ਹੋਸ਼ਿਆਰਪੁਰ – ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਪੰਜਾਬ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰੀਮੀਅਮ ਕ੍ਰਿਕਟ ਲੀਗ ਦਾ ਉਦਘਾਟਨ ਐਸ.ਡੀ.ਸੀ.ਏ ਰੇਲਵੇ ਮੰਡੀ ਗਰਾਉਂਡ ਵਿੱਚ ਹੋਇਆ। ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ, ਸ੍ਰੀ ਬ੍ਰਹਮ ਸ਼ੰਕਰ ਜਿੰਪਾ ਐਮ.ਐਲ.ਏ ਹੁਸ਼ਿਆਰਪੁਰ ਅਤੇ ਡਾ. ਇਸ਼ਾਕ ਕੁਮਾਰ ਐਮ.ਐਲ.ਏ, ਚੱਬੇਵਾਲ ਨੇ ਵਿਸ਼ੇਸ ਤੋਰ ਤੇ ਪੁੱਜ ਕੇ ਲੀਗ ਦਾ ਉਦਘਾਟਨ ਕੀਤਾ। ਐਸ.ਡੀ.ਸੀ.ਏ ਸਚਿਵ ਡਾ.ਰਮਨ ਘਈ ਨੇ ਦੱਸਿਆ ਕਿ ਇਸ ਲੀਗ ਵਿੱਚ ਪੰਜ ਟੀਮਾ (ਡੀ.ਸੀ=11, ਐਸ.ਐਸ.ਪੀ=11, ਆਈ.ਐਮ.ਏ=11, ਕਾਰਪੋਰੇਸ਼ਨ=11 ਅਤੇ ਸੋਨਾਲੀਕਾ=11) ਭਾਗ ਲੈ ਰਹੀਆ ਹਨ। ਉਹਨਾ ਨੇ ਦੱਸਿਆ ਕਿ ਮੈਚ ਤੋਂ ਪਹਿਲਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਜੀ ਨੇ ਮੋਜੂਦ ਟੀਮਾ ਦੇ ਖਿਡਾਰੀਆ, ਦਰਸ਼ਕਾ ਨੂੰ ਨਸ਼ਿਆ ਦੇ ਖਿਲਾਫ ਸਹੁੰ ਚੁਕਾਈ।
ਐਸ.ਡੀ.ਸੀ.ਏ ਸਚਿਵ ਡਾ.ਰਮਨ ਘਈ ਨੇ ਦੱਸਿਆ ਕਿ ਪਹਿਲਾ ਮੈਚ ਡੀ.ਸੀ=11 ਅਤੇ ਐਸ.ਐਸ.ਪੀ=11 ਵਿਚਕਾਰ ਖੇਲਿਆ ਗਿਆ। ਜਿਸ ਵਿੱਚ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਕਰਦੇ ਹੋਏ ਐਸ.ਐਸ.ਪੀ=11 ਟੀਮ ਨੇ 20 ਉਵਰਾ ਵਿੱਚ 07 ਵਿਕਟਾ ਦੇ ਨੁਕਸਾਨ ਤੇ 170 ਰਨ ਬਣਾਏ। 171 ਰਨ ਦਾ ਪਿੱਛਾ ਕਰਦੇ ਹੋਏ ਡੀ.ਸੀ=11 ਦੀ ਟੀਮ 20 ਉਵਰਾ ਵਿੱਚ 140 ਰਨ ਹੀ ਬਣਾ ਪਾਈ। ਇਸ ਤਰਾ ਐਸ.ਐਸ.ਪੀ=11 ਟੀਮ ਨੇ ਮੈਚ ਪਹਿਲਾ ਮੈਚ ਜਿੱਤ ਲਿਆ। ਸਬ-ਇੰਸਪੈਕਟਰ ਸੁਭਾਸ਼ ਚੰਦਰ, ਰੀਡਰ ਹੁਸ਼ਿਆਰਪੁਰ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ, ਜਿਹਨਾ ਵੱਲੋਂ ਅਜੈਤੂ 48 ਰਨ ਬਣਾ ਕੇ ਐਸ.ਐਸ.ਪੀ=11 ਟੀਮ ਨੂੰ ਜਿੱਤ ਦਾ ਸਿਹਰਾ ਲਾ ਕੇ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਦਾ ਮਾਨ ਵਧਾਇਆ।

















































