ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਆਰ ਟੀ ਏ ਟਰੈਕ ਦਾ ਦੌਰਾ

ਜਲ਼ੰਧਰ – ਅੱਜ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਅੱਜ ਬੱਸ ਸਟੈਂਡ ਦੇ ਨਜ਼ਦੀਕ ਆਰ ਟੀ ਏ ਟਰੈਕ ਦਾ ਦੌਰਾ ਕੀਤਾ । ਰਜਿੰਦਰ ਬੇਰੀ ਨੇ ਟਰੈਕ ਤੇ ਤੈਨਾਤ ਏ ਟੀ ਓ ਵਿਸ਼ਾਲ ਗੋਇਲ ਨਾਲ ਮੁਲਾਕਾਤ ਕੀਤੀ । ਰਜਿੰਦਰ ਬੇਰੀ ਨੇ ਕਿਹਾ ਕਿ ਲੋਕਾਂ ਨੂੰ ਆਰ ਟੀ ਏ ਟਰੈਕ ਤੇ ਕੰਮ ਸਬੰਧੀ ਰੋਜ਼ਾਨਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੋਕਾਂ ਵਲੋ ਇਨਾਂ ਕੰਮਾਂ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ । ਸਭ ਤੋ ਵੱਡੀ ਗੱਲ ਕਿ ਟਰੈਕ ਉਪਰ ਸਟਾਫ਼ ਹੀ ਤੈਨਾਤ ਨਹੀ ਹੈ । ਪਹਿਲਾ ਕਾਫ਼ੀ ਦਿਨ ਟਰੈਕ ਬੰਦ ਰਿਹਾ ਹੈ । ਲੋਕਾਂ ਦੀਆਂ ਆਰ.ਸੀਆ, ਲਾਇਸੈਂਸ ਪ੍ਰਿੰਟ ਨਹੀ ਹੋ ਰਹੇ । ਸਾਡੀ ਸਰਕਾਰ ਕੋਲ ਮੰਗ ਹੈ ਕਿ ਲੋਕਾਂ ਦੇ ਜਰੂਰੀ ਕੰਮਾਂ ਵੱਲ ਧਿਆਨ ਦੇਣ ਅਤੇ ਟਰੈਕ ਤੇ ਸਟਾਫ਼ ਤੈਨਾਤ ਹੋਣਾਂ ਚਾਹੀਦਾ ਹੈ ਜਿਸ ਕਿਸੇ ਕੰਪਨੀ ਨੇ ਇਹ ਠੇਕਾ ਭਰਿਆ ਹੈ ਜਦ ਤੱਕ ਉਨਾਂ ਕੋਲ ਸਟਾਫ਼ ਨਹੀ ਹੈ ਉਨਾਂ ਟਾਈਮ ਪੁਰਾਣੀ ਕੰਪਨੀ ਦਾ ਠੇਕਾ ਹੀ ਰੀਨਿਊ ਕਰ ਦੇਣਾ ਚਾਹੀਦਾ ਸੀ ਤਾਂ ਜੋ ਲੋਕਾਂ ਦੇ ਕੰਮ ਹੋ ਸਕਦੇ ਜਦ ਨਵੀਂ ਕੰਪਨੀ ਕੋਲ ਕਰਮਚਾਰੀ ਨਹੀ ਹਨ ਇਸ ਕੰਪਨੀ ਨੂੰ ਠੇਕਾ ਕਿਉ ਦਿੱਤਾ ਗਿਆ । ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਜਲਦ ਤੋ ਜਲਦ ਸਮਾਧਾਨ ਕੀਤਾ ਜਾਵੇ ਨਹੀ ਜਿਲਾ ਕਾਂਗਰਸ ਆਮ ਜਨਤਾ ਦੇ ਹੱਕ ਵਿੱਚ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰੇਗੀ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top