਾਰ ਮਨੋਹਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਇਸ ਸੜਕ ਨੂੰ ਪਹਿਲਾ ਬਣੀ ਨੂੰ ਤਕਰੀਬਨ 10 ਸਾਲ ਹੋ ਗਏ ਸਨ ਪਰ ਹੁਣ ਇਸ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਸੀ ਜਿਸ ਵਿੱਚ ਕਾਫੀ ਡੂੰਘੇ ਖੱਡੇ ਪੈ ਚੁੱਕੇ ਸਨ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਥੱਕ ਚੁੱਕੇ ਹਾਂ ਪਰ ਕਿਸੇ ਨੇ ਵੀ ਸਰਕਾਰੀ ਤੰਤਰ ਨੇ ਇਸ ਵੱਲ ਤੇ ਧਿਆਨ ਨਹੀਂ ਦਿੱਤਾ ਅਤੇ ਝੂਠੇ ਲਾਰੇ ਲਾਉਦੇ ਰਹੇ ਯੂਨੀਵਰਸਿਟੀ ਨੂੰ ਜਾਂਦੇ ਵਿਦਿਆਰਥੀਆਂ ਨੂੰ ਕਾਫੀ ਨੁਕਸਾਨ ਪਹੁੰਚਦਾ ਦੇਖ ਅਸੀਂ ਆਪ ਹੀ ਇਸ ਸੜਕ ਨੂੰ ਬਣਾਉਣ ਦਾ ਉਪਰਾਲਾ ਕੀਤਾ ਕਿਉਂਕਿ ਰੋਜ਼ ਹੀ ਵਿਦਿਆਰਥੀ ਬੜੀ ਮੁਸ਼ਕਿਲ ਨਾਲ ਯੂਨੀਵਰਸਿਟੀ ਪਨ ਜਾਂਦੇ ਅਤੇ ਸਾਰਿਆਂ ਨੂੰ ਹੀ ਕੋਸਦੇ ਸਨ ਤੇ ਆਪ ਵੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਸਨ ਇਹਨਾਂ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਦੋਵੇਂ ਗੁਰੂ ਘਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਇਸ ਦਾ ਨਿਰਮਾਣ ਸ਼ੁਰੂ ਕਰਵਾਇਆ। ਜਿਸ ਦਾ ਸਾਰਾ ਕੰਮ ਸਤੀਸ਼ ਅਗਰਵਾਲ ਐਂਡ ਕੰਪਨੀ ਨੂੰ ਦਿੱਤਾ ਗਿਆ ਇਹ ਇੱਕ ਕਿਲੋਮੀਟਰ ਦਾ ਖਰਚ ਤਕਰੀਬਨ ਪੰਜ ਤੋਂ ਸੱਤ ਲੱਖ ਰੁਪਏ ਆਉਣ ਦਾ ਅਨੁਮਾਨ ਹੈ। ਜਥੇਦਾਰ ਮਨੋਹਰ ਸਿੰਘ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਪਿੰਡਾਂ ਤੋਂ ਜੋ ਸੜਕਾਂ ਗੁਰੂ ਘਰ ਨੂੰ ਨਾਲ ਲੱਗਦੇ ਪਿੰਡਾਂ ਤੋਂ ਆਉਂਦੀਆਂ ਸੜਕਾਂ ਹਨ ਉਹਨਾਂ ਦੀ ਵੀ ਰਿਪੇਅਰ ਕੀਤੀ ਜਾਵੇਗੀ।” ਇਸ ਸਮੇਂ ਮਜਿੰਦਰ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਰਸ਼ਪਾਲ ਸਿੰਘ ਸਰਪੰਚ ਡਰੋਲੀ ਕਲਾਂ, ਰਣਵੀਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਪੰਜ ਸਾਬਕਾ ਸਰਪੰਚ ਕੁਲਦੀਪ ਸਿੰਘ, ਬਿਸਨ ਜੀਤ ਸਿੰਘ, ਰਣਧੀਰ ਸਿੰਘ ਰੰਧਾਵਾ, ਉਂਕਾਰ ਸਿੰਘ, ਹਰਦਿਆਲ ਸਿੰਘ, ਜਸਵੀਰ ਸਿੰਘ, ਨਰਿੰਦਰ ਸਿੰਘ, ਮਨਿਹਾਸ ਮੰਗਲ ਸਿੰਘ, ਜੂਝਾਰ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ, ਅਜੀਤ ਸਿੰਘ, ਹਰਿੰਦਰ ਸਿੰਘ ਭਾਗੋਵਾਲ, ਮਹਿੰਦਰ ਸਿੰਘ ਕਾਲਾ, ਬੋਵੀ, ਸਾਬਾ ਦਲਜੀਤ ਸਿੰਘ ਅਤੇ ਹੋਰ ਪਿੰਡ ਵਾਲੇ ਹਾਜਰ मठ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top