7ਵੇਂ ਮਹਾਨ ਸੰਤ ਸੰਮੇਲਨ ‘ਚ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤੀ ਸ਼ਿਰਕਤ, ਸੰਤਾਂ ਦਾ ਲਿਆ ਆਸ਼ੀਰਵਾਦ

ਜਲੰਧਰ, 2 ਦਸੰਬਰ : ਰਵਿਦਾਸੀਆ ਧਰਮ ਪ੍ਰਚਾਰ ਕਮੇਟੀ (ਰਜਿ.) ਵੱਲੋਂ ਕੋਟ ਸਾਦਿਕ, ਕਾਂਸ਼ੀ ਨਗਰ, ਕਾਲਾ ਸੰਘਾ ਰੋਡ, ਜਲੰਧਰ ਵਿਖੇ 7ਵੇਂ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ 108ਵੇਂ ਸੰਤ ਸ਼੍ਰੀ ਨਿਰੰਜਨ ਦਾਸ ਜੀ ਮਹਾਰਾਜ ਦੀ ਅਗਵਾਈ ਹੇਠ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਇਸ ਸੰਤ ਸੰਮੇਲਨ ਵਿੱਚ ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
  ਸਮਾਗਮ ਵਿੱਚ ਮਹਾਂਪੁਰਸ਼ਾਂ ਅਤੇ ਕੀਰਤਨੀ ਜੱਥਿਆਂ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ-ਅੰਮ੍ਰਿਤ ਨਾਲ ਨਿਹਾਲ ਕੀਤਾ ਗਿਆ।
  ਕੈਬਿਨਟ ਮੰਤਰੀ ਨੇ ਰਵਿਦਾਸ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਕਾਨਫਰੰਸ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਸਭ ਤੋਂ ਵੱਡੀ ਕੋਸ਼ਿਸ਼ ਹੈ ਕਿ ਉਹ ਪਿਛਲੇ 6 ਸਾਲਾਂ ਤੋਂ ਲਗਾਤਾਰ ਇਸ ਧਰਮ ਪ੍ਰਚਾਰ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮਹਾਂਪੁਰਖਾਂ ਦੇ ਚਰਨ ਪੈਂਦੇ ਹਨ, ਉਹ ਸਥਾਨ ਪਵਿੱਤਰ ਹੋ ਜਾਂਦੇ ਹਨ ਅਤੇ ਸੰਤਾਂ ਦੀ ਬਾਣੀ ਸੁਣਨ ਵਾਲਿਆਂ ਦੀ ਆਤਮਾ ਪਵਿੱਤਰ ਹੋ ਜਾਂਦੀ ਹੈ। ਇਹੀ ਸੰਤਾਂ ਦੀ ਬਾਣੀ ਦਾ ਮਹੱਤਵ ਹੈ।
    ਕੈਬਨਿਟ ਮੰਤਰੀ ਨੇ ਜਿੱਥੇ ਸੰਤਾਂ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ, ਉਥੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੇ ਮਹਿੰਦਰ ਭਗਤ ਨੂੰ ਸਨਮਾਨਿਤ ਵੀ ਕੀਤਾ |
   ਇਸ ਮੌਕੇ ਜਸਵੀਰ ਸਿੰਘ ਬਿੱਟੂ, ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ, ਸਤਨਾਮ ਕਲੇਰ, ਰਵੀ ਭਗਤ, ਕੁਲਦੀਪ ਗਗਨ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਦਾ ਜਾਪ ਕੀਤਾ।
———

Leave a Comment

Your email address will not be published. Required fields are marked *

Scroll to Top