ਜਲੰਧਰ (ਪਰਮਜੀਤ ਸਾਬੀ) – ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਭਾਜਪਾ ਵਿੱਚ ਮੈਂਬਰਸ਼ਿਪ ਅਭਿਆਨ ਨੂੰ ਲੈ ਕੇ ਅੱਜ ਮੰਡਲ 5 ਵਿੱਚ ਵਾਰਡ ਨੰਬਰ 9 ਦੇ ਬੂਥ ਨੰਬਰ 129 ਤੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਭਾਰਤੀ ਜਨਤਾ ਪਾਰਟੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਮੈਂਬਰਸ਼ਿਪ ਅਭਿਆਨ ਰਾਹੀਂ ਬੂਥ ਤੱਕ ਪਹੁੰਚ ਬਣਾਉਣ ਅਤੇ ਵਰਕਰਾਂ ਵਿੱਚ ਜੋਸ਼ ਭਰਨ ਲਈ ਤੀਵਰ ਗਤੀ ਨਾਲ ਅੱਗੇ ਵਧਦੀ ਨਜ਼ਰ ਆ ਰਹੀ ਹੈ।
ਇਸੇ ਦੌਰਾਨ, ਅੱਜ ਮੰਡਲ 5 ਦੇ ਬੂਥ ਨੰਬਰ 129 ‘ਤੇ ਸ਼ਕਤੀ ਕੇਂਦਰ ਪ੍ਰਮੁੱਖ ਅਤੇ ਮੰਡਲ ਦੇ ਅਧਿਕਾਰੀਆਂ ਵੱਲੋਂ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਅਤੇ ਮੈਂਬਰਸ਼ਿਪ ਅਭਿਆਨ ਦੇ ਪੰਜਾਬ ਇੰਚਾਰਜ ਮਨੋਰੰਜਨ ਕਾਲੀਆ ਦੇ ਮਾਰਗਦਰਸ਼ਨ ਅਤੇ ਭਾਜਪਾ ਮੰਡਲ ਮਹਾਂਮੰਤਰੀ ਇੰਜੀਨੀਅਰ ਚੰਦਨ ਰਾਖੇਜਾ ਦੀ ਅਗਵਾਈ ਹੇਠ ਮੈਂਬਰਸ਼ਿਪ ਅਭਿਆਨ ਕੈਂਪ ਸਮਾਪਤ ਹੋਇਆ।
ਇਸ ਕੈਂਪ ਵਿੱਚ ਖਾਸ ਤੌਰ ‘ਤੇ ਹਾਜ਼ਰ ਸੀਨੀਅਰ ਲੀਡਰ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ, ਤੇਜ਼ਤਰਰਾਰ ਮਹਾਂਮੰਤਰੀ ਅਤੇ ਕਾਰਜਕਾਰੀ ਪ੍ਰਧਾਨ ਇੰਜੀਨੀਅਰ ਚੰਦਨ ਰਾਖੇਜਾ, ਮਹਾਂਮੰਤਰੀ ਗੁਰਮੀਤ ਸਿੰਘ, ਲੋਕਲ ਬਾਡੀ ਸੈੱਲ ਅਤੇ ਭਾਜਪਾ ਮੰਡਲ 5 ਦੇ ਮੈਂਬਰਸ਼ਿਪ ਇੰਚਾਰਜ ਐਡਵੋਕੇਟ ਵਿਕਰਮ ਸ਼ਰਮਾ, ਭਾਜਪਾ ਨੇਤਾ ਮੁਨੀਸ਼ ਨੱਡਾ, ਜੇ.ਪੀ. ਪਾਂਡੇ, ਸਚਿਨ ਸ਼ਰਮਾ, ਮੰਜੀਤ ਸਿੰਘ, ਮਹਿਲਾ ਮੋਰਚਾ ਅਧਿਆਕਸ਼ਾ ਸ੍ਰੀਮਤੀ ਕਿਰਨ ਭਾਰਦਵਾਜ, ਗੀਤਾ ਰਾਣੀ, ਮਹਿਲਾ ਮੋਰਚਾ ਟੀਮ ਅਤੇ ਵਾਰਡ ਨੰਬਰ 9 ਤੋਂ ਪੂਜਾ ਸੋਂਕਰ ਅਤੇ ਭਾਜਪਾ ਨੇਤਾ ਰਵਿੰਦਰ ਸੋਂਕਰ ਆਦਿ ਹਾਜ਼ਰ ਸਨ।